
ਰਾਣਾ ਸੋਢੀ ਨੇ ਉਲੰਪਿਕ ਵਿਚ ਹਾਕੀ ਦੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ ਫੁੰਡਣ ਲਈ ਭਾਰਤੀ ਹਾਕੀ ਟੀਮ ਦੀ ਸ਼ਲਾਘਾ ਕੀਤੀ।
ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Sodhi) ਨੇ ਸਾਈਖੋਮ ਮੀਰਾਬਾਈ ਚਾਨੂ (Saikhom Mirabai Chanu) ਨੂੰ 'ਦੇਸ਼ ਦੀ ਸ਼ਾਨ' (Countries Pride) ਦੱਸਦਿਆਂ ਕਿਹਾ ਕਿ ਹਾਲੇ ਤਿੰਨ ਦਿਨ ਪਹਿਲਾਂ ਉਸ ਨੇ ਕਿਹਾ ਸੀ ਕਿ "ਮੈਨੂੰ ਟੋਕੀਓ ਵਿਚ ਤਮਗ਼ਾ (Medal) ਜਿੱਤਣ ਦਾ ਪੂਰਾ ਭਰੋਸਾ ਹੈ।" ਅੱਜ ਉਸ ਨੇ ਇਹ ਸ਼ਬਦ ਸੱਚ ਕਰ ਵਿਖਾਏ ਅਤੇ ਟੋਕੀਓ ਉਲੰਪਿਕ (Tokyo Olympics) ਵਿਚ ਭਾਰਤ ਲਈ ਪਹਿਲਾ ਚਾਂਦੀ ਦਾ ਤਮਗ਼ਾ ਜਿੱਤ ਕੇ ਆਪਣਾ ਵਾਅਦਾ ਪੂਰਾ ਕੀਤਾ।
ਇਹ ਵੀ ਪੜ੍ਹੋ- ਪੁਲਿਸ ਨੇ ਸ਼ਿਲਪਾ ਸ਼ੈੱਟੀ ਤੋਂ ਕੀਤੀ 6 ਘੰਟੇ ਪੁੱਛਗਿੱਛ, ਅਦਾਕਾਰਾ ਨੇ ਕਿਹਾ- ਮੇਰਾ ਪਤੀ ਬੇਕਸੂਰ
Chanu Saikhom Mirabai
ਰਾਣਾ ਸੋਢੀ ਨੇ ਵੇਟਲਿਫ਼ਟਰ (Weightlifter) ਸਾਈਖੋਮ ਮੀਰਾਬਾਈ ਚਾਨੂ ਨੂੰ 49 ਕਿੱਲੋ ਵਰਗ ਵਿਚ ਭਾਰਤ ਲਈ ਚਾਂਦੀ ਦਾ ਤਮਗ਼ਾ ਜਿੱਤਣ ਦੇ ਸ਼ਾਨਦਾਰ ਕਾਰਨਾਮੇ ਲਈ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ "ਸਾਈਖੋਮ ਮੀਰਾਬਾਈ ਚਾਨੂ ਨੂੰ ਟੋਕੀਓ 'ਚ ਚਾਂਦੀ ਨਾਲ ਭਾਰਤ ਦੀ ਤਮਗ਼ਾ ਸੂਚੀ ਸ਼ੁਰੂ ਕਰਨ ਲਈ ਵਧਾਈਆਂ।" ਖੇਡ ਮੰਤਰੀ ਨੇ ਪੰਜਾਬ (Punjab Sports Minister) ਨਾਲ ਸਬੰਧਤ ਉਸ ਦੇ ਸਹਾਇਕ ਕੋਚ ਸੰਦੀਪ ਕੁਮਾਰ (Coach Sandeep Kumar) ਨੂੰ ਵੀ ਵਧਾਈ ਦਿੱਤੀ, ਜੋ ਜ਼ਿਲ੍ਹਾ ਜਲੰਧਰ ਦੇ ਪਿੰਡ ਬੜਾ ਦੇ ਰਹਿਣ ਵਾਲੇ ਹਨ। ਸੰਦੀਪ ਕੁਮਾਰ ਨੇ ਖ਼ੁਦ ਵੇਟਲਿਫ਼ਟਰ ਵਜੋਂ 1996 ਦੀਆਂ ਐਟਲਾਂਟਾ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ ਅਤੇ 1998 ਦੀਆਂ ਕੁਆਲਾਲੰਪੁਰ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ। ਉਹ ਹੁਣ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ- ਆਮ ਲੋਕਾਂ ਨੂੰ ਰਾਹਤ! ਲਗਾਤਾਰ 7ਵੇਂ ਦਿਨ ਨਹੀਂ ਹੋਇਆ Petrol-Diesel ਦੀਆਂ ਕੀਮਤਾਂ ‘ਚ ਵਾਧਾ
PHOTO
ਇਹ ਵੀ ਪੜ੍ਹੋ- ਦੇਸ਼ ਦੀ ਅਰਥਵਿਵਸਥਾ ’ਤੇ ਬੋਲੇ ਮਨਮੋਹਨ ਸਿੰਘ- '1991 ਤੋਂ ਵੀ ਵਧੇਰੇ ਮੁਸ਼ਕਲ ਹੈ ਆਉਣ ਵਾਲਾ ਸਮਾਂ'
ਇਸ ਤੋਂ ਪਹਿਲਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤੀ ਹਾਕੀ ਟੀਮ (Indian Hockey Team) ਨੂੰ ਉਲੰਪਿਕ ਦੇ ਪਹਿਲੇ ਹਾਕੀ ਮੈਚ ਵਿਚ ਨਿਊਜ਼ੀਲੈਂਡ (Newzealand) ਨੂੰ 3-2 ਨਾਲ ਹਰਾਉਣ ਲਈ ਵਧਾਈ ਦਿੱਤੀ। ਉਨ੍ਹਾਂ ਟਵੀਟ (Tweet) ਕੀਤਾ "ਟੋਕੀਓ 2020 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਟੀਮ ਇੰਡੀਆ ਨੂੰ ਵਧਾਈ। #ਮੈਨ ਇਨ ਬਲੂ ਨੇ ਓਪਨਰ ਮੈਚ ਵਿਚ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦਿੱਤੀ।"