
ਪੀ. ਚਿਦੰਬਰਮ ਨੇ ਆਰੋਪ ਲਗਾਇਆ ਕਿ ਭਾਰਤ ਸਰਕਾਰ ਦੁਨੀਆਂ ਦੀ ਇਕਲੌਤੀ ਅਜਿਹੀ ਸਰਕਾਰ ਹੈ ਜਿਸ ਨੂੰ ਪੇਗਾਸਸ ਜਾਜੂਸੀ ਮਾਮਲੇ ’ਤੇ ਕੋਈ ਫਿਕਰ ਨਹੀਂ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਆਰੋਪ ਲਗਾਇਆ ਕਿ ਭਾਰਤ ਸਰਕਾਰ ਦੁਨੀਆਂ ਦੀ ਇਕਲੌਤੀ ਅਜਿਹੀ ਸਰਕਾਰ ਹੈ ਜਿਸ ਨੂੰ ਪੇਗਾਸਸ ਜਾਜੂਸੀ ਮਾਮਲੇ ’ਤੇ ਕੋਈ ਫਿਕਰ ਨਹੀਂ ਹੈ।
P Chidambaram
ਹੋਰ ਪੜ੍ਹੋ: ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕੀਤਾ ਅਸਤੀਫ਼ੇ ਦਾ ਐਲਾਨ
ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ, “ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਨੂੰ ਫੋਨ ਕੀਤਾ ਅਤੇ ਫਰਾਂਸ ਵਿਚ ਫੋਨ ਹੈਕ ਕਰਨ ਲਈ ਪੇਗਾਸਸ ਸਪਾਈਵੇਅਰ ਦੀ ਕਥਿਤ ਵਰਤੋਂ ਬਾਰੇ ਪੂਰੀ ਜਾਣਕਾਰੀ ਦੀ ਮੰਗ ਕੀਤੀ, ਜਿਸ ਵਿਚ ਰਾਸ਼ਟਰਪਤੀ ਦਾ ਫੋਨ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਬੇਨੇਟ ਨੇ ਆਪਣੀ ਜਾਂਚ ਦੇ 'ਨਤੀਜਿਆਂ' ਨਾਲ ਵਾਪਸ ਆਉਣ ਦਾ ਵਾਅਦਾ ਕੀਤਾ।”
Tweet
ਹੋਰ ਪੜ੍ਹੋ: ਕਿਨੌਰ ਹਾਦਸਾ: ਮੌਤ ਤੋਂ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖਰੀ ਫੋਟੋ, ਭਾਵੁਕ ਹੋਏ ਲੋਕ
ਪੀ ਚਿਦੰਬਰਮ ਨੇ ਦੋਸ਼ ਲਾਇਆ,“ ਇਕਲੌਤੀ ਸਰਕਾਰ ਜਿਸ ਨੂੰ ਕੋਈ ਫਿਕਰ ਨਹੀਂ, ਉਹ ਹੈ ਭਾਰਤ ਸਰਕਾਰ! ਕੀ ਅਜਿਹਾ ਇਸ ਲਈ ਹੈ ਕਿਉਂਕਿ ਸਰਕਾਰ ਜਾਸੂਸੀ ਬਾਰੇ ਪੂਰੀ ਤਰ੍ਹਾਂ ਜਾਣੂ ਸੀ ਅਤੇ ਉਸ ਨੂੰ ਇਜ਼ਰਾਇਲ ਜਾਂ ਐਨਐਸਓ ਸਮੂਹ ਤੋਂ ਹੋਰ ਜਾਣਕਾਰੀ ਦੀ ਲੋੜ ਨਹੀਂ ਹੈ?
P. Chidambaram
ਹੋਰ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ
ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਕੁੱਝ ਮੀਡੀਆ ਸੰਗਠਨਾਂ ਦੇ ਅੰਤਰਰਾਸ਼ਟਰੀ ਸਮੂਹ ਨੇ ਕਿਹਾ ਸੀ ਕਿ ਪੇਗਾਸਸ ਸਪਾਈਵੇਅਰ ਜ਼ਰੀਏ ਭਾਰਤ ਵਿਚ 300 ਤੋਂ ਜ਼ਿਆਦਾ ਮੋਬਾਈਲ ਨੰਬਰਾਂ ਦੀ ਸੰਭਾਵਿਤ ਨਿਗਰਾਨੀ ਕੀਤੀ ਗਈ। ਇਸ ਵਿਚ ਦੋ ਮੰਤਰੀ, 40 ਤੋਂ ਵੱਧ ਪੱਤਰਕਾਰ, ਤਿੰਨ ਵਿਰੋਧੀ ਨੇਤਾ ਅਤੇ ਵਰਕਰਾਂ ਦੇ ਨੰਬਰ ਵੀ ਸ਼ਾਮਲ ਸਨ। ਸਰਕਾਰ ਇਸ ਮਾਮਲੇ ਵਿਚ ਵਿਰੋਧੀ ਧਿਰ ਦੇ ਸਾਰੇ ਆਰੋਪਾਂ ਨੂੰ ਖਾਰਜ ਕਰ ਰਹੀ ਹੈ।