ਪੀਐਮ ਮੋਦੀ ਹੀ ਸਾਡੇ ਬ੍ਰਾਂਡ, ਬੀਜੇਪੀ-ਜੇਡੀਯੂ ਦੋਨਾਂ ਨੂੰ ਇਕ ਦੂਜੇ ਦੀ ਹੈ ਜ਼ਰੂਰਤ : ਬੀਜੇਪੀ ਸਾਂਸਦ
Published : Dec 26, 2018, 12:59 pm IST
Updated : Apr 10, 2020, 10:39 am IST
SHARE ARTICLE
Nitish Kumar and Narendra Modi
Nitish Kumar and Narendra Modi

ਬਿਹਾਰ ਤੋਂ ਬੀਜੇਪੀ ਸਾਂਸਦ ਗੋਪਾਲ ਨਾਰਾਇਣ ਸਿੰਘ ਨੇਕ ਹਾ ਕਿ ਪੂਰੇ ਭਾਰਤ ਦੀ ਤਰ੍ਹਾਂ ਹੀ ਰਾਜ ਵਿਚ ਵੀ ਨਰੇਂਦਰ ਮੋਦੀ ਹੀ ਸਾਡੇ ਪ੍ਰਮੁੱਖ ਬ੍ਰਾਡ ਹੋਣਗੇ....

ਨਵੀਂ ਦਿੱਲੀ (ਭਾਸ਼ਾ) : ਬਿਹਾਰ ਤੋਂ ਬੀਜੇਪੀ ਸਾਂਸਦ ਗੋਪਾਲ ਨਾਰਾਇਣ ਸਿੰਘ ਨੇ ਕਿਹਾ ਕਿ ਪੂਰੇ ਭਾਰਤ ਦੀ ਤਰ੍ਹਾਂ ਹੀ ਰਾਜ ਵਿਚ ਵੀ ਨਰੇਂਦਰ ਮੋਦੀ ਹੀ ਸਾਡੇ ਪ੍ਰਮੁੱਖ ਬ੍ਰਾਡ ਹੋਣਗੇ। ਉਹਨਾਂ ਨੇ ਕਿਹਾ ਕਿ ਜਿਵੇਂ ਕਿ ਬੀਜੇਪੀ ਨੂੰ ਨੀਤੀਸ਼ ਕੁਮਾਰ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਨੀਤੀਸ਼ ਕੁਮਾਰ ਨੂੰ ਵੀ ਬੇਜੇਪੀ ਦੀ ਜ਼ਰੂਰਤ ਹੈ। ਨਿਊਜ਼ ਏਜੰਸੀ ਏਐਨਆਈ ਦੇ ਮੁਤਬਿਕ, ਗੋਪਾਲ ਨਾਰਾਇਣ ਸਿੰਘ ਨੇ ਕਿਹਾ ਕਿ ਬਿਹਾਰ ਵਿਚ ਬੀਜੇਪੀ ਅਤੇ ਜੇਡੀਯੂ ਦੋਨੇਂ ਹੀ ਬਰਾਬਰ ਦੇ ਹਿੱਸੇਦਾਰ ਹਨ। ਕੋਈ ਤੁਲਨਾ ਨਹੀਂ ਹੋਣੀ ਚਾਹੀਦੀ। ਉਥੇ ਹੀ ਪ੍ਰਦੇਸ਼ ਜੇਡੀਯੂ ਮੁਖੀ ਸਾਂਸਦ ਸੀਨੀਅਰ ਨੇਤਾ ਨਾਰਾਇਣ ਸਿੰਘ ਨੇ ਮੰਗਲਵਾਰ ਮਹਾਗਠਬੰਧਨ ਉਤੇ ਨਿਸ਼ਾਨਾ ਸਾਧਿਆ ਹੈ।

ਉਹਨਾਂ ਨੇ ਕਿਹਾ ਕਿ ਮਹਾਗਠਬੰਧਨ ਵਿਚ ਕੋਈ ਵਿਜ਼ਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਨਤਾ ਦੇ ਵਿਚ ਇਹ ‘ਜੰਗਲਰਾਜ’ ਦੇ ਦੌਰ ਦੀ ਕਹਾਣੀ ਲੈ ਕੇ ਜਵਾਂਗੇ ਜਾ ਫਿਰ ਯੂਪੀਏ ਦੇ ਭ੍ਰਿਸ਼ਟਾਚਾਰ ਨਾਲ ਅਨਿਸ਼ਚਿਤ ਸਮੇਂ ਦੀ ਉਪਲਬਧੀਆਂ ਨੂੰ ਲੈ ਕੇ। ਜਨਤਾ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਵੋਟ ਪਾਉਂਦੀ ਹੈ। ਇਹਨਾਂ ਦੇ ਕੋਲ ਦਿਖਾਉਣ ਨੂੰ ਕੁਝ ਠੋਸ ਨਹੀਂ ਬਚਿਆ। ਸੋਸ਼ਲ ਮੀਡੀਆ ਉਤੇ ਅਪਣੀ ਪੋਸਟ ਵਿਚ ਸੀਨੀਅਰ ਨੇਤਾ ਨਾਰਾਇਣ ਸਿੰਘ ਨੇ ਕਿਹਾ ਕਿ ਐਨਡੀਏ ਦੇ ਕੋਲ ਨੀਤੀਸ਼ ਕੁਮਾਰ ਦਾ ਚਹਿਰਾ ਹੈ। ਉਹਨਾਂ ਦਾ ਲੋਕ-ਪਿਆਰ ਬਹੁਤ ਵਧ ਗਿਆ ਹੈ,

ਖ਼ਾਸ ਕਰਕੇ ਨੌਜਵਾਨਾਂ ਅਤੇ ਔਰਤਾਂ ‘ਚ, ਪਟਨਾ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀਆਂ ਚੋਣਾਂ ਇਸਦੀ ਤਾਜ਼ੀ ਉਦਾਹਰਣ ਹੈ। ਨੌਜਵਾਨ ਜੋਸ਼ ਦੇ ਰਿਫਲੇਕਸ਼ਨ ਨੂੰ ਆਪ ਦੇਖ ਸਕਦੇ ਹਨ। ਬਿਹਾਰ ਐਨਡੀਏ ਦੇ ਵਿਚ ਸੀਟਾਂ ਨੂੰ ਲੈ ਕੇ ਵੰਡ ਹੋਈ ਹੈ। ਬਿਹਾਰ ‘ਚ ਜੇਡੀਯੂ ਅਤੇ ਬੀਜੇਪੀ 17-17 ਸੀਟਾਂ ਉਤੇ ਚੋਣਾਂ ਲੜੇਗੀ। ਉਥੇ, ਭਾਜਪਾ ਦੇ ਹਿੱਸੇ ਵਿਚ ਛੇ ਸੀਟਾਂ ਆਈਆਂ ਹਨ। ਇਸ ਤੋਂ ਇਲਾਵਾ ਰਾਮਵਿਲਾਸ ਪਾਸਵਾਨ ਨੂੰ ਰਾਜਸਭਾ ਦਾ ਉਮੀਦਵਾਰ ਬਣਾਇਆ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement