
ਗੁੰਡਾਗਰਦੀ ਦੀਆਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉੱਤਰਪ੍ਰਦੇਸ਼ ਦੀਆਂ ਹਨ ਅਤੇ ਜੋ ਵਿਅਕਤੀ ਗੁੰਡਾਗਰਦੀ ਕਰ ਰਿਹਾ ਹੈ ਉਹ ਸੂਬਾ ਸਰਕਾਰ ਦਾ ਸਥਾਨਕ...
ਨਵੀਂ ਦਿੱਲੀ (ਭਾਸ਼ਾ) : ਗੁੰਡਾਗਰਦੀ ਦੀਆਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉੱਤਰਪ੍ਰਦੇਸ਼ ਦੀਆਂ ਹਨ ਅਤੇ ਜੋ ਵਿਅਕਤੀ ਗੁੰਡਾਗਰਦੀ ਕਰ ਰਿਹਾ ਹੈ ਉਹ ਸੂਬਾ ਸਰਕਾਰ ਦਾ ਸਥਾਨਕ ਨੇਤਾ ਹੈ ਯਾਨੀ ਕਿ ਭਾਜਪਾ ਨੇਤਾ ਹੈ। ਭਾਜਪਾ ਦੇ ਇਸ ਨੇਤਾ ਦੀ ਗੁੰਡਾਗਰਦੀ ਦੇਖੋ ਕਿਸ ਤਰ੍ਹਾਂ ਇਹ ਨੇਤਾ ਇਸ ਵਿਅਕਤੀ ਦੇ ਮੂੰਹ ਵਿਚ ਜ਼ਬਰਦਸਤੀ ਡੰਡਾ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿਅਕਤੀ ਦਾ ਕਸੂਰ ਸਿਰਫ ਐਨਾ ਹੈ ਕਿ ਇਸ ਨੇ ਅਖਿਲੇਸ਼ ਯਾਦਵ ਨੂੰ ਵੋਟ ਦੇਣ ਦਾ ਨਾਅਰਾ ਲਗਾ ਦਿੱਤਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਮਨੋਜ ਚੰਦੋਸੀ ਆਪਣੇ ਕਾਰੋਬਾਰ ਨੂੰ ਲੈ ਕੇ ਸੰਭਲ ਆਇਆ ਹੋਇਆ ਸੀ ਅਤੇ ਉਸਨੇ ਭਾਜਪਾ ਦੇ ਵਰਕਰਾਂ ਦੇ ਵਰਕਰਾਂ ਸਾਹਮਣੇ ਮੋਦੀ ਨੂੰ ਵੋਟ ਨਾ ਦੇਣ ਅਤੇ ਅਖਿਲੇਸ਼ ਯਾਦਵ ਨੂੰ ਵੋਟ ਦੇਣ ਦਾ ਨਾਅਰਾ ਲਗਾ ਦਿੱਤਾ। ਜਿਸ ਤੋਂ ਬਾਅਦ ਭਾਜਪਾ ਦੇ ਸਥਾਨਕ ਨੇਤਾ ਮੁਹੰਮਦ ਮੀਆਂ ਨੂੰ ਗੁੱਸਾ ਆ ਗਿਆ ਅਤੇ ਉਸਨੇ ਡੰਡਾ ਲੈ ਮਨੋਜ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਉਧਰ ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਭਾਜਪਾ ਨੇਤਾ ਦੀ ਬਜਾਏ ਮਨੋਜ ਨੂੰ ਹਿਰਾਸਤ ਵਿਚ ਲਿਆ ਅਤੇ ਬਾਅਦ ਵਿਚ ਮਾਮਲਾ ਭਖਣ ਤੋਂ ਬਾਅਦ ਪੁਲਿਸ ਨੇ ਮਨੋਜ ਨੂੰ ਰਿਹਾਅ ਕੀਤਾ ਅਤੇ ਭਾਜਪਾ ਨੇਤਾ ਖਿਲਾਫ ਕਾਰਵਾਈ ਕੀਤੀ।