
ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿਚ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਅਸਥੀ ਵਿਸਰਜਨ ਦੇ ਪ੍ਰੋਗਰਾਮ ਵਿਚ ਉਸ ਸਮੇਂ ਵੱਡਾ ਹਾਦਸਾ ਹੋ...
ਲਖਨਊ : ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿਚ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਅਸਥੀ ਵਿਸਰਜਨ ਦੇ ਪ੍ਰੋਗਰਾਮ ਵਿਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਅਸਥੀ ਵਿਜਰਨ ਦੌਰਾਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ। ਦੇਖਦੇ ਹੀ ਦੇਖਦੇ ਕਿਸ਼ਤੀ 'ਚ ਸਵਾਰ ਲੋਕ ਨਦੀ ਵਿਚ ਡਿੱਗ ਗਏ। ਉਸ ਵਿਚ ਸੰਸਦ ਮੈਂਬਰ ਤੋਂ ਲੈ ਕੇ ਪੁਲਿਸ ਅਫ਼ਸਰ ਵੀ ਸ਼ਾਮਲ ਸਨ। ਤੁਰਤ ਸਾਰਿਆਂ ਨੂੰ ਨਦੀ ਵਿਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਕਿਸੇ ਦੀ ਜਾਨ ਨਹੀਂ ਗਈ।
Vajpayee Asthee Kalash Yatra
ਵਾਜਪਾਈ ਦੀਆਂ ਅਸਥੀਆਂ ਨੂੰ ਵਿਸਰਜਨ ਕਰਨ ਦੌਰਾਨ ਸ਼ਾਮ ਬਸਤੀ 'ਚ ਕੁਆਨੋ ਨਦੀ ਦੇ ਅਮਹਟ ਘਾਟ 'ਤੇ ਕਿਸ਼ਤੀ ਪਲਟ ਗਈ। ਕਿਸ਼ਤੀ ਵਿਚ ਰਾਜ ਮੰਤਰੀ ਸੁਰੇਸ਼ ਪਾਸੀ, ਭਾਜਪਾ ਸਾਬਕਾ ਪ੍ਰਦੇਸ਼ ਪ੍ਰਧਾਨ ਡਾ. ਰਮਾਪਤੀ ਰਾਮ ਤ੍ਰਿਪਾਠੀ, ਸੰਸਦ ਮੈਂਬਰ ਹਰੀਸ਼ ਤ੍ਰਿਵੇਦੀ, ਚਾਰ ਵਿਧਾਇਕ ਅਤੇ ਐਸ.ਪੀ. ਦਿਲੀਪ ਕੁਮਾਰ ਸਮੇਤ 17 ਲੋਕ ਸਵਾਰ ਸਨ। ਕਿਸ਼ਤੀ ਵਿਚ ਚੜ੍ਹਦੇ ਸਮੇਂ ਸੰਤੁਲਨ ਵਿਗੜਨ ਕਾਰਨ ਕਿਸ਼ਤੀ ਪਲਟ ਗਈ ਅਤੇ ਲੋਕ ਕੁਆਨੋ ਨਦੀ ਦੇ ਪਾਣੀ ਵਿਚ ਡਿੱਗ ਗਏ।
Vajpayee Asthee Kalash Yatra
ਇਸ ਤੋਂ ਬਾਅਦ ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਦੇ ਬਾਅਦ ਭਗਦੜ ਮਚ ਗਈ। ਪੁਲਿਸ ਅਤੇ ਹੋਰ ਸੁਰੱਖਿਆ ਕਰਮਚਾਰੀਆਂ, ਭਾਜਪਾ ਵਰਕਰਾਂ ਨੇ ਪਾਣੀ 'ਚ ਛਾਲ ਮਾਰੀ ਅਤੇ ਸਭ ਨੂੰ ਬਾਹਰ ਕੱਢਿਆ। ਤੁਹਾਨੂੰ ਦਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਤੋਂ ਬਾਅਦ ਭਾਜਪਾ ਸਾਰੇ ਰਾਜਾਂ ਵਿਚ ਅਸਥੀ ਕਲਸ਼ ਯਾਤਰਾ ਕੱਢ ਰਹੀ ਹੈ। ਇਸੇ ਤਹਿਤ ਉਤਰ ਪ੍ਰਦੇਸ਼ ਸਰਕਾਰ ਨੇ ਰਾਜ ਦੀਆਂ ਸਾਰੀਆਂ ਨਦੀਆਂ ਵਿਚ ਸਾਬਕਾ ਪੀਐਮ ਦੀ ਅਸਥੀਆਂ ਨੂੰ ਵਿਸਰਜਿਤ ਕਰਨ ਦਾ ਫ਼ੈਸਲਾ ਲਿਆ ਹੈ।
Vajpayee Asthee Kalash
ਇਸੇ ਲੜੀ ਤਹਿਤ ਇਹ ਅਸਥੀਆਂ ਇਸ ਨਦੀ ਵਿਚ ਵਿਸਰਜਿਤ ਕੀਤੀਆਂ ਜਾ ਰਹੀਆਂ ਸਨ ਕਿ ਇਹ ਹਾਦਸਾ ਵਾਪਰ ਗਿਆ। ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦਾ ਅਸਥੀ ਕਲਸ਼ ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਅਤੇ ਮੰਤਰੀ ਮਹੇਂਦਰ ਨਾਥ ਸਿੰਘ ਦੀ ਅਗਵਾਈ ਵਿਚ ਲਖਨਊ ਤੋਂ ਇੱਥੇ ਲਿਆਂਦਾ ਗਿਆ ਸੀ। ਅਸਥੀ ਵਿਸਰਜਨ ਤੋਂ ਪਹਿਲਾਂ ਸੰਗਮ ਤੱਟ 'ਤੇ ਆਯੋਜਿਤ ਸ਼ਰਧਾਂਜਲੀ ਸਭਾ ਵਿਚ ਪੱਛਮ ਬੰਗਾਲ ਦੇ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ,
ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ, ਸੈਰ ਸਪਾਟਾ ਮੰਤਰੀ ਰੀਤਾ ਬਹੁਗੁਣਾ ਜੋਸ਼ੀ, ਨਾਗਰਿਕ ਹਵਾਬਾਜ਼ੀ ਮੰਤਰੀ ਨੰਦ ਗੋਪਾਲ ਗੁਪਤਾ ਸਮੇਤ ਹੋਰ ਲੋਕਾਂ ਨੇ ਅਸਥੀ ਕਲਸ਼ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦਸ ਦਈਏ ਕਿ 16 ਅਗੱਸਤ ਨੂੰ ਦਿੱਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋ ਗਿਆ ਸੀ।