
ਔਰੰਗਾਬਾਦ ਵਿਚ ਨਗਰ ਨਿਗਮ ਦੀ ਬੈਠਕ ਵਿਚ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਦੇ ਸੱਦੇ ਦਾ ਵਿਰੋਧ ਕਰਨ ਵਾਲੇ ਐਆਈਐਮਆਈਐਮ...
ਨਵੀਂ ਦਿੱਲੀ : ਔਰੰਗਾਬਾਦ ਵਿਚ ਨਗਰ ਨਿਗਮ ਦੀ ਬੈਠਕ ਵਿਚ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਦੇ ਸੱਦੇ ਦਾ ਵਿਰੋਧ ਕਰਨ ਵਾਲੇ ਏਆਈਐਮਆਈਐਮ ਦੇ ਕੌਂਸਲਰ ਸਇਯਦ ਮਤੀਨ ਰਾਸ਼ਿਦ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਵਿਰੁਧ ਪੁਲਿਸ ਨੇ ਮਹਾਰਾਸ਼ਟਰ ਪ੍ਰਿਵੈਂਸ਼ਨ ਆਫ਼ ਡੇਂਜਰਸ ਐਕਟਿਵਿਟੀਜ਼ ਆਫ਼ ਸਲਮਲਾਡਰਸ, ਬੁਟਲੇਗਰਸ, ਡਰਗ ਓਫੈਂਡਰਸ ਅਤੇ ਡੇਂਜਰਸ ਪਰਸਨ ਐਕਟ 1981 ਦੇ ਅਧੀਨ ਮਾਮਲਾ ਦਰਜ ਕੀਤਾ ਹੈ।
Aurangabad AIMIM corporator sent to jail
ਪਿਛਲੇ ਹਫ਼ਤੇ ਰਾਸ਼ਿਦ ਨੇ ਨਗਰ ਨਿਗਮ ਦੀ ਬੈਠਕ ਵਿਚ ਇਸ ਸੱਦੇ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ਉਨ੍ਹਾਂ ਦੀ ਜੰਮ ਕੇ ਕੁੱਟ ਮਾਰ ਕੀਤੀ ਸੀ। ਕਿਸੇ ਤਰ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਬਚਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਕਰ ਲਈ ਗਈ ਸੀ। ਹਾਲਾਂਕਿ ਰਾਸ਼ਿਦ ਅਪਣੇ ਆਪ ਭਾਜਪਾ ਕੌਂਸਲਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ 'ਤੇ ਦੋਸ਼ ਲਗਾਇਆ ਗਿਆ ਕਿ ਉਹ ਇਸ ਕੁੱਟ ਮਾਰ ਦੇ ਮਾਮਲੇ ਨੂੰ ਦੋ ਭਾਈਚਾਰਿਆਂ ਵਿਚਕਾਰ ਤਣਾਅ ਦੇ ਲਈ ਕਰ ਰਹੇ ਸਨ।
Aurangabad AIMIM corporator sent to jail
ਮੰਗਲਵਾਰ ਨੂੰ ਰਾਸ਼ਿਦ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ ਪਰ ਥੋੜ੍ਹੀ ਦੇਰ ਬਾਅਦ ਹੀ ਸਿਟੀ ਚੌਕ ਪੁਲਿਸ ਸਟੇਸ਼ਨ ਦੀ ਇਕ ਟੀਮ ਹਰਸੁਲ ਜੇਲ੍ਹ ਪਹੁੰਚੀ। ਇਥੇ ਰਾਸ਼ਿਦ ਨੂੰ ਪੁਲਿਸ ਕਸਟਡੀ ਵਿਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਰਾਸ਼ਿਦ ਨੂੰ ਇਕ ਸਾਲ ਦੀ ਪੁਲਿਸ ਕਸਟਡੀ ਵਿਚ ਭੇਜ ਦਿਤਾ ਗਿਆ। ਇਸ ਮਾਮਲੇ ਵਿਚ ਔਰੰਗਾਬਾਦ ਕਮਿਸ਼ਨਰ ਚਿਰੰਜੀਵ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੇ ਵਿਰੁਧ ਜਿਸ ਤਰ੍ਹਾਂ ਦੇ ਦੋਸ਼ ਹਨ, ਉਸ ਤੋਂ ਬਾਅਦ ਸਾਡੇ ਕੋਲ ਕੋਈ ਵਿਕਲਪ ਨਹੀਂ ਸਨ। ਰਾਸ਼ਿਦ ਇਸ ਤੋਂ ਪਹਿਲਾਂ ਵੀ ਵਿਵਾਦਾਂ ਵਿਚ ਰਹਿ ਚੁੱਕੇ ਹਨ।
Aurangabad AIMIM corporator sent to jail
ਉਹ ਪਹਿਲੀ ਵਾਰ ਤੱਦ ਵਿਵਾਦਾਂ ਵਿਚ ਆਏ ਜਦੋਂ ਉਨ੍ਹਾਂ ਨੇ ਨਗਰ ਨਿਗਮ ਵਿਚ ਰਾਸ਼ਟਰ ਗੀਤ ਵਜਾਉਣੇ ਦਾ ਵਿਰੋਧ ਕੀਤਾ ਸੀ। ਏਆਈਐਮਆਈਐਮ ਦੇ ਦੂਜੇ ਸੇਵਾਦਾਰ ਸਇਯਦ ਇਮਤਿਆਜ਼ ਜਲੀਲ ਨੇ ਕਿਹਾ ਕਿ ਉਨ੍ਹਾਂ ਦੇ ਵਿਰੁਧ ਸਿਰਫ਼ ਦੋ ਮਾਮਲੇ ਹਨ। ਇਸ ਦੇ ਪਿੱਛੇ ਪੂਰੀ ਤਰ੍ਹਾਂ ਨਾਲ ਰਾਜਨੀਤੀ ਹੈ। ਸਾਡੀ ਪਾਰਟੀ ਨੇ ਵਾਜਪਾਈ ਜੀ ਨੂੰ ਸ਼ਰਧਾਂਜਲਿ ਦਿੱਤੀ ਸੀ। ਇਹ ਸਾਡਾ ਪਾਰਟੀ ਦਾ ਮਾਮਲਾ ਸੀ। ਭਾਜਪਾ ਦੇ ਕੌਂਸਲਰਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਸੀ।