
ਕੋਰਾਪੁਟ ਜ਼ਿਲ੍ਹੇ ਦੇ ਲਮਤਾਪੁੱਟ ਪ੍ਰਾਇਮਰੀ ਸਕੂਲ ਦੀ ਦੱਸੀ ਜਾ ਰਹੀ ਵੀਡੀਓ
ਓਡੀਸ਼ਾ- ਓਡੀਸ਼ਾ ਵਿਚ ਇਕ ਸਕੂਲ ਅਧਿਆਪਕ ਦੁਆਰਾ ਵਿਲੱਖਣ ਢੰਗ ਨਾਲ ਪੜ੍ਹਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਹੀ ਨਹੀਂ ਅਧਿਆਪਕ ਦੇ ਇਸ ਤਰੀਕੇ ਦੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਵੀਡੀਓ ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਲਮਤਾਪੁੱਟ ਅੱਪਰ ਪ੍ਰਾਇਮਰੀ ਸਕੂਲ ਦੀ ਦੱਸੀ ਜਾ ਰਹੀ ਹੈ। ਜਿੱਥੇ ਇਹ ਅਧਿਆਪਕ ਬੱਚਿਆਂ ਨੂੰ ਗਾਉਂਦੇ ਤੇ ਨੱਚਦੇ ਹੋਏ ਪੜ੍ਹਾਉਂਦੇ ਹਨ। ਦਰਅਸਲ ਇਹ ਜਨਾਬ ਸਕੂਲ ਦੇ ਮੁੱਖ ਅਧਿਆਪਕ ਹਨ।
the Coolest Teacher: Odisha Teacher Sings & Dances Through His Lessons
ਜਿਨ੍ਹਾਂ ਦਾ ਨਾਂਅ ਪ੍ਰਫੁੱਲ ਕੁਮਾਰ ਪਾਥੀ ਹੈ ਅਤੇ ਇਹ ਹਰ ਰੋਜ਼ ਕਲਾਸਰੂਮ ਵਿਚ ਬੱਚਿਆਂ ਨੂੰ ਇਸੇ ਵਿਲੱਖਣ ਤਰੀਕੇ ਨਾਲ ਪੜ੍ਹਾਉਂਦੇ ਦੇਖੇ ਜਾ ਸਕਦੇ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਇਸ ਤਰੀਕੇ ਤੋਂ ਬੱਚੇ ਵੀ ਕਾਫ਼ੀ ਖ਼ੁਸ਼ ਹਨ ਅਤੇ ਉਹ ਉਨ੍ਹਾਂ ਵੱਲੋਂ ਇਸ ਤਰੀਕੇ ਨਾਲ ਪੜ੍ਹਾਏ ਸਬਕ ਨੂੰ ਉਤਸ਼ਾਹ ਨਾਲ ਸਿੱਖਦੇ ਅਤੇ ਯਾਦ ਕਰਦੇ ਹਨ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਿਸ ਸਮੇਂ ਅਧਿਆਪਕ ਉਨ੍ਹਾਂ ਨੂੰ ਨੱਚ-ਨੱਚ ਕੇ ਪੜ੍ਹਾ ਰਿਹਾ ਹੈ। ਓਵੇਂ ਬੱਚੇ ਵੀ ਅਧਿਆਪਕ ਦੀ ਹਮਾਇਤ ਕਰਦੇ ਖੁਸ਼ ਦਿਖਾਈ ਦੇ ਰਹੇ ਹਨ। 56 ਸਾਲਾ ਪ੍ਰਫੁੱਲ ਕੁਮਾਰ ਪਾਥੀ ਨੂੰ ਕੋਰਾਪੁਟ ਵਿਚ 'ਡਾਂਸਿੰਗ ਸਰ' ਵਜੋਂ ਜਾਣਿਆ ਜਾਂਦਾ ਹੈ।
ਉਹ 2008 ਤੋਂ ਹੀ ਬੱਚਿਆਂ ਨੂੰ ਇਸ ਵਿਲੱਖਣ ਤਰੀਕੇ ਨਾਲ ਪੜ੍ਹਾ ਰਹੇ ਹਨ। ਜਦੋਂ ਉਹ ਸਰਵ ਸਿੱਖਿਆ ਅਭਿਆਨ ਦੇ ਰਿਸੋਰਸ ਪਰਸਨ ਸਨ। ਅਪਣੇ ਪੜ੍ਹਾਉਣ ਦੇ ਇਸ ਅਨੋਖੇ ਤਰੀਕੇ ਨੂੰ ਲੈ ਕੇ ਅਧਿਆਪਕ ਪਾਥੀ ਦਾ ਕਹਿਣੈ ਕਿ ਅਧਿਆਪਨ ਨੂੰ ਮਜ਼ੇਦਾਰ ਬਣਾਇਆ ਜਾਣਾ ਚਾਹੀਦੈ ਨਾ ਕਿ ਉਦਾਸੀ ਭਰਿਆ। ਇਸ ਲਈ ਮੈਂ ਆਪਣਾ ਸਿਖਾਉਣ ਦਾ ਤਰੀਕਾ ਤਿਆਰ ਕੀਤਾ ਹੈ।
the Coolest Teacher: Odisha Teacher Sings & Dances Through His Lessons
ਜਿਸ ਨਾਲ ਬੱਚਿਆਂ ਵਿਚ ਪੜ੍ਹਨ ਦੀ ਦਿਲਚਸਪੀ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਵਧ ਗਈ ਹੈ। ਇਸ ਢੰਗ ਤੋਂ ਬਾਅਦ ਬੱਚੇ ਸਕੂਲ ਆਉਣ ਲਈ ਵਧੇਰੇ ਰੁਚੀ ਦਿਖਾ ਰਹੇ ਹਨ। ਪਾਥੀ ਆਪਣੇ ਸਾਰੇ ਪਾਠਾਂ ਨੂੰ ਗੀਤਾਂ ਦੇ ਕ੍ਰਮ ਵਿਚ ਬਦਲਦੇ ਨੇ ਅਤੇ ਸਕੂਲ ਆਉਣ ਤੋਂ ਪਹਿਲਾਂ ਖ਼ੁਦ ਅਭਿਆਸ ਕਰਦੇ ਹਨ। ਖ਼ੈਰ ਅਧਿਆਪਕ ਵੱਲੋਂ ਅਨੋਖੇ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਏ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਅਧਿਆਪਕ ਦੀ ਤਾਰੀਫ਼ ਕੀਤੀ ਜਾ ਰਹੀ ਹੈ।