
ਬੰਦ ਕੀਤੀ ਸਮਗਰੀ ਵਿਚ ਯਾਹੂ ਨਿਊਜ਼, ਯਾਹੂ ਕ੍ਰਿਕਟ, ਯਾਹੂ ਫਾਈਨਾਂਸ, ਐਂਟਰਟੇਨਮੈਂਟ ਅਤੇ ਮੇਕਰਸ ਇੰਡੀਆ ਸ਼ਾਮਲ ਹਨ।
ਨਵੀਂ ਦਿੱਲੀ: ਯਾਹੂ (Yahoo) ਨੇ ਅੱਜ ਭਾਰਤ ਵਿਚ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦੇ ਤਹਿਤ ਅੱਜ ਤੋਂ ਪੂਰੇ ਦੇਸ਼ ਵਿਚ ਸਮਗਰੀ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਟੈਕਨਾਲੌਜੀ ਕੰਪਨੀ ਵੇਰੀਜੋਨ ਮੀਡੀਆ (Verizon Media) ਦੀ ਮਲਕੀਅਤ ਵਾਲੀ ਨਿਊਜ਼ ਵੈਬਸਾਈਟ (News Website) ਨੇ ਆਪਣੇ ਉਪਭੋਗਤਾਵਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੇ ਯਾਹੂ ਖਾਤੇ, ਈ-ਮੇਲ ਅਤੇ ਖੋਜ ਅਨੁਭਵ ਕਿਸੇ ਵੀ ਤਰੀਕੇ ਨਾਲ ਪ੍ਰਭਾਵਤ ਨਹੀਂ ਹੋਣਗੇ।
ਹੋਰ ਪੜ੍ਹੋ: ਨਵਜੋਤ ਸਿੱਧੂ ਦਾ ਮਜੀਠੀਆ ’ਤੇ ਹਮਲਾ, ਨਸ਼ਾ ਤਸਕਰੀ ਸਬੰਧੀ ਕੋਰਟ ਦੀ ਸੁਣਵਾਈ ਨੂੰ ਲੈ ਕੇ ਜਤਾਈ ਉਮੀਦ
Yahoo shuts down news websites in India under FDI rules
ਯਾਹੂ ਨੇ ਇਕ ਬਿਆਨ ਵਿਚ ਕਿਹਾ ਕਿ "ਤੁਹਾਡਾ ਯਾਹੂ ਖਾਤਾ, ਮੇਲ ਅਤੇ ਖੋਜ ਅਨੁਭਵ ਕਿਸੇ ਵੀ ਢੰਗ ਨਾਲ ਪ੍ਰਭਾਵਤ ਨਹੀਂ ਹੋਵੇਗਾ ਅਤੇ ਆਮ ਵਾਂਗ ਹੀ ਕੰਮ ਕਰੇਗਾ। ਅਸੀਂ ਤੁਹਾਡੇ ਸਮਰਥਨ ਅਤੇ ਪਾਠਕਾਂ ਦਾ ਧੰਨਵਾਦ ਕਰਦੇ ਹਾਂ।" ਦੱਸ ਦੇਈਏ ਕਿ ਬੰਦ ਕੀਤੀ ਸਮਗਰੀ ਵਿਚ ਯਾਹੂ ਨਿਊਜ਼, ਯਾਹੂ ਕ੍ਰਿਕਟ, ਯਾਹੂ ਫਾਈਨਾਂਸ, ਐਂਟਰਟੇਨਮੈਂਟ ਅਤੇ ਮੇਕਰਸ ਇੰਡੀਆ ਸ਼ਾਮਲ ਹਨ।
ਹੋਰ ਪੜ੍ਹੋ: ਅਫ਼ਗਾਨਿਸਤਾਨ ਸੰਕਟ 'ਤੇ ਸਰਬ ਪਾਰਟੀ ਮੀਟਿੰਗ ਸ਼ੁਰੂ, ਆਮ ਆਦਮੀ ਪਾਰਟੀ ਨਹੀਂ ਲਵੇਗੀ ਹਿੱਸਾ
Yahoo shuts down news websites in India under FDI rules
ਹੋਰ ਪੜ੍ਹੋ: ਅਕਤੂਬਰ ਤੋਂ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਲੱਗੇਗੀ Zycov-D ਵੈਕਸੀਨ
ਯਾਹੂ ਨੇ ਕਿਹਾ ਕਿ ਇਹ ਫੈਸਲਾ ਡਿਜੀਟਲ ਸਮਗਰੀ (Digital Content) ਦੇ ਸੰਚਾਲਨ ਅਤੇ ਪ੍ਰਕਾਸ਼ਤ ਕਰਨ ਵਾਲੀਆਂ ਮੀਡੀਆ ਕੰਪਨੀਆਂ ਦੀ ਵਿਦੇਸ਼ੀ ਮਾਲਕੀ ਨੂੰ ਸੀਮਤ ਕਰਨ ਵਾਲੇ ਨਵੇਂ ਵਿਦੇਸ਼ੀ ਸਿੱਧੇ ਨਿਵੇਸ਼ (FDI) ਨਿਯਮਾਂ ਦੇ ਕਾਰਨ ਲਿਆ ਗਿਆ ਹੈ। ਵੈਰੀਜੋਨ ਮੀਡੀਆ ਨੇ ਯਾਹੂ ਇੰਡੀਆ ਦੇ ਸੰਚਾਲਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਕਿਉਂਕਿ ਡਿਜੀਟਲ ਨਿਊਜ਼ ਮੀਡੀਆ ਆਊਟਲੇਟਸ ਵਿਚ ਵਿਦੇਸ਼ੀ ਫੰਡਿੰਗ ਨੂੰ 26% ਤੋਂ ਵੱਧ ਸੀਮਤ ਕਰਨ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਸੀ।