ਹਾਈ ਕੋਰਟ ਨੇ ਗਿਆਨਵਾਪੀ ਸਰਵੇਖਣ 'ਤੇ ਵੀਰਵਾਰ ਤਕ ਰੋਕ ਵਧਾਈ; ਭਲਕੇ ਵੀ ਜਾਰੀ ਰਹੇਗੀ ਸੁਣਵਾਈ
Published : Jul 26, 2023, 6:41 pm IST
Updated : Jul 26, 2023, 6:41 pm IST
SHARE ARTICLE
Allahabad High Court
Allahabad High Court

ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚੀਫ਼ ਜਸਟਿਸ ਪ੍ਰੀਤਿੰਕਰ ਦਿਵਾਕਰ ਨੇ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਜਾਰੀ ਰੱਖਣ ਦਾ ਹੁਕਮ ਦਿਤਾ

 

ਪ੍ਰਯਾਗਰਾਜ: ਇਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਏ.ਐਸ.ਆਈ. ਸਰਵੇਖਣ 'ਤੇ ਲੱਗੀ ਰੋਕ ਵੀਰਵਾਰ ਤਕ ਵਧਾ ਦਿਤੀ ਹੈ। ਅਦਾਲਤ ਇਸ ਮਾਮਲੇ ਦੀ ਸੁਣਵਾਈ ਭਲਕੇ 3.30 ਵਜੇ ਕਰੇਗੀ। ਇਸ ਮਾਮਲੇ ਵਿਚ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚੀਫ਼ ਜਸਟਿਸ ਪ੍ਰੀਤਿੰਕਰ ਦਿਵਾਕਰ ਨੇ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਜਾਰੀ ਰੱਖਣ ਦਾ ਹੁਕਮ ਦਿਤਾ ਹੈ।

ਇਹ ਵੀ ਪੜ੍ਹੋ: ਕਾਂਗਰਸ ਨੇਤਾ ਸੋਨੀਆ ਗਾਂਧੀ ਨੇ 'ਆਪ' ਦੇ ਸੰਜੇ ਸਿੰਘ ਨੂੰ ਕਿਹਾ: ਤੁਹਾਨੂੰ ਸਾਡਾ ਸਮਰਥਨ ਹੈ

ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਏ.ਐਸ.ਆਈ. ਦੇ ਵਾਰਾਣਸੀ ਕੇਂਦਰ ਦੇ ਵਧੀਕ ਡਾਇਰੈਕਟਰ ਆਲੋਕ ਤ੍ਰਿਪਾਠੀ ਅਦਾਲਤ ਵਿਚ ਹਾਜ਼ਰ ਸਨ। ਉਨ੍ਹਾਂ ਦਸਿਆ ਕਿ ਏ.ਐਸ.ਆਈ. ਦੀ ਟੀਮ ਕਿਸੇ ਵੀ ਤਰ੍ਹਾਂ ਢਾਂਚੇ ਨੂੰ ਨੁਕਸਾਨ ਨਹੀਂ ਪਹੁੰਚਾਏਗੀ। ਸੁਣਵਾਈ ਦੌਰਾਨ ਸ਼ਾਮ 5 ਵਜੇ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਕਿਉਂਕਿ ਸੁਣਵਾਈ ਦਾ ਸਮਾਂ ਖਤਮ ਹੋ ਗਿਆ ਹੈ, ਇਸ ਲਈ ਅਗਲੀ ਸੁਣਵਾਈ ਭਲਕੇ ਹੋਵੇਗੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਏ.ਐਸ.ਆਈ. ਸਰਵੇਖਣ ਸ਼ੁਰੂ ਕਰ ਦੇਵੇਗਾ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਪਾਕਿ ਨਾਗਰਿਕ ਗ੍ਰਿਫਤਾਰ, ਸਰਹੱਦ ਪਾਰ ਕਰਕੇ ਆਇਆ ਭਾਰਤ

ਇਸ ਸਬੰਧੀ ਏ.ਐਸ.ਆਈ. ਅਧਿਕਾਰੀ ਨੇ ਦਸਿਆ ਕਿ ਟੀਮ ਵਿਵਾਦਤ ਥਾਂ ’ਤੇ ਨਹੀਂ ਹੈ ਅਤੇ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਕੋਈ ਵੀ ਸਰਵੇ ਦਾ ਕੰਮ ਨਹੀਂ ਕੀਤਾ ਜਾਵੇਗਾ। ਹਾਈ ਕੋਰਟ ਨੇ ਬੁਧਵਾਰ ਨੂੰ ਵਾਰਾਣਸੀ ਸਥਿਤ ਗਿਆਨਵਾਪੀ ਮਸਜਿਦ ਕੰਪਲੈਕਸ 'ਚ ਸਰਵੇ ਵਿਰੁਧ ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ ਦੀ ਅਪੀਲ 'ਤੇ ਸੁਣਵਾਈ ਸਵੇਰੇ 9.30 ਵਜੇ ਸ਼ੁਰੂ ਕੀਤੀ, ਜੋ ਦੁਪਹਿਰ 12.30 ਵਜੇ ਤਕ ਜਾਰੀ ਰਹੀ ਅਤੇ ਲੰਚ ਬ੍ਰੇਕ ਤੋਂ ਬਾਅਦ ਸ਼ਾਮ 4.30 ਵਜੇ ਦੁਬਾਰਾ ਸੁਣਵਾਈ ਸ਼ੁਰੂ ਹੋਈ ਜੋ ਕਿ ਪੰਜ ਵਜੇ ਤਕ ਚੱਲੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਨੌਕਰੀ ਦੌਰਾਨ ਹਾਦਸੇ ਵਿਚ ਮਾਰੇ ਜਾਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ

ਮਸਜਿਦ ਕਮੇਟੀ ਦੇ ਵਕੀਲ ਨੇ ਦਲੀਲ ਦਿਤੀ ਕਿ ਵਾਰਾਣਸੀ ਦੀ ਅਦਾਲਤ 21 ਜੁਲਾਈ ਨੂੰ ਹੁਕਮ ਸੁਣਾਉਂਦੇ ਹੋਏ ਇਸ ਨਤੀਜੇ 'ਤੇ ਪਹੁੰਚੀ ਸੀ ਕਿ ਸਰਵੇਖਣ ਰਿਪੋਰਟ ਦੀ ਅਣਹੋਂਦ 'ਚ ਮਸਲਾ ਸੁਲਝਾਇਆ ਨਹੀਂ ਜਾ ਸਕਦਾ ਸੀ ਪਰ ਅਦਾਲਤ ਨੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਸਾਹਮਣੇ ਰੱਖੀ ਗਈ ਸਮੱਗਰੀ ਉਤੇ ਚਰਚਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੇਠਲੀ ਅਦਾਲਤ ਨੂੰ ਪਹਿਲਾਂ ਪੇਸ਼ ਕੀਤੇ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਪੂਰੀ ਸ਼ਿਕਾਇਤ ਵਿਚ ਅਜਿਹੇ ਸਬੂਤਾਂ ਦਾ ਕੋਈ ਜ਼ਿਕਰ ਨਹੀਂ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਖੇਤਾਂ ਵਿਚ ਪਲਟੀ ਬੱਚਿਆਂ ਨਾਲ ਭਰੀ ਸਕੂਲੀ ਬੱਸ, ਬੱਚਿਆਂ ਨੂੰ ਲੱਗੀਆਂ ਮਾਮੂਲੀ ਸੱਟਾਂ

ਸੁਣਵਾਈ ਦੌਰਾਨ, ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ ਦੇ ਵਕੀਲ ਨੇ ਕਿਹਾ ਕਿ ਏ.ਐਸ.ਆਈ. ਨੂੰ ਮੁਕੱਦਮੇ ਵਿਚ ਧਿਰ ਨਹੀਂ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਇਕ ਸਰਵੇਖਣ ਕਰਨ ਅਤੇ ਮਾਮਲੇ ਵਿਚ ਮਾਹਰ ਰਾਏ ਦੇਣ ਦਾ ਨਿਰਦੇਸ਼ ਦਿਤਾ ਗਿਆ ਸੀ। ਇਸ 'ਤੇ ਹਿੰਦੂ ਪੱਖ ਦੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਦਲੀਲ ਦਿਤੀ ਕਿ ਇਸ ਮਾਮਲੇ 'ਚ ਮਾਹਰਾਂ ਨੂੰ ਧਿਰ ਬਣਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਜਿਥੇ ਰਾਏ ਮੰਗੀ ਜਾਂਦੀ ਹੈ, ਉਸ ਮਾਮਲੇ 'ਚ ਮਾਹਰ ਨੂੰ ਧਿਰ ਬਣਾਉਣ ਦਾ ਕੋਈ ਕਾਨੂੰਨ ਨਹੀਂ ਹੈ। ਹੱਥ ਲਿਖਤ ਮਾਹਰਾਂ ਦੀ ਮਿਸਾਲ ਦਿੰਦਿਆਂ ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਮਾਮਲੇ ਵਿਚ ਧਿਰ ਨਹੀਂ ਬਣਾਇਆ ਗਿਆ, ਭਾਵੇਂ ਅਦਾਲਤ ਲੋੜ ਪੈਣ ’ਤੇ ਕਿਸੇ ਵੀ ਕੇਸ ਵਿਚ ਹੱਥ ਲਿਖਤ ਮਾਹਰ ਦੀ ਰਾਏ ਲੈ ਸਕਦੀ ਹੈ।

Location: India, Uttar Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM
Advertisement