ਲਾਕਡਾਉਨ 'ਚ ਕਾਰੋਬਾਰ ਬੰਦ ਹੋਣ ’ਤੇ ਘਰੋਂ ਕੀਤੀ ਬੇਕਰੀ ਦੀ ਸ਼ੁਰੂਆਤ, ਹਰ ਮਹੀਨੇ ਕਮਾ ਰਹੀ 1 ਲੱਖ ਰੁਪਏ

By : AMAN PANNU

Published : Jul 26, 2021, 10:24 am IST
Updated : Jul 26, 2021, 10:24 am IST
SHARE ARTICLE
After business stopped in Lockdown, Shweta started Bakery at Home
After business stopped in Lockdown, Shweta started Bakery at Home

ਸ਼ਵੇਤਾ ਦੀ ਕਹਾਣੀ ਉਨ੍ਹਾਂ ਸਾਰੀਆਂ ਔਰਤਾਂ ਲਈ ਪ੍ਰੇਰਣਾ ਹੈ ਜੋ ਪਰਿਵਾਰਕ ਯੋਜਨਾਵਾਂ ਜਾਂ ਕੰਮਾਂ ਕਾਰਨ ਆਪਣੇ ਕਰੀਅਰ ਨਾਲ ਸਮਝੌਤਾ ਕਰਦੀਆਂ ਹਨ।

ਨਵੀਂ ਦਿੱਲੀ: ਕਲਾ (Art and Craft) ਦੇ ਰਾਹੀਂ ਸਿੱਖਿਆ ਪ੍ਰਦਾਨ ਕਰਨ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਵਧੀ ਹੈ। ਇਸ ਵਿਚ ਬੱਚਿਆਂ ਨੂੰ ਫੋਟੋਆਂ ਅਤੇ ਕੰਧਾਂ ’ਤੇ ਕੀਤੀ ਗਈ ਕਲਾਕਾਰੀ ਰਾਹੀਂ ਸਿਖਾਇਆ ਜਾਂਦਾ ਹੈ। ਦਿੱਲੀ ਦੀ ਸ਼ਵੇਤਾ ਜੋਸ਼ੀ ਨੇ ਸਾਲ 2015 ਵਿਚ ਇਸ ਨੂੰ ਲੈ ਕੇ ਆਰਟ ਵੈਂਚਰ ਐਜੂਕ੍ਰਾਫਟ (Art Venture Educraft) ਲਾਂਚ ਕੀਤਾ ਸੀ। ਇਸ ਦੇ ਜ਼ਰੀਏ ਉਹ ਬੱਚਿਆਂ ਨੂੰ ਵਿਲੱਖਣ ਢੰਗ ਨਾਲ ਸਿਖਾ ਰਹੀ ਸੀ। ਇਸ ਰਾਹੀਂ ਉਸ ਨੂੰ ਬਹੁਤ ਸਾਰੀ ਆਮਦਨੀ ਵੀ ਹੋਈ ਸੀ। ਪਰ ਇਸ ਵਿਚਾਲੇ ਕੋਰੋਨਾ ਕਾਰਨ ਲਗੇ ਲਾਕਡਾਉਨ (Business Stopped in Lockdown) ਦੌਰਾਨ ਸਾਰੇ ਸਕੂਲ ਅਤੇ ਕਾਲਜ ਬੰਦ ਹੋ ਗਏ, ਜਿਸ ਕਾਰਨ ਉਸਦਾ ਵੇਂਚਰ ਬੰਦ ਹੋ ਗਿਆ।

ਇਹ ਵੀ ਪੜ੍ਹੋ-  ਨਿਸ਼ਾਨੇਬਾਜ਼ੀ 'ਚ ਭਾਰਤ ਨੂੰ ਮਿਲੀ ਨਿਰਾਸ਼ਾ, ਦੀਪਕ ਤੇ ਦਿਵਿਆਂਸ਼ ਵੀ ਮੈਡਲ ਦੀ ਦੌੜ 'ਚੋਂ ਬਾਹਰ

lockdownLockdown

ਹਾਲਾਂਕਿ, ਸ਼ਵੇਤਾ (Shweta) ਨੇ ਹਾਰ ਮੰਨਣ ਦੀ ਬਜਾਏ ਆਪਣੇ ਮਾਡਲ ਨੂੰ ਇੱਕ ਆਨਲਾਈਨ ਪਲੇਟਫਾਰਮ ਤੇ ਵਿਕਸਤ ਕੀਤਾ। ਪਰ ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ। ਫਿਰ ਕੁਝ ਮਹੀਨੇ ਕੰਮ ਕਰਨ ਤੋਂ ਬਾਅਦ ਸ਼ਵੇਤਾ ਨੇ ਇਹ ਕੰਮ ਬੰਦ ਕਰ ਦਿੱਤਾ। ਇਸ ਤੋਂ ਬਾਅਦ, ਉਨ੍ਹਾਂ ਕੁਝ ਨਵਾਂ ਕਰਨ ਬਾਰੇ ਸੋਚ-ਵਿਚਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਲਈ ਬੇਕਰੀ ਫੂਡ ਅਤੇ ਫੈਨਸੀ ਖਾਣਾ (Fancy Food) ਪਕਾਉਣਾ ਸ਼ੁਰੂ ਕੀਤਾ ਅਤੇ ਉਸ ਦੀਆਂ ਫੋਟੋਆਂ ਬਾਕੀ ਰਿਸ਼ਤੇਦਾਰਾਂ ਨੂੰ ਵੀ ਭੇਜੀਆਂ। ਜਿੱਥੇ ਸ਼ਵੇਤਾ ਰਹਿੰਦੀ ਸੀ ਉਥੇ ਜ਼ਿਆਦਾਤਰ ਬੇਕਰੀ ਦੀਆਂ ਦੁਕਾਨਾਂ ਲਾਕਡਾਉਨ ਕਾਰਨ ਬੰਦ ਹੋ ਗਈਆਂ ਸੀ। ਇਸ ਨੂੰ ਵੇਖਦਿਆਂ ਸ਼ਵੇਤਾ ਦੇ ਇਕ ਦੋਸਤ ਨੇ ਉਸ ਨੂੰ ਪੇਸ਼ੇਵਰ ਪੱਧਰ (Started Bakery at Home) 'ਤੇ ਇਹ ਕੰਮ ਸ਼ੁਰੂ ਕਰਨ ਦਾ ਵਿਚਾਰ ਦਿੱਤਾ ਅਤੇ ਸ਼ਵੇਤਾ ਨੂੰ ਵੀ ਇਹ ਵਿਚਾਰ ਪਸੰਦ ਆਇਆ।

ਇਹ ਵੀ ਪੜ੍ਹੋ -  ਹੰਗਰੀ : ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ 'ਚੋਂ ਪਹਿਲਵਾਨ ਪ੍ਰੀਆ ਮਲਿਕ ਨੇ ਜਿੱਤਿਆ ਸੋਨ ਤਮਗਾ

PHOTOShweta

45 ਸਾਲਾਂ ਦੀ ਸ਼ਵੇਤਾ ਨੇ ਦੱਸਿਆ ਕਿ ਉਸਨੇ ਘਰ ਤੋਂ ਫੈਨਸੀ ਭੋਜਨ ਅਤੇ ਬੇਕਰੀ ਦੀਆਂ ਚੀਜ਼ਾਂ ਤਿਆਰ ਕਰਕੇ ਲੋਕਾਂ ਨੂੰ ਭੇਜਣਾ ਸ਼ੁਰੂ ਕੀਤਾ। ਆਲੇ ਦੁਆਲੇ ਦੇ ਲੋਕਾਂ ਤੋਂ ਸ਼ੁਰੂ ਹੋਇਆ ਅਤੇ ਜਦੋਂ ਇਸ ਦੀ ਚੰਗੀ ਪ੍ਰਤੀਕ੍ਰਿਆ (Good Response) ਮਿਲਣੀ ਸ਼ੁਰੂ ਹੋਈ, ਫਿਰ ਇਸ ਦਾ ਦਾਇਰਾ ਵਧਾ ਦਿੱਤਾ। ਉਨ੍ਹਾਂ ਨੇ ਵਟਸਐਪ ਗਰੁੱਪ ਦੇ ਜ਼ਰੀਏ (Through Whatsapp Group) ਲੋਕਾਂ ਤੋਂ ਆਰਡਰ (Orders) ਲੈਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਆਰਡਰ ਵੱਧਦੇ ਗਏ। ਜਿਹੜਾ ਵੀ ਉਸ ਦਾ ਗਾਹਕ ਬਣ ਗਿਆ ਉਸਨੇ ਨਿਯਮਤ ਤੌਰ ਤੇ ਉਸ ਤੋਂ ਪ੍ਰੋਡਕਟ ਖਰੀਦਣੇ ਸ਼ੁਰੂ ਕਰ ਦਿੱਤੇ। ਸ਼ਵੇਤਾ ਦੇ ਬੇਟੇ ਨੇ ਆਪਣੇ ਇਸ ਸਟਾਰਟਅਪ (New Startup) ਦਾ ਨਾਮ ਕੁਆਰੰਟੀਨ ਬੇਕਰਜ਼ (Quarantine Bakers) ਰੱਖਿਆ।

ਹੋਰ ਪੜ੍ਹੋ: ਕਾਰਗਿਲ ਜਿੱਤ ਦੇ 22 ਸਾਲ: ਪੀਐਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

Quarantine BakersQuarantine Bakers

ਸ਼ਵੇਤਾ ਬਰੈਡ, ਕੇਕ ਅਤੇ ਪਾਈਜ਼ ਬਣਾਉਂਦੀ ਹੈ, ਜਿਸ ਦੀ ਮੰਗ ਜਨਮਦਿਨ ਦੀਆਂ ਪਾਰਟੀਆਂ ਵਿਚ ਬਹੁਤ ਜ਼ਿਆਦਾ ਹੈ। ਉਨ੍ਹਾਂ ਨੂੰ ਹਰ ਦਿਨ 3 ਤੋਂ 4 ਆਰਡਰ ਮਿਲਦੇ ਹਨ, ਭਾਵ ਉਹ ਹਰ ਮਹੀਨੇ ਆਸਾਨੀ ਨਾਲ 120 ਆਰਡਰ (120 Orders Per Month) ਪ੍ਰਾਪਤ ਕਰ ਲੈਂਦੇ ਹਨ। ਇਸ ਨਾਲ ਉਹ ਹਰ ਮਹੀਨੇ ਤਕਰੀਬਨ 1 ਲੱਖ ਰੁਪਏ (Earns 1 Lakh per month) ਕਮਾਉਂਦੀ ਹੈ। ਇਸ ਵੇਲੇ, ਉਹ ਦਿੱਲੀ (Delhi), ਨੋਇਡਾ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿਚ ਹੀ ਸੇਵਾ ਪ੍ਰਦਾਨ ਕਰਦੇ ਹਨ। ਬਹੁਤ ਸਾਰੇ ਲੋਕ ਖੁਦ ਹੀ ਪ੍ਰੋਡਕਟਸ ਲਈ ਉਸ ਕੋਲ ਆਉਂਦੇ ਹਨ। ਜਦੋਂ ਦੂਰ ਤੋਂ ਆਰਡਰ ਪ੍ਰਾਪਤ ਹੁੰਦੇ ਹਨ ਤਾਂ ਸ਼ਵੇਤਾ ਇਕ ਡਿਲਿਵਰੀ ਲੜਕੇ ਦੀ ਮਦਦ ਨਾਲ ਬੇਕਰੀ ਪ੍ਰੋਡਕਟ ਨੂੰ ਗਾਹਕ ਤੱਕ ਪਹੁੰਚਾਉਂਦੀ ਹੈ।

ਹੋਰ ਪੜ੍ਹੋ: ਹਰਿਆਣਾ ਦੇ ਪੰਜ ਸਿੰਘਾਂ ਅਤੇ ਪੰਜ ਬੀਬੀਆਂ ਨੇ ਦਿਤੀ ਗ੍ਰਿਫ਼ਤਾਰੀ

PHOTOPHOTO

ਲਾਕਡਾਉਨ ਵਿਚ ਕੀਤੀ ਗਈ ਇਹ ਸ਼ੁਰੂਆਤ ਅੱਜ ਵੱਧ ਗਈ ਹੈ। ਸ਼ਵੇਤਾ ਦੀ ਕਹਾਣੀ ਉਨ੍ਹਾਂ ਸਾਰੀਆਂ ਔਰਤਾਂ ਲਈ ਪ੍ਰੇਰਣਾ (Inspiration for all Women) ਹੈ ਜੋ ਪਰਿਵਾਰਕ ਯੋਜਨਾਵਾਂ ਜਾਂ ਕੰਮਾਂ ਕਾਰਨ ਆਪਣੇ ਕਰੀਅਰ ਨਾਲ ਸਮਝੌਤਾ ਕਰਦੀਆਂ ਹਨ। ਸ਼ਵੇਤਾ ਨੇ ਵੀ ਅਜਿਹਾ ਹੀ ਕੀਤਾ ਸੀ, ਪਰ ਕੁਝ ਸਮੇਂ ਬਾਅਦ ਉਸ ਨੇ ਆਪਣੇ ਕਰੀਅਰ (Career) ਨੂੰ ਇਕ ਨਵੀਂ ਦਿਸ਼ਾ ਦਿੰਦੇ ਹੋਏ ਬੇਕਰੀ ਨਾਲ ਦੁਬਾਰਾ ਸ਼ੁਰੂਆਤ ਕੀਤੀ ਅਤੇ ਉਹ ਜਲਦੀ ਹੀ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਵਧਾਉਣ ਜਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement