
ਜੇਕਰ ਚੀਨ ਦੀ ਵੇਟਲਿਫਟਰ ਡੋਪ ਟੈਸਟ ਵਿਚ ਅਸਫ਼ਲ ਰਹਿੰਦੀ ਹੈ, ਤਾਂ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਗਮਾ ਸੋਨੇ ਵਿਚ ਤਬਦੀਲ ਹੋ ਜਾਵੇਗਾ।
ਨਵੀਂ ਦਿੱਲੀ: ਟੋਕੀਉ ਉਲੰਪਿਕ 2020 (Tokyo Olympic) ਵਿਚ ਸੋਨ ਤਗਮਾ (Gold Medal) ਜਿੱਤਣ ਵਾਲੀ ਚੀਨ ਦੀ ਵੇਟਲਿਫਟਰ (China's Weightlifter) ਝੀਹੂਈ ਹਉ ਤੋਂ ਦਾ ਡੋਪ ਟੈਸਟ (Dope Test) ਕੀਤਾ ਜਾਵੇਗਾ। ਦਰਅਸਲ, ਝੀਹੂਈ ਦਾ ਟੈਸਟ ਡੋਪਿੰਗ ਵਿਰੋਧੀ ਅਧਿਕਾਰੀਆਂ ਦੁਆਰਾ ਕੀਤਾ ਜਾਵੇਗਾ ਅਤੇ ਜੇਕਰ ਉਹ ਅਸਫ਼ਲ ਰਹਿੰਦੀ ਹੈ ਤਾਂ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਗਮਾ ਸੋਨੇ (Mirabai Chanu can win Gold) ਵਿਚ ਤਬਦੀਲ ਹੋ ਜਾਵੇਗਾ।
ਹੋਰ ਪੜ੍ਹੋ: ਮਨੀਸ਼ ਤਿਵਾੜੀ ਦਾ ਦਾਅਵਾ: 2024 ਤੱਕ ਲੋਕ ਸਭਾ ਸੀਟਾਂ ਦੀ ਗਿਣਤੀ 'ਚ ਵਾਧਾ ਕਰ ਸਕਦੀ ਮੋਦੀ ਸਰਕਾਰ
Mirabai Chanu
ਇਕ ਨਿਊਜ਼ ਏਜੰਸੀ ਨੇ ਇਸ ਘਟਨਾਕ੍ਰਮ ਤੋਂ ਜਾਣੂ ਹੋਣ ਵਾਲੇ ਇਕ ਸਰੋਤ ਦੇ ਹਵਾਲੇ ਨਾਲ ਕਿਹਾ, “ਝੀਹੂਈ ਨੂੰ ਟੋਕਿਉ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਇਸ ਸਮੇਂ ਦੌਰਾਨ ਉਸਦਾ ਡੋਪਿੰਗ ਟੈਸਟ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਚੀਨੀ ਖਿਡਾਰੀ ਝੀਹੂਈ ਹੂ ਨੇ ਸ਼ਨੀਵਾਰ ਨੂੰ ਉਲੰਪਿਕ ਦੇ ਦੂਜੇ ਦਿਨ ਕੁਲ 210 ਕਿੱਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ ਸੀ ਅਤੇ ਨਵਾਂ ਓਲੰਪਿਕ ਰਿਕਾਰਡ ਵੀ ਕਾਇਮ ਕੀਤਾ।
ਹੋਰ ਪੜ੍ਹੋ: Oympics: ਭਵਾਨੀ ਦੇਵੀ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਪਰ ਦੂਜੇ ਗੇੜ੍ਹ ‘ਚ ਕਰਨਾ ਪਿਆ ਹਾਰ ਦਾ ਸਾਹਮਣਾ
Mirabai Chanu
ਹੋਰ ਪੜ੍ਹੋ: ਲਾਕਡਾਉਨ 'ਚ ਕਾਰੋਬਾਰ ਬੰਦ ਹੋਣ ’ਤੇ ਘਰੋਂ ਕੀਤੀ ਬੇਕਰੀ ਦੀ ਸ਼ੁਰੂਆਤ, ਹਰ ਮਹੀਨੇ ਕਮਾ ਰਹੀ 1 ਲੱਖ ਰੁਪਏ
ਨਿਯਮਾਂ ਵਿਚ ਇਹ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਜੇ ਕੋਈ ਐਥਲੀਟ ਡੋਪਿੰਗ ਟੈਸਟ ਵਿਚ ਅਸਫਲ ਰਹਿੰਦਾ ਹੈ, ਤਾਂ ਚਾਂਦੀ ਜਿੱਤਣ ਵਾਲੇ ਐਥਲੀਟ ਨੂੰ ਸੋਨੇ ਨਾਲ ਸਨਮਾਨਿਤ ਕੀਤਾ ਜਾਵੇਗਾ। ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਟੋਕੀਉ ਇੰਟਰਨੈਸ਼ਨਲ ਫੋਰਮ (Tokyo International Forum) ਵਿਚ ਮਹਿਲਾਵਾਂ ਦੇ 49 ਕਿੱਲੋ ਭਾਰ ਵਰਗ ਵਿਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਸੀ।