ਪ੍ਰਧਾਨ ਮੰਤਰੀ ਨੇ ਮਾਫੀ ਮੰਗ ਕੇ ਖੁਦ ਨੂੰ ਨਾਲਾਇਕ ਸ਼ਾਸਕ ਮੰਨ ਲਿਆ- ਡਾ. ਦਰਸ਼ਨ ਪਾਲ
Published : Nov 26, 2021, 9:45 pm IST
Updated : Nov 26, 2021, 9:45 pm IST
SHARE ARTICLE
Dr. Darshan Pal
Dr. Darshan Pal

“ਪੰਜਾਬ ਦੇ ਘਰ-ਘਰ ਵਿਚ ਅੱਜ ‘ਨਰਿੰਦਰ ਮੋਦੀ’ ਮੁਰਦਾਬਾਦ ਦੇ ਨਾਅਰੇ ਲੱਗਦੇ ਨੇ”

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦਾ ਇਕ ਸਾਲ ਪੂਰਾ ਹੋਣ ਮੌਕੇ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲ਼ ਕਰਦਿਆਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਅਸੀਂ ਬਿਲਕੁਲ ਨਹੀਂ ਸੀ ਸੋਚਿਆ ਕਿ ਇਹ ਅੰਦੋਲਨ ਬੁਲੰਦੀਆਂ ਤੱਕ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਅਸੀਂ ਦਿੱਲੀ ਕੂਚ ਕਰਨ ਦੀ ਯੋਜਨਾ ਬਣਾਈ ਤਾਂ ਅਸੀਂ ਸੋਚਿਆ ਸੀ ਕਿ ਸਾਨੂੰ ਰਾਸਤੇ ਵਿਚ ਰੋਕ ਲਿਆ ਜਾਵੇਗਾ ਅਤੇ ਅਸੀਂ ਰਾਸਤੇ ਵਿਚ ਹੀ ਧਰਨਿਆਂ ’ਤੇ ਬੈਠ ਜਾਵਾਂਗੇ ਜਾਂ ਸਾਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ 26 ਨਵਬੰਰ 2020 ਨੂੰ ਅਜਿਹੀ ਕਰਾਮਾਤ ਹੋਈ ਕਿ ਪੰਜਾਬੀਆਂ, ਪੰਜਾਬ ਦੇ ਕਿਸਾਨਾਂ, ਸਿੱਖ ਭਾਈਚਾਰੇ ਦੇ ਲੋਕਾਂ ਨੇ, ਧਾਰਮਿਕ ਸੰਪਰਦਾਵਾਂ ਨੇ, ਨੌਜਵਾਨਾਂ, ਕਲਾਕਾਰਾਂ ਨੇ ਲੋਕਾਂ ਵਿਚ ਅਜਿਹਾ ਹੌਂਸਲਾ ਲਿਆਂਦਾ ਕਿ ਗੁਆਢੀਆਂ ਸੂਬੇ ਅਤੇ ਪੰਜਾਬ ਦੇ ਲੋਕ ਬੈਰੀਕੇਡਾਂ ਸਾਹਮਣੇ ਨਹੀਂ ਰੁਕੇ ਅਤੇ ਮਾਰਚ ਕਰਦੇ ਹੋਏ ਮਾਣ ਤੇ ਸਤਿਕਾਰ ਨਾਲ ਦਿੱਲੀ ਵੱਲ ਗਏ। ਉਹਨਾਂ ਨੂੰ ਪੂਰੀ ਦੁਨੀਆਂ ਦੇਖ ਰਹੀ ਸੀ ਤੇ ਉਹਨਾਂ ਲਈ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੇ ਵੀ ਅਰਦਾਸਾਂ ਕੀਤੀਆ ਤੇ ਇਸ ਤੋਂ ਬਾਅਦ ਇਹੀ ਲੋਕ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚੇ।

Dr. Darshan Pal
Dr. Darshan Pal

ਕਿਸਾਨ ਆਗੂ ਨੇ ਦੱਸਿਆ ਕਿ ਉਹਨਾਂ ਨੂੰ ਇੰਝ ਲੱਗਦਾ ਸੀ ਕਿ ਸ਼ਾਇਦ ਸਰਕਾਰ ਤਿੰਨ-ਚਾਰ ਦਿਨਾਂ ਵਿਚ ਮੰਨ ਜਾਵੇਗੀ ਪਰ ਸਰਕਾਰ ਨੇ ਅਜਿਹਾ ਰੁਖ ਅਪਣਾਇਆ ਕਿ ਦੇਸ਼ ਭਰ ਦੇ ਕਿਸਾਨਾਂ ਦੀ ਏਕਤਾ ਅਤੇ ਸੈਂਕੜੇ ਕਿਸਾਨਾਂ ਨਾਲ ਬਣਿਆ ਸੰਯੁਕਤ ਕਿਸਾਨ ਮੋਰਚਾ ਇਕ ਸਾਲ ਬਾਅਦ ਇਹ ਜਿੱਤ ਹਾਸਲ ਕਰ ਸਕਿਆ, ਜਿਸ ਦੀ ਕਿਸੇ ਨੂੰ ਆਸ ਵੀ ਨਹੀਂ ਸੀ। ਉਹਨਾਂ ਕਿਹਾ ਕਿ ਸਰਕਾਰ ਨੂੰ ਵੀ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇੰਨਾ ਜ਼ਿਆਦਾ ਝੁਕਣਾ ਪਵੇਗਾ, ਕਾਰਪੋਰੇਟ ਘਰਾਣਿਆਂ ਨੂੰ ਵੀ ਨਹੀਂ ਪਤਾ ਸੀ ਕਿ ਸਾਡੇ ਲਈ ਬਣਾਏ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈਣਗੇ। ਪੰਜਾਬੀਆਂ, ਸਿੱਖਾਂ ਅਤੇ ਕਿਸਾਨਾਂ ਨੇ ਮਾਣ ਸਤਿਕਾਰ ਨੂੰ ਕਾਇਮ ਰੱਖ ਕੇ ਇਹ ਅੰਦੋਲਨ ਜਿੱਤਿਆ।

PM ModiPM Modi

ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ 7 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਬਣਿਆ। ਇਸ ਤੋਂ ਬਾਅਦ 26 ਨੂੰ ਦਿੱਲੀ ਕੂਚ ਕੀਤਾ ਗਿਆ ਅਤੇ ਫਿਰ ਦਿੱਲੀ ਵਿਚ ਬੈਠ ਕੇ ਜੋ ਫੈਸਲੇ ਲਏ ਗਏ, ਇਹ ਸਭ ਇਤਿਹਾਸਕ ਪਲ ਸਨ। ਉਹਨਾਂ ਦੱਸਿਆ ਕਿ ਅੰਦੋਲਨ ਦੌਰਾਨ ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਨੇ ਵੀ ਇਕਜੁੱਟਤਾ ਜ਼ਾਹਰ ਕੀਤੀ ਹੈ।  ਉਹਨਾਂ ਕਿਹਾ ਕਿ ਇਸ ਅੰਦੋਲਨ ਨੇ ਲੋਕਾਂ ਨੂੰ ਬਹੁਤ ਕੁਝ ਸਿਖਾਇਆ, ਲੋਕ ਅਪਣੀ ਆਵਾਜ਼ ਬੁਲੰਦ ਕਰਨ ਲਈ ਜਾਗਰੂਕ ਹੋਏ ਹਨ। ਇਸ ਅੰਦੋਲਨ ਤੋਂ ਪ੍ਰਭਾਵਿਤ ਹੋ ਕਿ ਲੋਕ ਭਵਿੱਖ ਵਿਚ ਅਪਣੀਆਂ ਮੰਗਾਂ ਲਈ ਸੰਘਰਸ਼ ਕਰਨਗੇ।

Dr. Darshan Pal
Dr. Darshan Pal

ਦਰਸ਼ਨ ਪਾਲ ਨੇ ਕਿਹਾ ਕਿ ਅੱਜ ਹਿੰਦੋਸਤਾਨ ਦੇ ਹਰ ਘਰ ਵਿਚ ਬੱਚੇ ‘ਨਰਿੰਦਰ ਮੋਦੀ ਮੁਰਦਾਬਾਦ’ ਤੇ ‘ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਹਨ। ਜੇ ਇਸ ਅੰਦੋਲਨ ਦਾ ਹੱਲ਼ ਤਿੰਨ-ਚਾਰ ਦਿਨਾਂ ਵਿਚ ਹੋ ਜਾਂਦਾ ਤਾਂ ਅਜਿਹੀ ਚੇਤਨਾ ਦਾ ਪ੍ਰਸਾਰ ਨਹੀਂ ਸੀ ਹੋਣਾ। ਇਸ ਤੋਂ ਇਲ਼ਾਵਾ ਅੰਦੋਲਨ ਦੇ ਚਲਦਿਆਂ ਕਿਸਾਨ ਆਗੂ ਵੀ ਇਕ ਦੂਜੇ ਨੂੰ ਜ਼ਿਆਦਾ ਸਮਝਣ ਲੱਗੇ ਹਨ। ਸਭ ਤੋਂ ਅਹਿਮ ਗੱਲ ਜੋ ਇਸ ਅੰਦੋਲਨ ਦੌਰਾਨ ਸਾਨੂੰ ਸਮਝ ਆਈ ਕਿ ਕਿਸਾਨ ਵਰਗ ਦੇਸ਼ ਦੀ ਆਰਥਿਕਤਾ ਅਤੇ ਸਮਾਜ ਦੇ ਵਿਕਾਸ ਵਿਚ ਵਿਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਇਸ ਅੰਦੋਲਨ ਨੇ ਪਿਹਲੀ ਵਾਰ ਇਹ ਸਿੱਧ ਕੀਤਾ ਕਿ ਕਿਸਾਨ ਕਾਰਪੋਰੇਟ ਜਗਤ ਖਿਲਾਫ ਲੜਾਈ ਲੜ ਸਕਦੇ ਹਨ। ਹੱਕ-ਸੱਚ ਦੀ ਇਹ ਲੜਾਈ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰ ਸਕਦੀ ਹੈ। ਇਹ ਵੀ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਨੇ ਤਾਕਤਵਰ ਲੋਕਾਂ ਨੂੰ ਝੁਕਣ ਲਈ ਮਜਬੂਰ ਕੀਤਾ।

Dr. Darshan Pal
Dr. Darshan Pal

ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਇਸ ਅੰਦੋਲਨ ਨੇ ਇਤਿਹਾਸ ਬਣਾਇਆ ਹੈ ਤੇ ਭਵਿੱਖ ਵਿਚ ਲੋਕ ਕਿਸਾਨੀ ਸੰਘਰਸ਼ ’ਤੇ ਕਿਤਾਬਾਂ ਲਿਖਣਗੇ, ਖੋਜ ਕਰਨਗੇ। ਕਿਸਾਨ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਫੀ ਮੰਗ ਕੇ ਇਹ ਮੰਨਿਆ ਹੈ ਕਿ ਉਹ ਨਾਲਾਇਕ ਸ਼ਾਸਕ ਹਨ। ਅਸੀਂ ਨਾਲਾਇਕ ਆਗੂ ਹਾਂ ਜੋ ਸਾਲ ਵਿਚ ਵੀ ਸਮਝਾ ਨਹੀਂ ਸਕੇ। ਉਹਨਾਂ ਕਿਹਾ ਕਿ ਜੋ ਵੀ ਅੰਦੋਲਨ ’ਤੇ ਸਾਹਿਤ ਲਿਖਿਆ ਜਾਵੇਗਾ, ਉਹ ਦੱਸੇਗਾ ਕਿ ਸਰਕਾਰ ਸੱਚੀ ਵਿਚ ਹੀ ਕਾਰਪੋਰੇਟਾਂ ਦੀ ਏਜੰਟ ਹੈ ਜਾਂ ਨਹੀਂ। ਕਿਸਾਨ ਆਗੂ ਨੇ ਦੱਸਿਆ ਜਦੋਂ ਕਿਸਾਨਾਂ ਦੀ ਸਰਕਾਰ ਨਾਲ ਗੱਲ਼ਬਾਤ ਹੁੰਦੀ ਸੀ ਤਾਂ ਉਹਨਾਂ ਨੇ ਪਹਿਲਾਂ ਇਹੀ ਪੁੱਛਿਆ ਸੀ ਕਿ ਕਿਹੜੇ ਆਗੂ ਗੱਲ਼ ਕਰਨ ਲਈ ਆਉਣਗੇ, ਜਦੋਂ ਉਹਨਾਂ ਨੇ ਐਮਐਸਪੀ ਮਾਹਰ ਕਵਿਤਾ ਅਤੇ ਯੋਗਿੰਦਰ ਯਾਦਵ ਦਾ ਨਾਂਅ ਲਿਆ ਤਾਂ ਅਮਿਤ ਸ਼ਾਹ ਨੇ ਸਿੱਧੀ ਨਾਂਹ ਕਰ ਦਿੱਤੀ। ਉਹ ਚਾਹੁੰਦੇ ਸਨ ਕਿ ਅਜਿਹੇ ਕਿਸਾਨ ਗੱਲਬਾਤ ਲਈ ਆਉਣ ਜਿਨ੍ਹਾਂ ਨੂੰ ਅਸੀਂ ਅਪਣੀਆਂ ਗੱਲਾਂ ਵਿਚ ਉਲਝਾ ਸਕੀਏ। ਕਿਸਾਨ ਆਗੂ ਨੇ ਦੱਸਿਆ ਕਿ ਅਸੀਂ ਸਰਕਾਰ ਨੂੰ ਚਿੱਠੀ ਭੇਜੀ ਹੈ ਕਿ ਆਓ ਬੈਠ ਕੇ ਬਾਕੀ ਮੁੱਦਿਆਂ ’ਤੇਵੀ ਗੱਲ਼ ਕਰੀਏ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ, ਕਿਸਾਨਾਂ ਖਿਲਾਫ਼ ਦਰਜ ਕੇਸ ਵਾਪਸ ਲੈਣੇ ਆਦਿ ਕਈ ਮੁੱਦਿਆਂ ’ਤੇ ਫੈਸਲਾ ਬਾਕੀ ਹੈ। ਉਹਨਾਂ ਕਿ ਸਾਡੇ ਕੋਲ ਮਾਹਰ ਵੀ ਹਨ ਅਤੇ ਤੱਥ ਵੀ ਹਨ, ਜਦੋਂ ਵੀ ਸਾਨੂੰ ਬੁਲਾਇਆ ਜਾਵੇਗਾ, ਅਸੀਂ ਗੱਲਬਾਤ ਲਈ ਪੂਰੀ ਤਰ੍ਹਾਂ ਤਿਆਰ ਹਾਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement