Saumya Vishwanathan Murder Case News: ਸੌਮਿਆ ਵਿਸ਼ਵਨਾਥਨ ਹਤਿਆ ਮਾਮਲੇ ਵਿਚ ਦੋਸ਼ੀਆਂ ਦੀ ਸਜ਼ਾ ’ਤੇ ਨਵੰਬਰ ’ਚ ਹੋਵੇਗੀ ਬਹਿਸ
Published : Oct 26, 2023, 2:08 pm IST
Updated : Oct 26, 2023, 3:06 pm IST
SHARE ARTICLE
Soumya Viswanathan Murder Case
Soumya Viswanathan Murder Case

ਪੰਜ ਦੋਸ਼ੀਆਂ ਦੇ ਹਲਫ਼ਨਾਮੇ ਅਤੇ ਪ੍ਰੋਬੇਸ਼ਨ ਅਫ਼ਸਰ ਦੀ ਸਜ਼ਾ ਤੋਂ ਪਹਿਲਾਂ ਦੀ ਰੀਪੋਰਟ (ਪੀ.ਐਸ.ਆਰ.) ਸਮੇਤ ਕੁੱਝ ਦਸਤਾਵੇਜ਼ ਦਾਇਰ ਨਹੀਂ ਕੀਤੇ ਗਏ

 

Saumya Vishwanathan Murder Case News: ਦਿੱਲੀ ਦੀ ਇਕ ਅਦਾਲਤ 7 ਨਵੰਬਰ ਨੂੰ ਟੈਲੀਵਿਜ਼ਨ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ ਹਤਿਆ ਦੇ ਮਾਮਲੇ ਵਿਚ ਪੰਜ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ 'ਤੇ ਦਲੀਲਾਂ ਦੀ ਸੁਣਵਾਈ ਕਰੇਗੀ। ਵਿਸ਼ਵਨਾਥਨ, ਜੋ ਕਿ ਇਕ ਪ੍ਰਮੁੱਖ ਅੰਗਰੇਜ਼ੀ ਨਿਊਜ਼ ਚੈਨਲ ਲਈ ਕੰਮ ਕਰਦੀ ਸੀ, ਨੂੰ 30 ਸਤੰਬਰ 2008 ਨੂੰ ਤੜਕੇ ਨੈਲਸਨ ਮੰਡੇਲਾ ਰੋਡ 'ਤੇ ਗੋਲੀ ਮਾਰ ਦਿਤੀ ਗਈ ਸੀ। ਉਹ ਕੰਮ ਤੋਂ ਬਾਅਦ ਘਰ ਪਰਤ ਰਹੀ ਸੀ।

ਇਹ ਵੀ ਪੜ੍ਹੋ: India Visa Services in Canada: ਕੁੱਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਕੈਨੇਡਾ ਨੇ ਕੀਤਾ ਸਵਾਗਤ

ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਤਲ ਦੇ ਪਿੱਛੇ ਦਾ ਮਕਸਦ ਲੁੱਟਮਾਰ ਹੈ। ਵਧੀਕ ਸੈਸ਼ਨ ਜੱਜ (ਏਐਸਜੇ) ਰਵਿੰਦਰ ਕੁਮਾਰ ਪਾਂਡੇ ਨੇ ਵੀਰਵਾਰ ਨੂੰ ਕਿਹਾ ਕਿ ਪੰਜ ਦੋਸ਼ੀਆਂ ਦੇ ਹਲਫ਼ਨਾਮੇ ਅਤੇ ਪ੍ਰੋਬੇਸ਼ਨ ਅਫ਼ਸਰ ਦੀ ਸਜ਼ਾ ਤੋਂ ਪਹਿਲਾਂ ਦੀ ਰੀਪੋਰਟ (ਪੀ.ਐਸ.ਆਰ.) ਸਮੇਤ ਕੁੱਝ ਦਸਤਾਵੇਜ਼ ਦਾਇਰ ਨਹੀਂ ਕੀਤੇ ਗਏ ਸਨ।

ਇਹ ਵੀ ਪੜ੍ਹੋ: Amritsar Minor Murder News: ਅੰਮ੍ਰਿਤਸਰ 'ਚ ਦੁਸਹਿਰਾ ਦੇਖ ਕੇ ਆ ਰਹੇ ਨਾਬਾਲਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਜੱਜ ਨੇ ਰੀਪੋਰਟ ਅਤੇ ਹਲਫਨਾਮਾ ਤਿਆਰ ਕਰਨ ਦੇ ਨਿਰਦੇਸ਼ ਦਿਤੇ ਅਤੇ ਅਗਲੀ ਕਾਰਵਾਈ ਲਈ 7 ਨਵੰਬਰ ਦੀ ਤਰੀਕ ਤੈਅ ਕੀਤੀ। ਅਦਾਲਤ ਨੇ 18 ਅਕਤੂਬਰ ਨੂੰ ਰਵੀ ਕਪੂਰ, ਅਮਿਤ ਸ਼ੁਕਲਾ, ਬਲਜੀਤ ਮਲਿਕ ਅਤੇ ਅਜੇ ਕੁਮਾਰ ਨੂੰ ਦੋਸ਼ੀ ਕਰਾਰ ਦਿਤਾ ਸੀ। ਅਦਾਲਤ ਨੇ ਕਿਹਾ ਸੀ ਕਿ ਇਸਤਗਾਸਾ ਪੱਖ ਨੇ ਦੋਸ਼ੀਆਂ ਵਿਰੁਧ ਇਲਜ਼ਾਮਾਂ ਨੂੰ ਬਿਨਾਂ ਕਿਸੇ ਸ਼ੱਕ ਸਾਬਤ ਕਰ ਦਿਤਾ ਹੈ।

ਇਹ ਵੀ ਪੜ੍ਹੋ: Punjab Education News: ਰੋਕਣ ਦੇ ਬਾਵਜੂਦ ਵੀ 88 ਪ੍ਰਾਈਵੇਟ ਸਕੂਲ ਕਰ ਰਹੇ ਇਹ ਕੰਮ, ਲੱਗਿਆ ਜੁਰਮਾਨਾ 

ਵਿਸ਼ਵਨਾਥਨ ਦੀ 30 ਸਤੰਬਰ 2008 ਨੂੰ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਜਦੋਂ ਉਹ ਸਵੇਰੇ 3:30 ਵਜੇ ਕੰਮ ਤੋਂ ਬਾਅਦ ਕਾਰ ਰਾਹੀਂ ਘਰ ਪਰਤ ਰਹੀ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਤਲ ਦੇ ਪਿੱਛੇ ਦਾ ਮਕਸਦ ਲੁੱਟਮਾਰ ਹੈ। ਪੰਜ ਲੋਕਾਂ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਮਾਰਚ 2009 ਤੋਂ ਹਿਰਾਸਤ ਵਿਚ ਹਨ।

(For more latest news in Punjabi apart from Soumya Viswanathan Murder Case, Stay Tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement