Nepal Plane Crash: ਨੇਪਾਲ ਜਹਾਜ਼ ਹਾਦਸਾ, ਮਲਬੇ 'ਚੋਂ ਮਿਲਿਆ ਬਲੈਕ ਬਾਕਸ, ਜਾਂਚ ਟੀਮ ਨੂੰ ਸੌਂਪਿਆ
Published : Jul 26, 2024, 10:08 am IST
Updated : Jul 26, 2024, 10:08 am IST
SHARE ARTICLE
Nepal plane crash, black box found in the wreckage
Nepal plane crash, black box found in the wreckage

Nepal Plane Crash: ਹਾਦਸੇ ਵਿੱਚ 18 ਦੀ ਮੌਤ ਹੋਈ ਸੀ ਮੌਤ

 

Nepal Plane Crash: ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ 24 ਜੁਲਾਈ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ਦਾ ਬਲੈਕ ਬਾਕਸ ਵੀਰਵਾਰ (25 ਜੁਲਾਈ) ਨੂੰ ਅਧਿਕਾਰੀਆਂ ਨੇ ਬਰਾਮਦ ਕਰ ਲਿਆ। ਸੌਰੀ ਏਅਰਲਾਈਨਜ਼ ਦਾ ਬੰਬਾਰਡੀਅਰ ਸੀਆਰਜੇ-200 ਜਹਾਜ਼ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ।

ਪੜ੍ਹੋ ਇਹ ਖ਼ਬਰ :  Sidhu Moosewala News: ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ 

ਜਹਾਜ਼ 'ਚ ਸਵਾਰ 19 ਲੋਕਾਂ 'ਚੋਂ 18 ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ ਚਾਲਕ ਦਲ ਦੇ ਦੋ ਮੈਂਬਰ, ਏਅਰਲਾਈਨ ਦਾ ਤਕਨੀਕੀ ਸਟਾਫ਼, 4 ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦਾ ਪਰਿਵਾਰ ਸ਼ਾਮਲ ਹੈ। ਨੇਪਾਲ ਸਿਵਲ ਐਵੀਏਸ਼ਨ ਅਥਾਰਟੀ ਦੇ ਡਿਪਟੀ ਡਾਇਰੈਕਟਰ ਜਨਰਲ ਹੰਸ ਰਾਜ ਪਾਂਡੇ ਨੇ ਦੱਸਿਆ ਕਿ ਬਰਾਮਦ ਹੋਏ ਬਲੈਕ ਬਾਕਸ ਨੂੰ ਅਗਲੀ ਕਾਰਵਾਈ ਲਈ ਜਾਂਚ ਟੀਮ ਨੂੰ ਸੌਂਪ ਦਿੱਤਾ ਗਿਆ ਹੈ।

ਪੜ੍ਹੋ ਇਹ ਖ਼ਬਰ :  Kargil Victory Day: ਭਾਰਤੀ ਫੌਜ ਦੀ ਬਹਾਦੁਰੀ ਦੀ ਦਾਸਤਾਨ

ਜਹਾਜ਼ ਹਾਦਸੇ ਦੀ ਜਾਂਚ ਟੀਮ ਦੀ ਅਗਵਾਈ ਸਿਵਲ ਐਵੀਏਸ਼ਨ ਅਥਾਰਟੀ ਦੇ ਸਾਬਕਾ ਡਾਇਰੈਕਟਰ ਜਨਰਲ ਰਤੀਸ਼ ਚੰਦਰ ਲਾਲ ਕਰ ਰਹੇ ਹਨ। ਇਸ ਟੀਮ ਵਿੱਚ 4 ਮਾਹਿਰ ਵੀ ਸ਼ਾਮਲ ਹਨ। ਟੀਮ ਨੂੰ ਆਪਣੀ ਜਾਂਚ ਰਿਪੋਰਟ 45 ਦਿਨਾਂ ਦੇ ਅੰਦਰ ਅਥਾਰਟੀ ਨੂੰ ਸੌਂਪਣੀ ਹੋਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹੰਸ ਰਾਜ ਪਾਂਡੇ ਨੇ ਇਹ ਵੀ ਦੱਸਿਆ ਕਿ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰ ਲਿਆ ਗਿਆ ਹੈ। ਹੁਣ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। 26 ਜੁਲਾਈ ਨੂੰ ਸਾਰੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਜਹਾਜ਼ ਹਾਦਸੇ 'ਚ ਬਚੇ ਇਕਲੌਤੇ ਕੈਪਟਨ ਮਨੀਸ਼ ਰਾਜ ਸ਼ਾਕਿਆ ਦਾ ਕਾਠਮੰਡੂ ਦੇ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਨੀਸ਼ ਆਈਸੀਯੂ ਵਿੱਚ ਦਾਖ਼ਲ ਹੈ। ਉਹ ਬੋਲਣ ਦੇ ਸਮਰੱਥ ਹਨ।

(For more Punjabi news apart from Nepal plane crash, black box found in the wreckage, stay tuned to Rozana Spokesman)


 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement