ਦੁੱਧ ਧੋਤੇ ਨਹੀਂ ਹਨ ‘ਓਡੀਸ਼ਾ ਦੇ ਮੋਦੀ’
Published : Jun 1, 2019, 11:49 am IST
Updated : Jun 1, 2019, 12:15 pm IST
SHARE ARTICLE
Pratap Sarangi
Pratap Sarangi

ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਟਵੀਟ ਵਿਚ ਕਿਹਾ ਗਿਆ ਕਿ ਪ੍ਰਤਾਪ ਚੰਦਰ ਸਾਰੰਗੀ ਨੂੰ 'ਓਡੀਸ਼ਾ ਦਾ ਮੋਦੀ' ਨਾਮ ਨਾਲ ਜਾਣਿਆ ਜਾਂਦਾ ਹੈ।

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿਚ ਬੀਤੀ 30 ਮਈ ਨੂੰ ਹੋਏ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿਚ ਸਹੁੰ ਲੈਣ ਲਈ ਓਡੀਸ਼ਾ ਵਿਚ ਅਪਣੀ ਝੋਪੜੀ ਤੋਂ ਨਿਕਲਦੇ ਹੋਏ ਕਮਜ਼ੋਰ ਜਿਹੇ ਦਿਸਣ ਵਾਲੇ ਅਤੇ ਇਮਾਨਦਾਰ ਮੰਨੇ ਜਾਣ ਵਾਲੇ 64 ਸਾਲਾ ਇਕ ਵਿਅਕਤੀਆਂ ਦੀਆਂ ਤਸਵੀਰਾਂ ਮੁੱਖ ਧਾਰਾ ਦੀ ਮੀਡੀਆ ਅਤੇ ਸੋਸ਼ਲ ਮੀਡੀਆ ਲੋਕਾਂ ਨੂੰ ਕਾਫ਼ੀ ਆਕਰਸ਼ਿਤ ਕਰ ਰਹੀਆਂ ਹਨ।

Pratap SarangiPratap Sarangi

ਇਹ ਤਸਵੀਰਾਂ ਪ੍ਰਤਾਪ ਚੰਦਰ ਸਾਰੰਗੀ ਦੀਆਂ ਹਨ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਅੱਜ ਵੀ ਕਿਤੇ ਆਉਣ ਜਾਣ ਲਈ ਨਿੱਜੀ ਵਾਹਨ ਦੀ ਨਹੀਂ ਬਲਕਿ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਬਾਲਾਸੋਰ ਤੋਂ ਭਾਜਪਾ ਦੇ ਟਿਕਟ 'ਤੇ ਲੋਕ ਸਭਾ ਚੋਣ ਜਿੱਤੀ ਹੈ ਅਤੇ ਹੁਣ ਉਹ ਨਰਿੰਦਰ ਮੋਦੀ ਸਰਕਾਰ ਦੇ ਦੋ ਮੰਤਰਾਲਿਆਂ ਵਿਚ ਕੇਂਦਰੀ ਰਾਜ ਮੰਤਰੀ ਹਨ। ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਅਤੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਵਿਚ ਉਨ੍ਹਾਂ ਨੂੰ ਕੇਂਦਰੀ ਰਾਜ ਮੰਤਰੀ ਦਾ ਦਰਜਾ ਦਿਤਾ ਗਿਆ ਹੈ।

Pratap SarangiPratap Sarangi

ਸੋਸ਼ਲ ਮੀਡੀਆ 'ਤੇ ਕਈ ਸਾਰੇ ਲੋਕ ਅਤੇ ਇੱਥੋਂ ਤਕ ਕਿ ਕੁੱਝ ਸੀਨੀਅਰ ਪੱਤਰਕਾਰ ਵੀ ਉਨ੍ਹਾਂ ਦੀ ਜੀਵਨਸ਼ੈਲੀ, ਰਹਿਣ ਸਹਿਣ ਅਤੇ ਸਾਦਗੀ ਦੇ ਲਈ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਜਿਵੇਂ ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਵੀ ਸਾਈਕਲ 'ਤੇ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਟਵੀਟ ਵਿਚ ਕਿਹਾ ਗਿਆ ਕਿ ਪ੍ਰਤਾਪ ਚੰਦਰ ਸਾਰੰਗੀ ਨੂੰ 'ਓਡੀਸ਼ਾ ਦਾ ਮੋਦੀ' ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਚੋਣ ਹਲਫ਼ਨਾਮੇ ਦੇ ਮੁਤਾਬਕ ਉਨ੍ਹਾਂ ਕੋਲ ਸਿਰਫ਼ 15 ਹਜ਼ਾਰ ਰੁਪਏ ਨਕਦ ਹਨ। ਉਨ੍ਹਾਂ ਚਲ ਸੰਪਤੀ 1.5 ਲੱਖ ਰੁਪਏ ਅਤੇ ਅਚਲ ਸੰਪਤੀ ਕੁੱਲ 15 ਲੱਖ ਰੁਪਏ ਦੀ ਹੈ, ਜਦਕਿ 2019 ਦੀ ਲੋਕ ਸਭਾ ਚੋਣ ਵਿਚ ਉਮੀਦਵਾਰਾਂ ਦੀ ਔਸਤ ਸੰਪਤੀ ਲਗਭਗ 4 ਕਰੋੜ ਰੁਪਏ ਸੀ।

 


 

ਸਾਰੰਗੀ ਦੇ ਹਲਫ਼ਨਾਮੇ ਤੋਂ ਇਹ ਵੀ ਪਤਾ ਚਲਦਾ ਹੈ ਕਿ ਉਨ੍ਹਾਂ ਵਿਰੁੱਧ ਸੱਤ ਅਪਰਾਧਿਕ ਮਾਮਲੇ ਪੈਂਡਿੰਗ ਹਨ। ਉਨ੍ਹਾਂ ਵਿਰੁੱਧ ਅਪਰਾਧਿਕ ਧਮਕੀ, ਦੰਗਾ, ਧਰਮ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਦੇ ਵਿਚਕਾਰ ਦੁਸ਼ਮਣੀ ਨੂੰ ਬੜ੍ਹਾਵਾ ਦੇਣਾ ਅਤੇ ਜ਼ਬਰਨ ਵਸੂਲੀ ਦੇ ਵੀ ਦੋਸ਼ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਓਡੀਸ਼ਾ ਵਿਚ ਭਾਜਪਾ ਅਤੇ ਬੀਜੂ ਜਨਤਾ ਦਲ ਦੇ ਗਠਜੋੜ ਨਾਲ ਬਣੀ ਸਰਕਾਰ ਦੌਰਾਨ ਦਰਜ ਕੀਤੇ ਗਏ ਸਨ। ਮਾਰਚ 2002 ਦੀ ਇਕ ਘਟਨਾ ਵਿਚ ਜਦੋਂ ਸਾਰੰਗੀ ਆਰਐਸਐਸ ਨਾਲ ਜੁੜੇ ਹਮਲਾਵਰ ਹਿੰਦੂਵਾਦੀ ਸੰਗਠਨ ਬਜਰੰਗ ਦਲ ਦੇ ਰਾਸ਼ਟਰੀ ਪ੍ਰਧਾਨ ਸਨ, ਤਾਂ ਉਨ੍ਹਾਂ ਨੂੰ ਓਡੀਸ਼ਾ ਪੁਲਿਸ ਨੇ ਦੰਗਾ, ਅਗਜ਼ਨੀ, ਹਮਲਾ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।

BJPBJP

ਜਿਸ ਸਰਕਾਰ ਸੰਪਤੀ 'ਤੇ ਹਮਲਾ ਕੀਤਾ ਗਿਆ ਸੀ, ਉਹ ਓਡੀਸ਼ਾ ਵਿਧਾਨ ਸਭਾ ਦੀ ਹੀ ਇਮਾਰਤ ਸੀ। ਦੋਸ਼ ਹੈ ਕਿ ਓਡੀਸ਼ਾ ਵਿਧਾਨ ਸਭਾ ਦੀ ਇਸ ਇਮਾਰਤ 'ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਦੁਰਗਾ ਵਾਹਿਨੀ ਅਤੇ ਸਾਰੰਗੀ ਦੀ ਅਗਵਾਈ ਵਿਚ ਬਜਰੰਗ ਦਲ ਵਰਗੇ ਸੰਗਠਨਾਂ ਨੇ ਤ੍ਰਿਸ਼ੂਲ ਅਤੇ ਲਾਠੀਆਂ ਨਾਲ ਲੈਸ 500 ਲੋਕਾਂ ਦੀ ਭੀੜ ਇਕੱਠੀ ਕਰਕੇ ਹਮਲਾ ਕਰਵਾਇਆ ਸੀ। ਭੀੜ ਮੰਗ ਕਰ ਰਹੀ ਸੀ ਕਿ ਆਯੁੱਧਿਆ ਵਿਚ ਵਿਵਾਦਤ ਜ਼ਮੀਨ ਨੂੰ ਰਾਮ ਮੰਦਰ ਦੇ ਨਿਰਮਾਣ ਲਈ ਸੌਂਪ ਦਿੱਤਾ ਜਾਏ।

Pratap SarangiPratap Sarangi

ਜਨਵਰੀ 1999 ਵਿਚ ਵੀ ਓਡੀਸ਼ਾ ਵਿਚ ਬਜਰੰਗ ਦਲ ਦੇ ਮੁਖੀ ਸਾਰੰਗੀ ਸਨ। ਦੋਸ਼ ਹੈ ਕਿ ਉਦੋਂ ਇਕ ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਂਸ ਅਤੇ ਉਨ੍ਹਾਂ ਦੇ 11 ਅਤੇ 7 ਸਾਲ ਦੀ ਉਮਰ ਦੇ ਦੋ ਬੇਟਿਆਂ ਨੂੰ ਬਜਰੰਗ ਦਲ ਨਾਲ ਜੁੜੇ ਇਕ ਸਮੂਹ ਵਲੋਂ ਜਿੰਦਾ ਜਲਾ ਦਿੱਤਾ ਗਿਆ ਸੀ। ਗ੍ਰਾਹਮ ਸਟੇਂਸ ਅਤੇ ਉਨ੍ਹਾਂ ਦੇ ਬੇਟੇ ਕਿਓਂਝਰ ਦੇ ਮਨੋਹਰਪੁਰ ਪਿੰਡ ਵਿਚ ਇਕ ਸਟੇਸ਼ਨ ਵੈਗ ਵਿਚ ਸੌਂ ਰਹੇ ਸਨ, ਜਦੋਂ ਵੈਗਨ ਨੂੰ ਭੀੜ ਨੇ ਅੱਗ ਲਗਾ ਦਿੱਤੀ ਸੀ। ਸਾਰੰਗੀ ਤੋਂ ਇਸ ਮਾਮਲੇ ਵਿਚ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਕੋਲੋਂ ਦੁਬਾਰਾ ਪੁੱਛਗਿੱਛ ਨਹੀਂ ਹੋਈ।

Image result for bajrang dalBajrang dal

ਉਸ ਸਮੇਂ ਆਰਐਸਐਸ ਅਤੇ ਸਰੰਗੀ ਦੀ ਅਗਵਾਈ ਵਿਚ ਬਜਰੰਗ ਦਲ ਇਸਾਈ ਮਿਸ਼ਨਰੀਆਂ ਦੇ ਵਿਰੁੱਧ ਮੁਹਿੰਮ ਚਲਾ ਰਹੇ ਸਨ। ਇਨ੍ਹਾਂ ਲੋਕਾਂ ਨੇ ਮਿਸ਼ਨਰੀਆਂ 'ਤੇ ਦੋਸ਼ ਲਗਾਇਆ ਸੀ ਕਿ ਉਹ ਲੋਕ ਆਦਿਵਾਸੀਆਂ ਦਾ ਜ਼ਬਰ ਧਰਮ ਤਬਦੀਲੀ ਕਰਵਾ ਰਹੇ ਹਨ। ਫਰਵਰੀ 1999 ਵਿਚ ਰੈਡਿਫ ਨੂੰ ਦਿੱਤੇ ਗਏ ਇਕ ਬਿਆਨ ਵਿਚ ਸਾਰੰਗੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਬਜਰੰਗ ਦਲ ਗ੍ਰਾਹਮ ਸਟੇਂਸ ਅਤੇ ਉਨ੍ਹਾਂ ਦੇ ਬੇਟਿਆਂ ਦੀ ਹੱਤਿਆ ਵਿਚ ਸ਼ਾਮਲ ਸੀ। ਨਾਲ ਹੀ ਉਨ੍ਹਾਂ ਨੇ ਹੱਤਿਆ ਦੀ ਨਿੰਦਾ ਵੀ ਕੀਤੀ ਸੀ।

Pratap Sarangi: Pratap Sarangi

ਉਸ ਸਮੇਂ ਉਨ੍ਹਾਂ ਨੇ ਓਡੀਸ਼ਾ ਵਿਚ ਇਸਾਈਆਂ ਦੀ ਵਧਦੀ ਆਬਾਦੀ ਦੇ ਬਾਰੇ ਵਿਚ ਵੀ ਚਿੰਤਾ ਜ਼ਾਹਿਰ ਕੀਤੀ ਅਤੇ ਇਸਾਈ ਮਿਸ਼ਨਰੀਆਂ 'ਤੇ ਜ਼ਬਰਦਸਤੀ ਲੋਕਾਂ ਦਾ ਧਰਮ ਤਬਦੀਲ ਕਰਨ ਦਾ ਇਲਜ਼ਾਮ ਲਗਾਇਆ ਸੀ। ਇਹ ਪੁੱਛੇ ਜਾਣ 'ਤੇ ਕਿ ਓਡੀਸ਼ਾ ਵਿਚ ਇਸਾਈ ਮਿਸ਼ਨਰੀਆਂ ਦੁਆਰਾ ਕੀਤੇ ਗਏ ਕਾਰਜਾਂ ਦੇ ਬਾਰੇ ਵਿਚ ਉਨ੍ਹਾਂ ਦਾ ਵਿਚਾਰ ਹੈ, ਸਾਰੰਗੀ ਨੇ ਕਿਹਾ ਕਿ ਕੁੱਝ ਮਾਮਲਿਆਂ ਨੂੰ ਛੱਡ ਕੇ ਜ਼ਿਆਦਾਤਰ ਇਸਾਈ ਮਿਸ਼ਨਰੀਆਂ ਬੇਵਕੂਫ਼ ਹਨ। ਯਾਦ ਰਹੇ ਕਿ ਸਾਂਸਦ ਚੁਣੇ ਜਾਣ ਤੋਂ ਪਹਿਲਾਂ ਪ੍ਰਤਾਪ ਸਾਰੰਗੀ ਓਡੀਸ਼ਾ ਦੇ ਨੀਲਗਿਰੀ ਵਿਧਾਨ ਸਭਾ ਤੋਂ 2004 ਅਤੇ 2009 ਵਿਚ ਵਿਧਾਇਕ ਚੁਣੇ ਜਾ ਚੁੱਕੇ ਹਨ।  ਇਸ ਤੋਂ ਪਹਿਲਾਂ ਉਹ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਖੜ੍ਹੇ ਹੋਏ ਸਨ ਪਰ ਉਦੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement