
9 ਸਾਲ ਮਗਰੋਂ ਫੇਸਬੁੱਕ ਨੇ ਮਿਲਾਇਆ ਪਰਿਵਾਰ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਫਾਰੂਖ਼ਾਬਾਦ ਤੋਂ ਇਕ ਅਜਿਹੀ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਕਈ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਇਨਸਾਨੀਅਤ ਨਾਲੋਂ ਵੱਡਾ ਕੋਈ ਧਰਮ ਨਹੀਂ ਹੈ। 9 ਸਾਲ ਪਹਿਲਾਂ ਗੁੰਮ ਹੋਇਆ ਇਕ ਅਪਾਹਿਜ ਬੱਚਾ ਸੋਸ਼ਲ ਮੀਡੀਆ ਦੇ ਜ਼ਰੀਏ ਅਪਣੇ ਮਾਤਾ-ਪਿਤਾ ਨੂੰ ਮਿਲਿਆ ਹੈ। ਅਪਣੇ ਪੁੱਤਰ ਨੂੰ ਮਿਲਦੇ ਹੀ ਮਾਤਾ-ਪਿਤਾ ਬਹੁਤ ਭਾਵੁਕ ਹੋ ਗਏ।
Boy meets parents after 9 years
ਫਰੂਖਾਬਾਦ ਦੇ ਪਿੰਡ ਸੋਤਾ ਬਹਾਦੁਰਪੁਰ ਦੇ ਵਸਨੀਕ ਅਬਦੁਲ ਤਾਹੀਦ ਦਾ ਬੇਟਾ ਅਬਦੁਲ ਰਜ਼ਾਕ ਜੋ ਬੋਲਣ ਅਤੇ ਸੁਣਨ ਤੋਂ ਅਸਮਰੱਥ ਸੀ। 9 ਸਾਲ ਪਹਿਲਾਂ ਦਿੱਲੀ ਵਿਚ ਅਪਣੇ ਮਾਤਾ-ਪਿਤਾ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਸੀ। ਉੱਥੇ ਉਹ ਖੇਡਦੇ-ਖੇਡਦੇ ਖੋ ਗਿਆ ਸੀ। ਪਰਿਵਾਰ ਵਾਲਿਆਂ ਨੇ ਪੁਲਿਸ ਦੀ ਮਦਦ ਨਾਲ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।
Boy meets parents after 9 years
ਅਪਾਹਿਜ ਰਜ਼ਾਕ ਗਲਤੀ ਨਾਲ ਦਿੱਲੀ ਤੋਂ ਟਰੇਨ ਵਿਚ ਬੈਠ ਕੇ ਪਟਿਆਲਾ ਪਹੁੰਚ ਗਿਆ ਸੀ। ਭੁੱਖੇ-ਪਿਆਸੇ ਸੜਕ ‘ਤੇ ਰੋਂਦੇ ਬੱਚੇ ‘ਤੇ ਅਚਾਨਕ ਪਟਿਆਲਾ ਦੇ ਪਿੰਡ ਭੈਰੋਂਪੁਰ ਦੇ ਰਹਿਣ ਵਾਲੇ ਗੁਰਨਾਮ ਸਿੰਘ ਦੀ ਨਜ਼ਰ ਪਈ। ਉਹਨਾਂ ਨੇ ਇਸ ਬੱਚੇ ਦੇ ਪਰਿਵਾਰ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਤੇ ਕੋਈ ਜਾਣਕਾਰੀ ਨਹੀਂ ਮਿਲੀ। ਫਿਰ ਗੁਰਨਾਮ ਸਿੰਘ ਨੇ ਬੱਚੇ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲੈ ਲਈ ਅਤੇ ਅਪਾਹਜ ਬੱਚੇ ਦਾ ਪਟਿਆਲਾ ਦੇ ਡੈਫ ਅਤੇ ਡੰਬ (ਗੂੰਗੇ ਅਤੇ ਬੋਲੇ ਬੱਚਿਆਂ ਲਈ ਸਕੂਲ) ਵਿਚ ਦਾਖਲਾ ਕਰਵਾ ਦਿੱਤਾ।
Gurmeet Singh
ਸਕੂਲ ਵਿਚ ਰਜ਼ਾਕ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲੱਗਾ। ਇਕ ਦਿਨ ਰਜ਼ਾਕ ਨੇ ਫੇਸਬੁੱਕ ‘ਤੇ ਅਪਣੀ ਫੋਟੋ ਸ਼ੇਅਰ ਕੀਤੀ। ਅਚਾਨਕ ਉਸ ਨੂੰ ਫੇਸਬੁੱਕ ‘ਤੇ ਅਪਣਾ ਬਚਪਨ ਦਾ ਦੋਸਤ ਮਿਲ ਗਿਆ, ਦੋਸਤ ਨੇ ਉਸ ਦੀ ਫੋਟੋ ਨੂੰ ਪਛਾਣ ਲਿਆ ਅਤੇ ਪਰਿਵਾਰ ਨੂੰ ਇਸ ਬਾਰੇ ਦੱਸਿਆ।
Boy meets parents after 9 years
ਰਜ਼ਾਕ ਦੇ ਮਾਤਾ ਪਿਤਾ ਨੇ ਤੁਰੰਤ ਪਟਿਆਲਾ ਦੇ ਸਕੂਲ ਨਾਲ ਸੰਪਰਕ ਕੀਤਾ ਅਤੇ ਸਕੂਲ ਮੈਨੇਜਮੈਂਟ ਨੇ ਰਜ਼ਾਕ ਨੂੰ ਉਸ ਦੇ ਪਰਿਵਾਰ ਨਾਲ ਮਿਲਵਾ ਦਿੱਤਾ। ਰਜ਼ਾਕ ਦੀ ਮਾਂ ਸਲਮਾ ਬੇਗਲ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਉਸ ਸਿੱਖ ਪਰਿਵਾਰ ਦੇ ਬਹੁਤ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ 9 ਸਾਲ ਤੱਕ ਇਸ ਬੱਚੇ ਦੀ ਸਾਂਭ ਸੰਭਾਲ ਕੀਤੀ। ਉਹਨਾਂ ਨੇ ਗੁਰਮੀਤ ਸਿੰਘ ਅਤੇ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ।