
ਇੱਥੇ ਚਾਰਜਰ ਦੇ ਨਾਲ-ਨਾਲ ਬਾਕੀ ਉਪਕਰਣਾਂ ਦਾ ਨਿਰਮਾਣ ਵੀ ਹੋਵੇਗਾ।
ਚੇਨੱਈ: ਚੇਨੱਈ ਦੇ ਨੇੜੇ ਨੋਕੀਆ ਟੈਲੀਕਾਮ ਸਪੈਸ਼ਲ ਇਕਨਾਮਿਕ ਜੋਨ ਵਿਚ ਅਗਲੇ ਸਾਲ ਤੋਂ ਦੁਬਾਰਾ ਉਤਪਾਦਨ ਸ਼ੁਰੂ ਹੋ ਜਾਵੇਗਾ। ਇੰਡਸਟਰੀ ਐਕਸਕਿਊਟਿਵਸ ਮੁਤਾਬਕ 212 ਏਕੜ ਵਿਚ ਫੈਲੇ ਇਸ ਕਲਸਟਰ ਵਿਚ ਉਤਪਾਦਨ ਬੰਦ ਅਤੇ ਅਗਲੇ ਸਾਲ ਮਾਰਚ 2020 ਵਿਚ ਇੱਥੇ ਉਤਪਾਦਨ ਸ਼ੁਰੂ ਹੋਣ ਦਾ ਅਨੁਮਾਨ ਹੈ। ਇਕ ਰਿਪੋਰਟ ਮੁਤਾਬਕ ਤਮਿਲਨਾਡੂ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਵਿਚ ਟ੍ਰੇਡ ਵਾਰ ਦਾ ਫਾਇਦਾ ਉਹਨਾਂ ਨੂੰ ਮਿਲਿਆ ਹੈ।
Nokiaਰਾਜ ਵਿਚ ਇਲੈਕਟ੍ਰਾਨਿਕਸ ਮੈਨਿਊਫੈਕਚਰਿੰਗ ਲਈ ਕਾਫੀ ਸੁਵਿਧਾਵਾਂ ਅਤੇ ਸੇਟਅਪ ਮੌਜੂਦ ਹਨ। ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਨੋਕੀਆ ਫੈਕਟਰੀ ਨੂੰ ਖਰੀਦਣ ਲਈ ਫਲੈਕਸਟ੍ਰਾਨਿਕਸ ਅਤੇ ਹੋਰ ਕੰਪਨੀਆਂ ਨੇ ਅਪਣੀ ਰੂਚੀ ਦਿਖਾਈ ਸੀ ਪਰ ਸੈਲਕਾਂਪ ਨੇ ਨੋਕੀਆ ਦੀ ਬੰਦ ਪਈ ਫੈਕਟਰੀ ਨੂੰ ਖਰੀਦਿਆ ਹੈ। ਸੇਲਕਾਂਪ ਅਗਲੇ ਪੰਜ ਸਾਲਾਂ ਵਿਚ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
Nokia ਇੱਥੇ ਚਾਰਜਰ ਦੇ ਨਾਲ-ਨਾਲ ਬਾਕੀ ਉਪਕਰਣਾਂ ਦਾ ਨਿਰਮਾਣ ਵੀ ਹੋਵੇਗਾ। ਨੋਕੀਆ ਨੇ ਸਾਲ 2006 ਵਿਚ ਚੇਨੱਈ ਦੇ ਨੇੜੇ ਸ਼੍ਰੀਪੇਰੰਬਦੂਰ ਵਿਚ ਸਮਾਰਟਫੋਨ ਮੈਨਿਊਫੈਕਚਰਿੰਗ ਪਲਾਂਟ ਸਥਾਪਤ ਕੀਤਾ ਸੀ। ਲੋਕਲ ਅਥਾਰਿਟੀ ਦੇ ਨਾਲ 2500 ਕਰੋੜ ਟੈਕਸ ਵਿਵਾਦ ਦੀ ਵਜ੍ਹਾ ਨਾਲ ਨਵੰਬਰ 2014 ਵਿਚ ਫੈਕਟਰੀ ਤੇ ਤਾਲਾ ਲਗ ਗਿਆ ਸੀ। ਪਿਛਲੇ ਹਫ਼ਤੇ ਚੀਨੀ ਕੰਪਨੀ ਲਿੰਗੀ ਆਈਟੇਕ ਦੁਆਰਾ ਹਾਸਲ ਕੀਤੀ ਗਈ ਫਿਨਿਸ਼ ਕੰਪਨੀ ਸੈਲਕਾਂਪ ਨੇ ਐਸਈਜੈਡ ਦੇ ਅੰਦਰ 1 ਮਿਲਿਅਨ ਵਰਗ ਫੁੱਟ ਦੀ ਨੋਕੀਆ ਫੈਕਟਰੀ ਲਈ ਇਕ ਸੌਦਾ ਕੀਤਾ ਸੀ।
Nokia ਸੈਲਕਾਂਪ ਨੇ ਹਾਲ ਹੀ ਵਿਚ ਸਪੈਸ਼ਲ ਇਕਨਾਮਿਕ ਜੋਨ ਦੇ ਅੰਦਰ ਲਾਈਟ-ਆਨ ਮੋਬਾਇਲ ਫੈਕਟਰੀ ਦੀ 3,00,000 ਵਰਗ ਫੁੱਟ ਦੀ ਇਕਾਈ ਖਰੀਦੀ ਸੀ। ਤਾਈਵਾਨ ਦੀ ਫੋਨ ਮੈਨਿਊਫੈਕਚਰਿੰਗ ਕੰਪਨੀ ਫਾਕਸਕਾਨ ਵੀ ਐਸਈਜੈਡ ਵਿਚ ਅਪਣੀ ਯੂਨਿਟ ਵਿਚ ਉਤਪਾਦਨ ਸ਼ੁਰੂ ਕਰਨ ਤੇ ਵਿਚਾਰ ਕਰ ਰਹੀ ਹੈ।
ਫਾਕਸਕਾਨ ਨੇ ਹਾਲ ਹੀ ਵਿਚ ਨੋਕੀਆ ਟੈਲੀਕਾਮ ਐਸਈਜੈਡ ਤੋਂ ਬਾਹਰ 160 ਏਕੜ ਪਲਾਂਟ ਵਿਚ ਆਈਫੋਨ ਦਾ ਉਤਪਾਦਨ ਸ਼ੁਰੂ ਕੀਤਾ ਹੈ। ਸੈਲਕਾਂਪ ਇੰਡੀਆ ਨੇ ਦੇਸ਼ ਵਿਚ ਅਪਣੀਆਂ ਤਿੰਨ ਫੈਕਟਰੀਆਂ ਵਿਚ ਇਕ ਸਾਲ ਵਿਚ 150 ਮਿਲਿਅਨ ਚਾਰਜਸ ਬਣਾਉਣ ਦੀ ਸਮਰੱਥਾ ਜੁਟਾਈ ਹੈ। ਕੰਪਨੀ ਨੇ ਪਿਛਲੇ ਦੋ ਸਾਲਾਂ ਵਿਚ 200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।