
ਹਿਮਾਚਲ ਪ੍ਰਦੇਸ਼ ਵਿਚ ਪਹਾੜੀਆਂ ਦੀਆਂ ਚੱਟਾਨਾਂ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਵਾਹਨਾਂ 'ਤੇ ਪੱਥਰ ਡਿਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ।
ਨਵੀਂ ਦਿੱਲੀ: ਹਿਮਾਚਲ (Himachal landslide) ਪ੍ਰਦੇਸ਼ ਵਿਚ ਪਹਾੜੀਆਂ ਦੀਆਂ ਚੱਟਾਨਾਂ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਵਾਹਨਾਂ 'ਤੇ ਪੱਥਰ ਡਿਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ। ਇਹਨਾਂ ਵਿਚ ਸ਼ਾਮਲ ਇਕ ਡਾਕਟਰ (Doctor Tweeted Her Photo Minutes Before Death) ਨੇ ਮੌਤ ਤੋਂ ਕੁਝ ਮਿੰਟ ਪਹਿਲਾਂ ਟਵੀਟ ਕੀਤਾ ਸੀ, ਜਿਸ ਵਿਚ ਉਸ ਨੇ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ। ਇਸ ਟਵੀਟ ’ਤੇ ਲੋਕ ਭਾਵੁਕ ਪ੍ਰਤੀਕਿਰਿਆ ਦੇ ਰਹੇ ਹਨ।
Tweet
ਹੋਰ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵੱਲੋਂ ਅੰਤਰਰਾਸ਼ਟਰੀ ਵਰਚੁਅਲ ਐਲੂਮਨੀ ਮੀਟ ਦਾ ਆਯੋਜਨ
ਡਾ. ਦੀਪਾ ਸ਼ਰਮਾ ਦਾ ਇਹ ਆਖਰੀ ਟਵੀਟ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਕਈ ਹਸਤੀਆਂ ਇਸ ਭਿਆਨਕ ਹਾਦਸੇ ’ਤੇ ਦੁੱਖ ਜ਼ਾਹਿਰ ਕਰ ਰਹੀਆਂ ਹਨ। ਦਰਅਸਲ ਦੀਪਾ ਸ਼ਰਮਾ ਜੈਪੁਰ ਦੀ ਆਯੂਰਵੈਦ ਡਾਕਟਰ ਸੀ, ਜੋ ਉਹਨਾਂ 9 ਯਾਤਰੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਦੀ ਇਸ ਭਿਆਨਕ ਹਾਦਸੇ ਵਿਚ ਮੌਤ ਹੋ ਗਈ।
Himachal landslide
ਹੋਰ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ
ਮੌਤ ਤੋਂ ਕੁਝ ਸਮਾਂ ਪਹਿਲਾਂ ਦੀਪਾ ਨੇ ਟਵੀਟ ਕਰ ਕੇ ਲਿਖਿਆ,’...ਅਸੀਂ ਭਾਰਤ ਦੇ ਉਸ ਆਖਰੀ ਪੁਆਇੰਟ ਉੱਤੇ ਖੜ੍ਹੇ ਹਾਂ, ਜਿੱਥੇ ਆਮ ਨਾਗਰਿਕਾਂ ਨੂੰ ਜਾਣ ਦੀ ਆਜ਼ਾਦੀ ਹੈ’। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ|