
ਮਮਤਾ- ਕੇਸੀਆਰ ਰਹੇ ਦੂਰ
ਨਵੀਂ ਦਿੱਲੀ: ਮੋਦੀ ਸਰਕਾਰ ਨਕਸਲ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧ ਵਿਚ ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੈਠਕ ਦਿੱਲੀ ਵਿਚ ਵਿਗਿਆਨ ਭਵਨ ਵਿਚ ਹੋਈ। ਗ੍ਰਹਿ ਮੰਤਰੀ ਹੋਣ ਦੇ ਨਾਤੇ ਸ਼ਾਹ ਨੇ ਪਹਿਲੀ ਵਾਰ ਨਕਸਲ ਪ੍ਰਭਾਵਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਨਕਸਲ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ।
Meeting
ਮੀਟਿੰਗ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ, ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਆਂਧਰਾ ਪ੍ਰਦੇਸ਼ ਦੇ ਸੀਐਮ ਜਗਨ ਰੈਡੀ ਸ਼ਾਮਲ ਹੋਏ ਸਨ। ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਮਹਾਰਾਸ਼ਟਰ ਦੇ ਸੀਐਮ ਦੇਵੇਂਦਰ ਫੜਨਵੀਸ ਅਤੇ ਤੇਲੰਗਾਨਾ ਦੇ ਸੀ.ਐੱਮ. ਕੇ.ਸੀ.ਆਰ. ਸ਼ਾਮਲ ਨਹੀਂ ਹੋਏ ਸਨ।
Meeting
ਇਸ ਬੈਠਕ ਵਿਚ 10 ਨਕਸਲ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦੇ ਭੇਜੇ ਗਏ ਸਨ। ਕਾਂਗਰਸ ਸ਼ਾਸਿਤ ਰਾਜਾਂ ਦੀ ਸ਼ਮੂਲੀਅਤ ਨਾਲ ਇਹ ਸਪੱਸ਼ਟ ਹੈ ਕਿ ਕਾਂਗਰਸ ਵੀ ਨਕਸਲ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨਾਲ ਖੜੀ ਹੈ। ਕੇਂਦਰੀ ਬਲਾਂ ਦੇ ਮੁਖੀਆਂ ਅਤੇ ਰਾਜ ਸਰਕਾਰਾਂ ਦੇ ਪੁਲਿਸ ਅਧਿਕਾਰੀ ਵੀ ਮੀਟਿੰਗ ਵਿਚ ਮੌਜੂਦ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਹੋਈ ਨਕਸਲ ਸਮੱਸਿਆ ਬਾਰੇ ਹੋਈ ਮੀਟਿੰਗ ਵਿਚ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ।
ਸੂਤਰਾਂ ਨੇ ਦੱਸਿਆ ਕਿ ਬੈਠਕ ਵਿਚ ਮਹਾਰਾਸ਼ਟਰ, ਤੇਲੰਗਾਨਾ ਅਤੇ ਛੱਤੀਸਗੜ ਟ੍ਰਾਈਜੰਕਸ਼ਨ (ਸਰਹੱਦ) 'ਤੇ ਵੱਧ ਰਹੀਆਂ ਨਕਸਲ ਗਤੀਵਿਧੀਆਂ' ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਤਿੰਨਾਂ ਰਾਜਾਂ ਦੇ ਸਹਿਯੋਗ 'ਤੇ ਜ਼ੋਰ ਦਿੱਤਾ ਗਿਆ। ਨਕਸਲੀਆਂ ਦੀ ਗੈਰ ਕਾਨੂੰਨੀ ਜਾਇਦਾਦ, ਫੰਡਿੰਗ ਨੂੰ ਕਿਵੇਂ ਰੋਕਿਆ ਜਾਵੇ ਇਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਲਈ ਹਰ ਨਕਸਲ ਪ੍ਰਭਾਵਿਤ ਜ਼ਿਲ੍ਹੇ ਦੀ ਸਮੀਖਿਆ ਕੀਤੀ ਜਾਵੇਗੀ।
ਨਕਸਲੀਆਂ ਦੀ ਮੌਜੂਦਗੀ ਅਤੇ ਹਿੰਸਾ ਦੇ ਗ੍ਰਾਫ 'ਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਛੋਟੇ ਰਾਜ ਨਕਸਲਵਾਦ ਤੋਂ ਜ਼ਿਆਦਾ ਪ੍ਰਭਾਵਤ ਹਨ। ਅੱਜ ਦੀ ਮੀਟਿੰਗ ਵਿਚ ਰਾਜ ਦੇ ਵੱਖ ਵੱਖ ਮੁੱਦੇ ਉਠਾਏ ਗਏ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ਵਿਚ ਨਕਸਲਵਾਦੀ ਹਿੰਸਾ ਵਿਚ ਕਮੀ ਆਈ ਹੈ। ਸਾਲ 2009-13 ਵਿਚ ਜਿੱਥੇ ਹਿੰਸ ਦੇ 8782 ਮਾਮਲੇ ਸਾਹਮਣੇ ਆਏ ਉੱਥੇ ਹੀ ਸਾਲ 2014-18 ਵਿਚ ਕੇਵਲ 4969 ਹਿੰਸਾ ਦੇ ਮਾਮਲੇ ਦਰਜ ਹੋਏ।
ਇਹ ਸੰਖਿਆ ਪਹਿਲਾਂ ਦੇ ਮੁਕਾਬਲੇ 43.4 ਘਟ ਹਨ। 2014-18 ਵਿਚ 1321 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ, ਜੋ ਕਿ 2009-13 ਦੇ ਮੁਕਾਬਲੇ 60.4 ਫ਼ੀਸਦੀ ਘੱਟ ਹਨ। ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ ਨਕਸਲੀ ਹਿੰਸਾ ਦੇ 310 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ 88 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਲ 2015 ਵਿਚ ਸਾਬਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਕਸਲਵਾਦ ਨਾਲ ਨਜਿੱਠਣ ਲਈ ਇਕ ਵਿਆਪਕ ਯੋਜਨਾ ਬਣਾਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।