
ਦੀਵਾਲੀ ਹਿੰਦੂ ਧਰਮ ਦਾ ਵੱਡਾ ਤਿਉਹਾਰ ਹੈ। ਦੀਵਾਲੀ 'ਤੇ ਪੂਰਾ ਦੇਸ਼ ਰੋਸ਼ਨੀ ਨਾਲ ਜਗਮਗਾ ਉੱਠਦਾ ਹੈ ਇਸ ਦਿਨ ਦੀਵੇ ਜਲਾ ਕੇ ਭਗਵਾਨ ਰਾਮ
ਨਵੀਂ ਦਿੱਲੀ : ਦੀਵਾਲੀ ਹਿੰਦੂ ਧਰਮ ਦਾ ਵੱਡਾ ਤਿਉਹਾਰ ਹੈ। ਦੀਵਾਲੀ 'ਤੇ ਪੂਰਾ ਦੇਸ਼ ਰੋਸ਼ਨੀ ਨਾਲ ਜਗਮਗਾ ਉੱਠਦਾ ਹੈ ਇਸ ਦਿਨ ਦੀਵੇ ਜਲਾ ਕੇ ਭਗਵਾਨ ਰਾਮ ਦੀ ਅਯੋਧਿਆ ਵਾਪਸੀ ਦਾ ਜਸ਼ਨ ਮਨਾਇਆ ਜਾਂਦਾ ਹੈ। ਦੀਵਾਲੀ ‘ਤੇ ਭਾਰਤ ਵਿੱਚ ਪਟਾਖੇ ਚਲਾਏ ਜਾਂਦੇ ਹਨ ਅਤੇ ਮਿਠਾਈਆਂ ਵੰਡੀਆਂ ਜਾਂਦੀਆਂ ਹਨ। ਇਸ ਦਿਨ ਧੰਨ ਦੀ ਦੇਵੀ ਮਾਂ ਲਕਸ਼ਮੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਵੈਸੇ ਤਾਂ ਦੀਵਾਲੀ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਮਨਾਈ ਜਾਂਦੀ ਹੈ ਪਰ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਦੀਵਾਲੀ ਕੁੱਝ ਵੱਖਰੇ ਢੰਗ ਨਾਲ ਮਨਾਈ ਜਾਂਦੀ ਹੈ।
Dog Worship Festival
ਅਸੀ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੀ ਗੱਲ ਕਰ ਰਹੇ ਹਾਂ ਨੇਪਾਲ ਵਿੱਚ ਦੀਵਾਲੀ ਮਨਾਈ ਤਾਂ ਜਾਂਦੀ ਹੈ ਪਰ ਇੱਥੇ ਲਕਸ਼ਮੀ-ਗਣੇਸ਼ ਦੀ ਨਹੀਂ ਸਗੋਂ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਨੇਪਾਲ ਵਿੱਚ ਦੀਵਾਲੀ ਨੂੰ ਤਿਹਾਰ ਕਿਹਾ ਜਾਂਦਾ ਹੈ ਇਹ ਬਿਲਕੁੱਲ ਉਸੇ ਤਰ੍ਹਾਂ ਹੀ ਮਨਾਇਆ ਜਾਂਦਾ ਹੈ ਜਿਵੇਂ ਭਾਰਤ ਵਿੱਚ ਦੀਵਾਲੀ ਮਨਾਈ ਜਾਂਦੀ ਹੈ। ਨੇਪਾਲ ਵਿੱਚ ਲੋਕ ਇਸ ਦਿਨ ਦੀਵੇ ਜਲਾਉਂਦੇ ਹਨ ਤੇ ਖੁਸ਼ੀਆਂ ਵੰਡਦੇ ਹਨ ਪਰ ਇਸ ਦੇ ਅਗਲੇ ਹੀ ਦਿਨ ਇੱਕ ਹੋਰ ਦੀਵਾਲੀ ਮਨਾਈ ਜਾਂਦੀ ਹੈ। ਇਸ ਦੀਵਾਲੀ ਨੂੰ ਕੁਕੁਰ ਤਿਹਾਰ ਕਿਹਾ ਜਾਂਦਾ ਹੈ ਤੇ ਇਸ ਦਿਨ ਇੱਥੇ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ।
Dog Worship Festival
ਖਾਸ ਗੱਲ ਇਹ ਹੈ ਕਿ ਇਹ ਦੀਵਾਲੀ ਇੱਥੇ ਖਤਮ ਨਹੀਂ ਹੁੰਦੀ ਸਗੋਂ ਪੰਜ ਦਿਨ ਚੱਲਦੀ ਹੈ। ਇਸ ਦੌਰਾਨ ਲੋਕ ਵੱਖ – ਵੱਖ ਜਾਨਵਰ ਜਿਵੇਂ ਗਾਂ, ਕੁੱਤੇ, ਕਾਂ, ਬੈਲ ਆਦਿ ਦੀ ਪੂਜਾ ਕਰਦੇ ਹਨ। ਕੁਕੁਰ ਤਿਹਾਰ 'ਤੇ ਕੁੱਤਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਫੁੱਲਾਂ ਦੀ ਮਾਲਾ ਪਹਿਨਾ ਕੇ ਟਿੱਕਾ ਵੀ ਲਗਾਇਆ ਜਾਂਦਾ ਹੈ।
Dog Worship Festival
ਇਸ ਤੋਂ ਇਲਾਵਾ ਕੁੱਤਿਆਂ ਲਈ ਖਾਸ ਪਕਵਾਨ ਵੀ ਤਿਆਰ ਕੀਤੇ ਜਾਂਦੇ ਹਨ। ਲੋਕ ਅਜਿਹਾ ਇਸ ਲਈ ਕਰਦੇ ਹਨ ਤਾਂਕਿ ਕੁੱਤੇ ਹਮੇਸ਼ਾ ਉਨ੍ਹਾਂ ਦੇ ਨਾਲ ਬਣੇ ਰਹਿਣ। ਕੁਕੁਰ ਤਿਉਹਾਰ ਵਿੱਚ ਵਿਸ਼ਵਾਸ ਰੱਖਣ ਵਾਲੇ ਅਜਿਹਾ ਵੀ ਮੰਨਦੇ ਹਨ ਕਿ ਕੁੱਤੇ ਮਰਨ ਤੋਂ ਬਾਅਦ ਵੀ ਆਪਣੇ ਮਾਲਕ ਦੀ ਰੱਖਿਆ ਕਰਦੇ ਹਨ। ਇਨ੍ਹਾਂ ਕਾਰਨਾਂ ਦੀ ਵਜ੍ਹਾ ਕਰਕੇ ਨੇਪਾਲ ਵਿੱਚ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।