
ਜੰਗਲ ਵਿਭਾਗ ਨੂੰ ਇਸ ਸੱਪ ਬਾਰੇ ਸੂਚਨਾ ਮਿਲੀ ਤਾਂ ਉਹਨਾਂ ਨੇ ਸੱਪ ਨੂੰ ਜੰਗਲ ਵਿਚ ਛੱਡਣ ਦਾ ਫੈਸਲਾ ਕੀਤਾ
ਓਡੀਸ਼ਾ- ਸ਼ੋਸ਼ਲ ਮੀਡੀਆ ਤੇ ਅੱਜ ਤੱਕ ਕਾਫ਼ੀ ਵੀਡੀਓਸ ਵਾਇਰਲ ਹੋਈਆ ਹਨ ਪਰ ਹੁਣ ਇਕ ਸੱਪ ਦੀ ਵੀਡੀ ਵਾਇਰਲ ਹੋ ਰਹੀ ਹੈ ਜੋ ਕਿ ਉੱਡ ਕਿ ਸ਼ਿਕਾਰ ਕਰਦਾ ਹੈ। ਇਹ ਵੀਡੀਓ ਓਡੀਸ਼ਾ ਦੇ ਉਵਨੇਸ਼ਵਰ ਦੀ ਹੈ। ਇਕ ਵਿਅਕਤੀ ਕੋਲ ਇਕ ਅਨੋਖਾ ਸੱਪ ਹੈ ਜੋ ਕਿ ਉੱਡ ਕੇ ਸ਼ਿਕਾਰ ਕਰਦਾ ਹੈ। ਇਹ ਵਿਅਕਤੀ ਪੈਸਾ ਕਮਾਉਣ ਲਈ ਇਸ ਸੱਪ ਦੀ ਵਰਤੋਂ ਕਰਦਾ ਹੈ। ਵਿਅਕਤੀ ਲੋਕਾਂ ਨੂੰ ਸੱਪ ਦੇ ਕਰਤੱਵ ਦਿਖਾ ਕੇ ਉਹਨਾਂ ਤੋਂ ਪੈਸੇ ਮੰਗਦਾ ਹੈ।
#WATCH Odisha: A flying snake was seized from possession of a man in Bhubaneswar today. He used to earn his livelihood by displaying the snake to public. City forest division incharge says "It's offence under Wildlife Protection Act.We're investigating.We'll release it in forest" pic.twitter.com/wf8fHuRcNx
— ANI (@ANI) August 20, 2019
ਜੰਗਲ ਵਿਭਾਗ ਨੂੰ ਇਸ ਸੱਪ ਬਾਰੇ ਸੂਚਨਾ ਮਿਲੀ ਤਾਂ ਉਹਨਾਂ ਨੇ ਸੱਪ ਨੂੰ ਜੰਗਲ ਵਿਚ ਛੱਡਣ ਦਾ ਫੈਸਲਾ ਕੀਤਾ। ਭੁਵਨੇਸ਼ਵਰ ਦੇ ਜੰਗਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਸੱਪ ਨੂੰ ਕੋਲ ਰੱਖਣਾ ਜੰਗਲੀ ਜੀਵ ਸੁਰੱਖਿਆ ਦੇ ਐਕਟ ਦੇ ਤਹਿਤ ਅਪਰਾਧ ਹੈ। ਅਸੀਂ ਜਾਂਚ ਕਰ ਰਹੇ ਹਾਂ ਅਤੇ ਸੱਪ ਨੂੰ ਜੰਗਲ ਵਿਚ ਛੱਡ ਦੇਵਾਂਗੇ।
Odisha flying snake was seized from possession of a man in bhubaneswar viral-video
ਜੰਗਲੀ ਜੀਵ ਸੁਰੱਖਿਆ ਐਕਟ ਦੇ ਅਨੁਸਾਰ ਜੰਗਲੀ ਜਾਨਵਰਾਂ ਦੇ ਕਬਜ਼ੇ, ਵਪਾਰ ਨਾਲ ਸੰਬੰਧਿਤ ਅਪਰਾਧ ਕਰਨ ਤੇ ਸਖ਼ਤ ਸਜਾ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ। ਦੱਖਣੀ ਪੂਰਬ ਏਸ਼ੀਆ ਵਿਚ ਉੱਡਣ ਵਾਲੇ ਸੱਪ ਕਾਫ਼ੀ ਪਾਏ ਜਾਂਦੇ ਹਨ। ਇਹ ਸੱਪ ਜ਼ਹਿਰੀਲੇ ਵੀ ਹੁੰਦੇ ਹਨ। ਇਹਨਾਂ ਸੱਪਾਂ ਦੇ ਨੁਕੀਲੇ ਦੰਦ ਇਨਸਾਨਾਂ ਲਈ ਹਾਨੀਕਾਰਕ ਹੁੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।