Bank Holidays in September 2024: ਸਤੰਬਰ ਮਹੀਨੇ 'ਚ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਬੈਂਕ
Published : Aug 26, 2024, 4:57 pm IST
Updated : Aug 26, 2024, 11:43 pm IST
SHARE ARTICLE
 September Bank Holidays News in punjabi
September Bank Holidays News in punjabi

September Bank Holidays: ਜਲਦੀ ਨਿਪਟਾ ਲਓ ਬੈਂਕ ਦੇ ਕੰਮ

 September Bank Holidays News in punjabi : ਅਗਸਤ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ। ਸਤੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੇ ਅਗਸਤ ਮਹੀਨੇ ਦੇ ਆਪਣੇ ਬੈਂਕ ਦੇ ਕੰਮਾਂ ਨੂੰ ਸਤੰਬਰ ਮਹੀਨੇ ਤੱਕ ਟਾਲ ਦਿਤਾ ਹੈ। ਉਨ੍ਹਾਂ ਨੂੰ ਸਤੰਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਕਿ ਬੈਂਕ ਜਾਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ, ਤੁਹਾਨੂੰ ਪਤਾ ਲੱਗ ਸਕੇ ਕਿ ਬੈਂਕ ਕਿਹੜੇ ਦਿਨ ਖੁੱਲ੍ਹੇ ਹਨ ਅਤੇ ਕਿਹੜੇ ਦਿਨ ਬੰਦ ਹਨ।

ਇਹ ਵੀ ਪੜ੍ਹੋ: Kangana Ranaut: ਕਿਸਾਨ ਅੰਦੋਲਨ 'ਤੇ ਕੰਗਨਾ ਰਣੌਤ ਦੇ ਬਿਆਨ 'ਤੇ ਭਾਜਪਾ ਨੇ ਲਗਾਈ ਝਾੜ, ਦਿਤੀ ਇਹ ਸਲਾਹ 

ਸਤੰਬਰ ਮਹੀਨੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਵਿੱਚ ਕੋਈ ਕਮੀ ਨਹੀਂ ਹੈ। ਆਉਣ ਵਾਲੇ ਮਹੀਨੇ ਵਿੱਚ 5 ਐਤਵਾਰ ਅਤੇ 2 ਸ਼ਨੀਵਾਰ ਸਮੇਤ ਕੁੱਲ 15 ਛੁੱਟੀਆਂ ਹਨ। ਇਸ ਦੌਰਾਨ 7 ਸਤੰਬਰ ਨੂੰ ਗਣੇਸ਼ ਚਤੁਰਥੀ ਅਤੇ 16 ਸਤੰਬਰ ਨੂੰ ਈਦ-ਏ-ਮਿਲਾਦ ਵੀ ਹੈ। ਹਾਲਾਂਕਿ, ਇਹ 15 ਛੁੱਟੀਆਂ ਪੂਰੇ ਦੇਸ਼ ਵਿੱਚ ਇੱਕੋ ਸਮੇਂ ਨਹੀਂ ਮਨਾਈਆਂ ਜਾਂਦੀਆਂ ਹਨ। ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਦਿਨ ਹੁੰਦੇ ਹਨ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਤੰਬਰ ਮਹੀਨੇ ਵਿੱਚ ਕਿਹੜੇ ਦਿਨ ਛੁੱਟੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ:  Farmers leaders Sri Sahib News: ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਾ ਕੇ ਜਹਾਜ਼ 'ਚ ਨਹੀਂ ਚੜ੍ਹਨ ਦਿੱਤਾ, ਦਿੱਲੀ ਹਵਾਈ ਅੱਡੇ 'ਤੇ ਗਿਆ ਰੋਕਿਆ  

ਕਿਹੜੇ ਤਿਉਹਾਰਾਂ 'ਤੇ ਬੰਦ ਰਹਿਣਗੇ ਬੈਂਕ?
1 ਸਤੰਬਰ ਨੂੰ ਐਤਵਾਰ ਹੈ। ਇਸ ਦਿਨ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ।
ਗੁਹਾਟੀ 'ਚ 4 ਸਤੰਬਰ ਨੂੰ ਤਿਰਭਵ ਤਿਥੀ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
7 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਮੌਕੇ 'ਤੇ ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਭੁਵਨੇਸ਼ਵਰ, ਚੇਨਈ, ਮੁੰਬਈ, ਨਾਗਪੁਰ, ਪਣਜੀ 'ਚ ਬੈਂਕ ਬੰਦ ਰਹਿਣਗੇ।
8 ਸਤੰਬਰ ਨੂੰ ਐਤਵਾਰ ਹੋਣ ਕਾਰਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ।
14 ਸਤੰਬਰ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ।

​ਇਹ ਵੀ ਪੜ੍ਹੋ: Farmers leaders Sri Sahib News: ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਾ ਕੇ ਜਹਾਜ਼ 'ਚ ਨਹੀਂ ਚੜ੍ਹਨ ਦਿੱਤਾ, ਦਿੱਲੀ ਹਵਾਈ ਅੱਡੇ 'ਤੇ ਗਿਆ ਰੋਕਿਆ

15 ਸਤੰਬਰ ਦਿਨ ਐਤਵਾਰ ਹੈ। ਇਸ ਦਿਨ ਦੇਸ਼ ਭਰ ਦੇ ਬੈਂਕਾਂ 'ਚ ਛੁੱਟੀ ਰਹੇਗੀ।
ਪੈਗੰਬਰ ਮੁਹੰਮਦ ਦੇ ਜਨਮ ਦਿਨ ਦੇ ਮੌਕੇ 'ਤੇ 16 ਸਤੰਬਰ ਨੂੰ ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਚੇਨਈ, ਦੇਹਰਾਦੂਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਇੰਫਾਲ, ਜੰਮੂ, ਕਾਨਪੁਰ, ਕੋਚੀ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਂਚੀ, ਸ਼੍ਰੀਨਗਰ, ਤਿਰੂਵਨੰਤਪੁਰਮ ਵਿਚ ਬੈਂਕ ਬੰਦ ਰਹਿਣਗੇ।
ਗੰਗਟੋਕ ਅਤੇ ਰਾਏਪੁਰ 'ਚ 17 ਸਤੰਬਰ ਨੂੰ ਇੰਦਰਾਤ੍ਰਾ ਅਤੇ ਈਦ ਮਿਲਾਦ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
ਪੰਗ-ਲਹਾਬਸੋਲ ਦੇ ਮੌਕੇ 'ਤੇ 18 ਸਤੰਬਰ ਨੂੰ ਗੰਗਟੋਕ 'ਚ ਬੈਂਕ ਬੰਦ ਰਹਿਣਗੇ।

​ਇਹ ਵੀ ਪੜ੍ਹੋ: Bathinda Accident News: ਬਠਿੰਡਾ ਵਿਚ ਤੇਜ਼ ਰਫ਼ਤਾਰ ਥਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ

20 ਸਤੰਬਰ ਨੂੰ ਈਦ-ਏ-ਮਿਲਾਦ-ਉਲ-ਨਬੀ ਦੇ ਮੌਕੇ 'ਤੇ ਜੰਮੂ ਅਤੇ ਸ਼੍ਰੀਨਗਰ ਦੇ ਬੈਂਕਾਂ 'ਚ ਕੋਈ ਕੰਮਕਾਜ ਨਹੀਂ ਹੋਵੇਗਾ।
22 ਸਤੰਬਰ ਨੂੰ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ। ਇਹ ਦਿਨ ਐਤਵਾਰ ਹੈ।
ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ ਕਾਰਨ 21 ਸਤੰਬਰ ਨੂੰ ਕੋਚੀ ਅਤੇ ਤਿਰੂਵਨੰਤਪੁਰਮ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
ਮਹਾਰਾਜਾ ਹਰੀ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ 23 ਸਤੰਬਰ ਨੂੰ ਜੰਮੂ ਅਤੇ ਸ਼੍ਰੀਨਗਰ 'ਚ ਬੈਂਕ ਬੰਦ ਰਹਿਣਗੇ।
ਸਤੰਬਰ 28 ਸਤੰਬਰ ਦਾ ਚੌਥਾ ਸ਼ਨੀਵਾਰ ਹੈ। ਇਸ ਦਿਨ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ।
29 ਸਤੰਬਰ ਨੂੰ ਐਤਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੈਂਕ ਛੁੱਟੀਆਂ ਦਾ ਫੈਸਲਾ ਕਿਵੇਂ ਕੀਤਾ ਜਾਂਦਾ ਹੈ?
ਸਾਰੇ ਸੂਬਿਆਂ ਵਿੱਚ ਬੈਂਕ ਛੁੱਟੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਸਾਰ, ਸਾਰੇ ਸੂਬਿਆਂ ਦੀ ਬੈਂਕ ਛੁੱਟੀਆਂ ਦੀ ਸੂਚੀ ਵੱਖਰੀ ਹੈ। ਸਾਰੇ ਸੂਬਿਆਂ ਦੀਆਂ ਬੈਂਕ ਛੁੱਟੀਆਂ ਦੀ ਸੂਚੀ RBI ਦੀ ਵੈੱਬਸਾਈਟ 'ਤੇ ਜਾਰੀ ਕੀਤੀ ਗਈ ਹੈ। ਇਸ ਵਿੱਚ ਰਾਜਾਂ ਦੇ ਤਿਉਹਾਰਾਂ ਦਾ ਵੇਰਵਾ ਵੀ ਹੈ।

​(For more Punjabi news apart from  September Bank Holidays News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement