ਟੀਕਾਕਰਨ ਦੀ ਗਤੀ ਨੂੰ ਲੈ ਕੇ ਰਾਹੁਲ ਗਾਂਧੀ ਦਾ ਸਰਕਾਰ 'ਤੇ ਤੰਜ਼, ਕਿਹਾ - ‘#WhereAreVaccines’ 
Published : Jul 25, 2021, 2:52 pm IST
Updated : Jul 25, 2021, 2:59 pm IST
SHARE ARTICLE
Rahul Gandhi
Rahul Gandhi

ਜੇ ਦੇਸ਼ ਦੀ ‘ਮਨ ਕੀ ਬਾਤ' ਸਮਝੀ ਗਈ ਹੁੰਦੀ, ਤਾਂ ਟੀਕਾਕਰਨ ਦੀ ਅਜਿਹੀ ਸਥਿਤੀ ਨਾ ਹੁੰਦੀ

ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕੋਵਿਡ-19 ਟੀਕਾਕਰਨ ਦੀ ਗਤੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇ ਦੇਸ਼ ਦੀ ‘ਮਨ ਕੀ ਬਾਤ' ਸਮਝੀ ਗਈ ਹੁੰਦੀ, ਤਾਂ ਟੀਕਾਕਰਨ ਦੀ ਅਜਿਹੀ ਸਥਿਤੀ ਨਾ ਹੁੰਦੀ। ਉਨ੍ਹਾਂ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਤੋਂ ਠੀਕ ਪਹਿਲਾਂ ਆਈ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ 'ਤੇ ਨਿਸ਼ਾਨ ਸਾਧਿਆ ਹੈ। 

ਇਹ ਵੀ ਪੜ੍ਹੋ -  ਤੂਫਾਨ In-fa ਦੇ ਮੱਦੇਨਜ਼ਰ ਸ਼ੰਘਾਈ ਨੇ ਉਡਾਣਾਂ ਕੀਤੀਆਂ ਰੱਦ, ਬਾਹਰੀ ਗਤੀਵਿਧੀਆਂ ’ਤੇ ਵੀ ਲਗਾਈ ਰੋਕ

 

 

ਉਹਨਾਂ ਨੇ ਟੀਕਾਕਰਣ ਦੀ ਗਤੀ ‘ਤੇ ਸਰਕਾਰ ਨੂੰ ਸਵਾਲ ਕਰਨ ਲਈ ‘#WhereAreVaccines’ ਹੈਸ਼ਟੈਗ ਦੀ ਵਰਤੋਂ ਕੀਤੀ। ਗਾਂਧੀ ਨੇ ਕਥਿਤ ਤੌਰ 'ਤੇ ਧੀਮੀ ਗਤੀ ਨਾਲ ਟੀਕਾਕਰਨ ਦਰ ਅਤੇ ਮੀਡੀਆ ਖ਼ਬਰਾਂ ਦਾ ਜ਼ਿਕਰ ਕਰਦੇ ਹੋਏ ਇਕ ਵੀਡੀਓ ਵੀ ਪੋਸਟ ਕੀਤੀ। ਵੀਡੀਓ ਵਿਚ ਉਹਨਾਂ ਨੇ ਭਾਰਤ ਦੇ ਟੀਕਾਕਰਨ ਸਬੰਧੀ ਅੰਕੜਿਆਂ 'ਤੇ ਨਜ਼ਰ ਦਿਵਾਈ ਜਿਸ ਦਾ ਉਦੇਸ਼ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣਾ ਅਤੇ ਦਸੰਬਰ 2021 ਤੱਕ ਦੋਨੋਂ ਖੁਰਾਕਾਂ ਦੇ ਨਾਲ 60 ਫੀਸਦੀ ਅਬਾਦੀ ਦਾ ਟੀਕਾਰਰਨ ਕਰਨ ਦਾ ਉਦੇਸ਼ ਹੈ।  

Rahul Gandhi's Tweet on Rafale DealRahul Gandhi

ਇਹ ਵੀ ਪੜ੍ਹੋ -  ਦਿੱਲੀ ਵਿਚ ਕੱਲ੍ਹ ਤੋਂ ਲਾਗੂ ਹੋਣ ਜਾ ਰਿਹਾ ਅਨਲਾਕ 8, ਖੁੱਲ੍ਹਣਗੇ ਮਾਲ, ਸਿਨੇਮਾ ਹਾਲ

ਵੀਡੀਓ ਵਿਚ ਦਿੱਤੇ ਗਏ ਅੰਕੜੇ ਇਹ ਦੱਸਦੇ ਹਨ ਕਿ 93 ਲੱਖ ਲੋਕਾਂ ਨੂੰ ਪ੍ਰਤੀ ਦਿਨ ਟੀਕਾ ਲਗਵਾਉਣ ਦੀ ਜ਼ਰੂਰਤ ਹੈ ਅਤੇ ਪਿਛਲੇ ਸੱਤ ਦਿਨਾਂ ਵਿਚ ਟੀਕਾਕਰਨ ਦੀ ਅਸਲ ਦਰ 36 ਲੱਖ ਹੈ। ਇਸ ਤਰ੍ਹਾਂ ਪਿਛਲੇ ਸੱਤ ਦਿਨਾਂ ਵਿਚ ਹਰ ਰੋਜ਼ 56 ਲੱਖ ਟੀਕਿਆਂ ਦਾ ਅੰਤਰ ਹੈ। ਇਸ ਵਿਚ ਕਿਹਾ ਗਿਆ ਹੈ ਕਿ 24 ਜੁਲਾਈ ਨੂੰ (ਪਿਛਲੇ 24 ਘੰਟਿਆਂ ਵਿਚ ਟੀਕਾਕਰਨ) 23 ਲੱਖ ਲੋਕਾਂ ਦਾ ਟੀਕਾਕਰਣ ਹੋਇਆ ਸੀ ਯਾਨੀ ਕਿ 69 ਲੱਖ ਦਾ ਅੰਤਰ ਸੀ। ਟੀਕਾਕਰਨ ਦੀ ਹੌਲੀ ਮੁਹਿੰਮ ਅਤੇ ਟੀਕਾਕਰਨ ਨੀਤੀ ਲਈ ਕਾਂਗਰਸ ਆਏ ਦਿਨ ਸਰਕਾਰ ਦੀ ਆਲੋਚਨਾ ਕਰਦੀ ਰਹਿੰਦੀ ਹੈ। 

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement