
ਮੁੰਬਈ 'ਚ 26/11 ਹੋਏ ਅਤਿਵਾਦੀ ਹਮਲੇ ਨੂੰ ਨਜਿੱਠਣ ਦੀ ਰਣਨੀਤੀ ਐਨ.ਐਸ.ਜੀ ਦੀ ਟੀਮ ਨੇ ਦਿੱਲੀ ਤੋਂ ਮੁੰਬਈ ਦੀ ਉਡਾਨ ਦੌਰਾਨ ਹੀ ਬਣਾ ਲਈ....
ਦੇਹਰਾਦੂਨ (ਪੀਟੀਆਈ) : ਮੁੰਬਈ 'ਚ 26/11 ਹੋਏ ਅਤਿਵਾਦੀ ਹਮਲੇ ਨੂੰ ਨਜਿੱਠਣ ਦੀ ਰਣਨੀਤੀ ਐਨ.ਐਸ.ਜੀ ਦੀ ਟੀਮ ਨੇ ਦਿੱਲੀ ਤੋਂ ਮੁੰਬਈ ਦੀ ਉਡਾਨ ਦੌਰਾਨ ਹੀ ਬਣਾ ਲਈ ਸੀ। ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੋਟਲ ਵਿਚ ਮੌਜੂਦ ਲੋਕਾਂ ਦੀ ਰੱਖਿਆ ਕਰਦੇ ਹੋਏ ਅਤਿਵਾਦੀਆਂ ਨੂੰ ਮਾਰਨਾ ਸੀ। ਜੇਕਰ ਉਸ ਸਮੇਂ ਇਹ ਕੰਮ ਨਾ ਕੀਤਾ ਜਾਂਦਾ ਤਾਂ ਜਿਹੜੇ ਵੀ ਬਚੇ ਸੀ ਉਹਨਾਂ ਨੂੰ ਵੀ ਬਚਾਉਣਾ ਮੁਸ਼ਕਲ ਸੀ। ਇਹ ਕਹਿਣਾ ਹੈ 26/11 ਅਤਿਵਾਦੀ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਦੀ ਕਮਾਨ ਸਾਂਭਣ ਵਾਲੇ ਸਾਬਕਾ ਐਨ.ਐਸ.ਜੀ ਦੇ ਡੀ.ਆਈ.ਜੀ ਬ੍ਰਿਗੇਡੀਅਰ ਗੋਬਿੰਦ ਸਿੰਘ ਸਿਸੋਦੀਆ ਦਾ।
ਉਹਨਾਂ ਨੇ ਕਿਹਾ ਕਿ ਨਿਸ਼ਚਿਤ ਤੌਰ ਉਤੇ ਇਸ ਹਮਲੇ ਤੋਂ ਬਾਅਦ ਪੂਰੀ ਦੁਨੀਆਂ ਇਕਜੁਟ ਹੋ ਕੇ ਅਤਿਵਾਦੀ ਦੇ ਵਿਰੁੱਧ ਖੜ੍ਹੀ ਹੋਈ। ਦੂਨ ਦੇ ਸਰਹੱਦੀ ਨਿਵਾਸੀ ਬ੍ਰਿਗੇਡੀਅਰ ਸਿਸੋਦੀਆ ਦਾ ਕਹਿਣਾ ਹੈ ਕਿ ਅੱਜ ਮੁੰਬਈ ਹਮਲੇ ਨੂੰ ਇਕ ਦਹਾਕਾ ਪੂਰਾ ਹੋ ਗਿਆ ਹੈ। ਹਮਲੇ ਦੀ ਸੂਚਨਾ ਤੋਂ ਬਾਅਦ ਅਸੀਂ ਅਪਣੀ ਟੀਮ ਨੂੰ ਮਾਨੇਸਰ ਤੋਂ ਦਿੱਲੀ ਹੁੰਦੇ ਹੋਏ ਮੁੰਬਈ ਲੈ ਕੇ ਜਾਣਾ ਸੀ। ਉਡਾਨ ਭਰਨ ਤੋਂ ਪਹਿਲਾਂ ਅਸੀਂ ਸਾਰੀਆਂ ਸੂਚਨਾਵਾਂ ਪ੍ਰਾਪਤ ਕਰ ਲਈਆਂ ਸੀ। ਉਡਾਨ ਦੇ ਦੌਰਾਨ ਦੋ ਘੰਟੇ ਵਿਚ ਅਸੀਂ ਹਮਲੇ ਨਾਲ ਨਿਪਟਣ ਦੀ ਤਿਆਰੀ ਵੀ ਕਰ ਲਈ ਸੀ।
ਬ੍ਰਿਗੇਡੀਅਰ ਸਿਸੋਦੀਆ ਨੇ ਕਿਹਾ ਕਿ ਜਦੋਂ ਉਹ ਮੁੰਬਈ ਪਹੁੰਚੇ ਤਾਂ 24 ਘੰਟੇ ਚਲਦਾ ਰਹਿਣ ਵਾਲਾ ਸ਼ਹਿਰ ਸੁੰਨ-ਸਾਨ ਸੀ। ਸੜਕਾਂ ਉਤੇ ਸਨਾਟਾ ਛਾਇਆ ਹੋਇਆ ਸੀ। ਮੌਕੇ 'ਤੇ ਪਹੁੰਚੇ ਤਾਂ ਉਥੇ ਮੌਜੂਦ ਅਫ਼ਸਰਾਂ ਨੇ ਪੂਰਾ ਮਾਮਲੇ ਸਮਝਿਆ। ਉਦੋਂ ਚੁਨੌਤੀ ਇਹ ਸੀ ਕਿ ਹੋਟਲ ਵਿਚ ਮੌਜੂਦ ਅਤਿਵਾਦੀਆਂ ਨਾਲ ਲੜਨ ਦੇ ਨਾਲ ਹੀ ਲਗਪਗ 600 ਕਮਰਿਆਂ ਵਿਚ ਫਸੇ ਨਿਰਦੋਸ਼ ਲੋਕਾਂ ਨੂੰ ਵੀ ਬਚਾਉਣਾ ਸੀ। ਇਸ ਚੁਣੌਤੀ ਵਾਲੇ ਕੰਮ ਵਿਚ ਨਿਸ਼ਚਿਤ ਤੌਰ 'ਤੇ ਸਮਾਂ ਲੱਗਣਾ ਹੀ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸਵਾਲ ਚੁੱਕਦੇ ਹਨ ਕਿ ਅਪਰੇਸ਼ਨ ਵਿਚ ਲੰਬਾ ਸਮਾਂ ਲੱਗਿਆ, ਉਹ ਗਲਤ ਹੈ।
ਨਿਰਦੋਸ਼ ਲੋਕਾਂ ਨੂੰ ਬਚਾਉਣਾ ਵੀ ਜਰੂਰੀ ਸੀ। ਬ੍ਰਿਗੇਡੀਅਰ ਸਿਸੋਦੀਆ ਦੀ ਟੀਮ ਨੇ ਅਪਣੀ ਜਾਨ ਦੀ ਬਾਜੀ ਲਗਾ ਕੇ ਹੋਟਲ ਤਾਜ ਓਬਰਾਏ ਅਤੇ ਨਰੀਮਨ ਪੁਆਇੰਟ ਤੋਂ ਅਤਿਵਾਦੀਆਂ ਦਾ ਸਫ਼ਾਇਆ ਕਰ ਦਿਤਾ ਸੀ। ਜਵਾਬੀ ਹਮਲੇ ਵਿਚ ਸ਼ਹੀਦ ਹੋਏ ਅਪਣੀ ਟੀਮ ਦੇ ਮੈਂਬਰਾਂ ਮੇਜਰ ਉਨੀ ਕ੍ਰਿਸ਼ਨ ਅਤੇ ਗਜੇਂਦਰ ਸਿੰਘ ਵਿਸ਼ਟ ਨੂੰ ਯਾਦ ਕਰਦੇ ਹੋਏ ਬ੍ਰਿਗੇਡੀਅਰ ਸਿਸੋਦੀਆ ਨੂੰ ਅੱਜ ਵੀ ਬਹੁਤ ਦੁਖ ਹੁੰਦਾ ਸੀ। ਉਹਨਾਂ ਨੇ ਕਿਹਾ ਕਿ ਮੈਨੂੰ ਮਾਣ ਵੀ ਹੈ ਕਿ ਉਹਨਾਂ ਨੇ ਦੇਸ਼ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ।
ਬ੍ਰਿਗੇਡੀਅਰ ਸਿਸੋਦੀਆ ਦਾ ਕਿਹਣਾ ਹੈ ਕਿ 26/11 ਅਤਿਵਾਦੀ ਹਮਲੇ ਤੋਂ ਬਾਅਦ ਅਤਿਵਾਦ ਨੂੰ ਪੂਰੀ ਦੁਨੀਆਂ ਨੇ ਮੰਨਿਆ ਹੈ ਪੂਰੀ ਦੁਨੀਆਂ ਨੇ ਮੰਨਿਆ ਕਿ ਇਸ ਦੇ ਵਿਰੁੱਧ ਇਕਜੁਟਤਾ ਦੇ ਨਾਲ ਲੜਾਈ ਲੜਨਾ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਦੇ ਵਿਚ ਤਾਲਮੇਲ ਨਹੀਂ ਹੁੰਦਾ ਸੀ, ਪਰ ਇਸ ਅਪਰੇਸ਼ਨ ਤੋਂ ਬਾਅਦ ਤੋਂ ਹੀ ਤਾਲਮੇਲ ਵਧ ਗਿਆ। ਖ਼ੁਫ਼ੀਆ ਏਜੰਸੀਆਂ ਦੀਆਂ ਸੂਚਨਾਵਾਂ ਵੀ ਸਾਝੀਆਂ ਹੋਣ ਲੱਗੀਆਂ। ਕਈਂ ਰਾਜਾਂ ਨੇ ਅਪਣੀ ਕਮਾਂਡੋ ਫੋਰਸ ਬਣਾ ਲਈ ਹੈ।