
ਸਿਰਫ਼ 21 ਸਾਲ ਦੀ ਉਮਰ ਵਿਚ ਰਾਜਸਥਾਨ ਨਿਆਇਕ ਸੇਵਾ ਪ੍ਰੀਖਿਆ ਪਾਸ ਕਰਨ ਵਾਲੇ ਮਯੰਕ ਪ੍ਰਤਾਪ...
ਚੰਡੀਗੜ੍ਹ: ਸਿਰਫ਼ 21 ਸਾਲ ਦੀ ਉਮਰ ਵਿਚ ਰਾਜਸਥਾਨ ਨਿਆਇਕ ਸੇਵਾ ਪ੍ਰੀਖਿਆ ਪਾਸ ਕਰਨ ਵਾਲੇ ਮਯੰਕ ਪ੍ਰਤਾਪ ਸਿੰਘ ਭਾਰਤ ਦਾ ਸਭ ਤੋਂ ਛੋਟਾ ਜੱਜ ਬਣਿਆ ਹੈ। ਨਾ ਤਾਂ ਉਹ ਕਿਸੇ ਕੋਚਿੰਗ ਵਿਚ ਗਿਆ ਤੇ ਨਾ ਹੀ ਉਸਨੇ ਕਦੇ ਫੇਸਬੁੱਕ ਤੇ ਵਟਸਅੱਪ ਦੀ ਵਰਤੋਂ ਕੀਤੀ। ਮਯੰਕ ਨੇ ਕਿਹਾ, ਮੈਂ 6-8 ਘੰਟੇ ਲਗਾਤਾਰ ਪੜ੍ਹਦਾ ਰਿਹਾ ਹਾਂ, ਤੇ ਕਈ ਵਾਰ ਮੈਂ 12-12 ਘੰਟੇ ਵੀ ਪੜ੍ਹਾਈ ਕੀਤੀ ਹੈ। ਮਯੰਕ ਨੇ ਕਾਨੂੰਨ ਦੀ ਪੰਜ ਸਾਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਾਜਸਥਾਨ ਦੀ ਨਿਆਇਕ ਸੇਵਾ ਪ੍ਰੀਖਿਆ ਵਿਚ ਸਭ ਤੋਂ ਵੱਧ ਅੰਕ ਹਾਸਲ ਕੀਤਾ ਹਨ।
judge
ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ, ਉਸਨੇ ਕਿਹਾ, ਮੈਂ ਕਾਨੂੰਨ ਦੀ ਪੜ੍ਹਾਈ ਦੇ ਆਖਰੀ ਸਾਲ ਵਿਚ ਇਹ ਪ੍ਰੀਖਿਆ ਦਿੱਤੀ ਸੀ ਅਤੇ ਇਸ ਵਿਚ ਟਾਪ ਕੀਤਾ ਸੀ। ਉਸ ਨੇ ਦੱਸਿਆ, ਮੈਂ ਇਮਤਿਹਾਨ ਪਾਸ ਕਰਨ ਦੀ ਉਮੀਦ ਕੀਤੀ ਸੀ, ਪਰ ਕਦੇ ਵੀ ਟਾਪ ਕਰਨ ਬਾਰੇ ਨਹੀਂ ਸੋਚਿਆ ਸੀ। ਨੌਜਵਾਨ ਜੱਜ ਇਸ ਪ੍ਰੀਖਿਆ ਲਈ ਘੱਟੋ-ਘੱਟ ਉਮਰ 23 ਸਾਲ ਤੋਂ ਘਟਾ ਕੇ 21 ਸਾਲ ਦੇ ਫ਼ੈਸਲੇ ਤੋਂ ਖ਼ੁਸ਼ ਹੈ। ਉਸ ਨੇ ਕਿਹਾ ਕਿ ਉਮਰ ਘੱਟ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਉਸ ਨੇ ਇਸ ਇਮਤਿਹਾਨ ਲਈ ਅਰਜ਼ੀ ਦਿੱਤੀ। ਉਸ ਨੇ ਅਪਣੀ ਸਫ਼ਲਤਾ ਦਾ ਸਿਹਰਾ ਪੜ੍ਹਾਈ ਨੂੰ ਬੰਨ੍ਹਿਆ ਹੈ।
ਉਸਨੇ ਕਿਹਾ, ਮੈਂ ਆਪਣਾ ਸਾਰਾ ਸਮਾਂ ਪੜ੍ਹਾਈ ਕਰਨ ਵਿਚ ਬਿਤਾਇਆ, ਜਿਸ ਕਾਰਨ ਮੈਂ ਪ੍ਰੀਖਿਆ ਪਾਸ ਕਰਨ ਸਕਿਆ ਅਤੇ ਇਸ ਵਿਚ ਟਾਪ ਕੀਤਾ। ਕਾਲਜ ਦੀ ਪੜ੍ਹਾਈ ਨੇ ਬਹੁਤ ਮੱਦਦ ਕੀਤੀ। ਉਸ ਨੇ ਕਿਹਾ, ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਕੋਈ ਫ਼ੇਸਬੁੱਕ ਅਕਾਉਂਟ ਨਹੀਂ ਬਣਾਇਆ, ਅਤੇ ਇਮਤਿਹਾਨ ਦੇ ਦੌਰਾਨ ਮੈਂ ਹੋਰ ਸੋਸ਼ਲ ਮੀਡੀਆ ਅਕਉਂਟ ਵੀ ਡੀਐਕਟੀਵੇਟ ਕਰ ਦਿੱਤਾ ਸੀ।
ਹਾਲਾਂਕਿ, ਸਮੇਂ ਦੇ ਨਾਲ ਉਹ ਇਸ ਦੇ ਆਦੀ ਹੋ ਗਿਆ। ਮੰਯਕ ਕਹਿੰਦਾ ਹੈ ਕਿ ਉਹ ਆਪਣੇ ਟਿਚਿਆਂ ‘ਤੇ ਪੂਰੀ ਤਰ੍ਹਾਂ ਕੇਂਦਰਿਤ ਸੀ ਅਤੇ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਟਾਲਾ ਵੱਟਿਆ। ਉਸਨੇ ਕਿਹਾ, ਮੈਂ ਸਿਰਫ਼ ਉਥੇ ਜਾਂਦਾ ਸੀ ਜਿੱਥੇ ਮੇਰੇ ਲਈ ਜਰੂਰੀ ਹੁੰਦਾ ਸੀ।