
27 ਸਾਲ ਦੀ ਇਸ ਭਾਰਤੀ ਮਹਿਲਾ ਤਲਵਾਰਬਾਜ਼ ਨੇ ਹਾਰ ਕੇ ਵੀ ਹਰ ਕਿਸੇ ਦਾ ਦਿਲ ਜਿੱਤੀਆ ਅਤੇ ਇਤਿਹਾਸ ਰਚ ਦਿੱਤਾ ਹੈ।
ਟੋਕੀਉ: ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ (Indian Fencer C. A. Bhavani Devi) ਨੇ ਆਪਣੇ ਪਹਿਲੇ ਉਲੰਪਿਕ (Tokyo Olympic) ਆਤਮਵਿਸ਼ਵਾਸ ਨਾਲ ਭਰੀ ਸ਼ੁਰੂਆਤ ਕੀਤੀ। ਸੋਮਵਾਰ ਨੂੰ ਟੋਕੀਉ ਖੇਡਾਂ ਵਿਚ ਔਰਤਾਂ ਦੇ ਵਿਅਕਤੀਗਤ ਸਾਬਰੇ ਮੁਕਾਬਲੇ (Women's individual sabre) ਵਿਚ ਟਿਊਨੀਸ਼ਿਆ ਦੀ ਨਾਦਿਆ ਬੇਨ ਅਜ਼ੀਜ਼ੀ (N. Ben Azizi) ਨੂੰ 15-3 ਨਾਲ ਹਰਾ ਕੇ ਦੂਜੇ ਦੌਰ ਵਿਚ ਪਰਵੇਸ਼ ਕਰ ਲਿਆ ਹੈ।
ਹੋਰ ਪੜ੍ਹੋ: Delhi Unlock: ਅੱਜ ਤੋਂ ਪੂਰੀ ਸਮਰੱਥਾ ਨਾਲ ਦੌੜੇਗੀ ਮੈਟਰੋ, ਸਟੇਸ਼ਨਾਂ ਦੇ ਬਾਹਰ ਲੱਗੀਆਂ ਲਾਈਨਾਂ
C.A. Bhavani Devi
ਉਲੰਪਿਕ ਲਈ ਕਵਾਲਿਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਭਵਾਨੀ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਨਾਇਆ ਅਤੇ ਅਜੀਜੀ ਦੇ ਖੁੱਲੇ ‘ਸਟਾਂਸ’ ਦਾ ਫਾਇਦਾ ਚੁੱਕਿਆ। ਇਸ ਨਾਲ ਭਵਾਨੀ ਨੂੰ ਅੰਕ ਬਣਾਉਣ ਵਿਚ ਮਦਦ ਮਿਲੀ। 27 ਸਾਲਾਂ ਦੀ ਭਵਾਨੀ ਨੇ 3 ਮਿੰਟਾਂ ਦੇ ਪਹਿਲੇ ਦੌਰ ਵਿਚ ਇਕ ਵੀ ਅੰਕ ਨਹੀਂ ਗੁਆਇਆ ਅਤੇ 8-0 ਨਾਲ ਮਜ਼ਬੂਤ ਲੀਡ ਲੈ ਲਈ ਅਤੇ 6:14 ਸਕਿੰਟ ਵਿਚ ਮੈਚ ਜਿੱਤ ਲਿਆ।
ਹੋਰ ਪੜ੍ਹੋ: ਉਲੰਪਿਕ: ਹਾਰ ਤੋਂ ਬਾਅਦ ਬੋਲੇ ਦਿਲਪ੍ਰੀਤ, ‘ਵੱਡਾ ਸਬਕ ਮਿਲਿਆ ਪਰ ਵਾਪਸੀ ਕਰਨ ਦਾ ਅਜੇ ਵੀ ਮੌਕਾ ਹੈ’
Bhavani Devi
ਹੋਰ ਪੜ੍ਹੋ: ਕਾਰਗਿਲ ਜਿੱਤ ਦੇ 22 ਸਾਲ: ਪੀਐਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਜੋ ਵੀ ਤਲਵਾਰਬਾਜ਼ ਪਹਿਲਾਂ 15 ਅੰਕ ਹਾਸਲ ਕਰਦਾ ਹੈ, ਉਸ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ। ਭਵਾਨੀ ਦਾ ਅਗਲੇ ਦੌਰ ਵਿਚ ਫ਼ਰਾਂਸ ਦੀ ਮੈਨਨ ਬਰੂਨੇਟ (M. Brunet) ਦੀ ਕੜੀ ਚੁਣੋਤੀ ਦਾ ਸਾਮਣਾ ਕਰਨਾ ਪਿਆ। ਜਿਸ ਨੇ ਭਵਾਨੀ ਨੂੰ 15 -7 ਨਾਲ ਹਰਾ ਦਿੱਤਾ। ਹਾਲਾਂਕਿ 27 ਸਾਲ ਦੀ ਇਸ ਭਾਰਤੀ ਮਹਿਲਾ ਤਲਵਾਰਬਾਜ਼ ਨੇ ਹਾਰ ਕੇ ਵੀ ਹਰ ਕਿਸੇ ਦਾ ਦਿਲ ਜਿੱਤੀਆ ਅਤੇ ਇਤਿਹਾਸ ਰਚ ਦਿੱਤਾ ਹੈ।