
ਦੁਬਈ 'ਚ ਰਹਿਣ ਵਾਲਾ ਮਹਿਜ਼ 13 ਸਾਲਾਂ ਦਾ ਇਕ ਭਾਰਤੀ ਬੱਚਾ ਇਕ ਸਾਫ਼ਟਵੇਅਰ ਡਿਵੈਲਪਮੈਂਟ ਕੰਪਨੀ ਦਾ ਮਾਲਕ ਬਣ ਗਿਆ ਹੈ। ਦਰਅਸਲ...
ਦੁਬਈ (ਭਾਸ਼ਾ) : ਦੁਬਈ 'ਚ ਰਹਿਣ ਵਾਲਾ ਮਹਿਜ਼ 13 ਸਾਲਾਂ ਦਾ ਇਕ ਭਾਰਤੀ ਬੱਚਾ ਇਕ ਸਾਫ਼ਟਵੇਅਰ ਡਿਵੈਲਪਮੈਂਟ ਕੰਪਨੀ ਦਾ ਮਾਲਕ ਬਣ ਗਿਆ ਹੈ। ਦਰਅਸਲ ਅਦਿਤਿਅਨ ਰਾਜੇਸ਼ ਨਾਂ ਦੇ ਇਸ ਬੱਚੇ ਨੇ ਅਪਣੀ ਬੋਰੀਅਤ ਦੂਰ ਕਰ ਲਈ ਸ਼ੌਕ ਵਜੋਂ ਐਪਲੀਕੇਸ਼ਨ ਬਣਾਉਣ ਦਾ ਕੰਮ ਸ਼ੁਰੂ ਲਈ ਕੀਤਾ ਸੀ, ਨਾਲ ਹੀ ਉਹ ਅਪਣੇ ਗਾਹਕਾਂ ਲਈ ਲੋਗੋ ਅਤੇ ਵੈਬਸਾਈਟ ਵੀ ਬਣਾਉਂਦਾ ਰਿਹਾ ਹੈ। ਇਕ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਆਦਿਤਿਅਨ ਨੇ ਪੰਜ ਸਾਲ ਦੀ ਉਮਰ ਵਿਚ ਹੀ ਕੰਪਿਊਟਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ ਸੀ। ਆਦਿਤਿਅਨ ਰਾਜੇਸ਼ ਨੇ ਅਪਣੀ ਪਹਿਲੀ ਮੋਬਾਇਲ ਐਪਲੀਕੇਸ਼ਨ ਉਸ ਸਮੇਂ ਬਣਾਈ ਜਦੋਂ ਉਹ ਸਿਰਫ ਨੌਂ ਸਾਲ ਦਾ ਸੀ।
ਹੁਣ 13 ਸਾਲ ਦੀ ਉਮਰ ਵਿਚ ਉਸਨੇ ਅਪਣੀ 'ਟ੍ਰਿਨੇਟ ਸੌਲਿਊਸ਼ਨ' ਨਾਂਅ ਕੰਪਨੀ ਸ਼ੁਰੂ ਕੀਤੀ ਹੈ। ਇਸ ਕੰਪਨੀ ਵਿਚ ਫਿਲਹਾਲ ਕੁਲ ਤਿੰਨ ਕਰਮਚਾਰੀ ਹਨ ਜੋ ਆਦਿਤਿਅਨ ਦੇ ਸਕੂਲ ਦੇ ਮਿੱਤਰ ਅਤੇ ਵਿਦਿਆਰਥੀ ਹਨ। ਆਦਿਤਿਅਨ ਦਾ ਸੰਬੰਧ ਕੇਰਲ ਸੂਬੇ ਨਾਲ ਹੈ। ਆਦਿਤਿਅਨ ਦਾ ਜਨਮ ਕੇਰਲ ਦੇ ਤੀਰੁਵਿਲਾ ਵਿਚ ਹੋਇਆ ਸੀ। ਉਹ ਉਦੋਂ ਪੰਜ ਸਾਲਾਂ ਦਾ ਸੀ ਜਦੋਂ ਉਸ ਦਾ ਪਰਿਵਾਰ ਪਰਵਾਰ ਦੁਬਈ ਆ ਕੇ ਰਹਿਣ ਲੱਗ ਪਿਆ ਸੀ। ਅਦਿਤਿਅਨ ਦਾ ਕਹਿਣਾ ਹੈ ਕਿ ਪਹਿਲੀ ਵਾਰ ਉਸ ਪਿਤਾ ਨੇ ਉਸ ਨੂੰ ਬੀਬੀਸੀ ਟਾਈਪਿੰਗ ਵਿਖਾਈ ਸੀ ਜੋ ਬੱਚਿਆਂ ਲਈ ਇਕ ਵੈਬਸਾਈਟ ਹੈ।
ਜਿੱਥੇ ਛੋਟੀ ਉਮਰ ਦੇ ਵਿਦਿਆਰਥੀ ਟਾਈਪਿੰਗ ਸਿਖ ਸਕਦੇ ਹਨ। ਆਦਿਤਿਅਨ ਨੇ ਕਿਹਾ ਕਿ ਉਸ ਨੂੰ ਅਸਲ ਵਿਚ ਇਕ ਸਥਾਪਤ ਕੰਪਨੀ ਦਾ ਮਾਲਕ ਬਣਨ ਲਈ 18 ਸਾਲ ਤੋਂ ਜ਼ਿਆਦਾ ਉਮਰ ਦਾ ਇੰਤਜ਼ਾਰ ਕਰਨਾ ਪਵੇਗਾ। ਅਦਿਤਿਅਨ ਨੇ 12 ਤੋਂ ਜ਼ਿਆਦਾ ਗਾਹਕਾਂ ਦੇ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਬਿਲਕੁਲ ਮੁਫ਼ਤ ਡਿਜ਼ਾਇਨ ਅਤੇ ਕੋਡ ਸੇਵਾਵਾਂ ਦਿਤੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਖ਼ੁਦ ਤਿਆਰ ਕੀਤਾ ਹੈ। ਵਿਸ਼ਵ ਭਰ ਵਿਚ ਇਸ ਬੱਚੇ ਦੀ ਕਾਬਲੀਅਤ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ।