
ਓਡਿਸ਼ਾ ਅਤੇ ਪੱਛਮ ਬੰਗਾਲ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਤੇਲੰਗਾਨਾ........
ਨਵੀਂ ਦਿੱਲੀ (ਭਾਸ਼ਾ): ਓਡਿਸ਼ਾ ਅਤੇ ਪੱਛਮ ਬੰਗਾਲ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਤੇਲੰਗਾਨਾ ਮੁੱਖ ਮੰਤਰੀ ਚੰਦਰ ਸ਼ੇਖਰ ਰਾਵ ਬੁੱਧਵਾਰ ਨੂੰ ਦਿੱਲੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨਗੇ। ਤੇਲੰਗਾਨਾ ਵਿਧਾਨ ਸਭਾ ਚੋਣ ਜਿੱਤਣ ਅਤੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪੀਐਮ ਮੋਦੀ ਦੇ ਨਾਲ ਸ਼ਾਮ ਚਾਰ ਵਜੇ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ।
PM Modi
ਕੇਸੀਆਰ ਇਨ੍ਹੀਂ ਦਿਨੀਂ ਗੈਰ-ਕਾਂਗਰਸ ਅਤੇ ਗੈਰ-ਬੀਜੇਪੀ ਦਲਾਂ ਦੇ ਨਾਲ ਮਿਲ ਕੇ ਫੇਡਰਲ ਫਰੰਟ ਬਣਾਉਣ ਦੀ ਰਣਨੀਤੀ ਉਤੇ ਕੰਮ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਉਹ ਸਮਾਜ ਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਸਪਾ ਪ੍ਰਮੁੱਖ ਮਾਇਆਵਤੀ ਨਾਲ ਵੀ ਬੁੱਧਵਾਰ ਨੂੰ ਮੁਲਾਕਾਤ ਕਰ ਸਕਦੇ ਹਨ। ਦੱਸ ਦਈਏ ਕਿ ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਦਿੱਲੀ ਵਿਚ ਹੈ, ਪਰ ਹੁਣ ਤੱਕ ਕੇਸੀਆਰ ਤੋਂ ਉਨ੍ਹਾਂ ਦੀ ਮੁਲਾਕਾਤ ਦਾ ਪ੍ਰੋਗਰਾਮ ਤੈਅ ਨਹੀਂ ਹੈ। ਉਥੇ ਹੀ, ਬਸਪਾ ਪ੍ਰਧਾਨ ਅਖਿਲੇਸ਼ ਯਾਦਵ ਲਖਨਊ ਵਿਚ ਹਨ।
KCR-PM
ਅਜਿਹੇ ਵਿਚ ਇਨ੍ਹਾਂ ਦੋਨਾਂ ਨੇਤਾਵਾਂ ਨਾਲ ਉਨ੍ਹਾਂ ਦੀ ਮੁਲਾਕਾਤ ਕਦੋਂ ਹੋਵੇਗੀ, ਇਸ ਦਾ ਸਮਾਂ ਫਿਕਸ ਨਹੀਂ ਹੈ। ਦੱਸ ਦਈਏ ਕਿ ਕੇਸੀਆਰ ਸੋਮਵਾਰ ਨੂੰ ਹੀ ਦੇਰ ਸ਼ਾਮ ਦਿੱਲੀ ਪੁੱਜੇ ਸਨ। ਉਨ੍ਹਾਂ ਨੇ ਮੰਗਲਵਾਰ ਨੂੰ ਪੂਰਾ ਦਿਨ ਉਨ੍ਹਾਂ ਦੇ ਘਰ ਉਤੇ ਬੈਠਕਾਂ ਦਾ ਦੌਰ ਚੱਲਦਾ ਰਿਹਾ। ਉਹ ਬੁੱਧਵਾਰ ਨੂੰ ਸ਼ਾਮ ਚਾਰ ਵਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਮੰਨਿਆ ਜਾ ਰਿਹਾ ਹੈ ਕਿ ਉਹ ਪੀਐਮ ਨਾਲ ਮੁਲਾਕਾਤ ਦੇ ਦੌਰਾਨ 450 ਕਰੋੜ ਰੁਪਏ ਦੀ ਪਛੜੇ ਖੇਤਰ ਦੇ ਅਨੁਦਾਨ ਨਿਧੀ ਦੀ ਆਖ਼ਰੀ ਕਿਸ਼ਤ ਜਾਰੀ ਕਰਨ ਦੀ ਬੇਨਤੀ ਕਰ ਸਕਦੇ ਹਨ। ਤੇਲੰਗਾਨਾ ਵਿਚ ਚੱਲ ਰਹੀਆਂ ਵੱਖਰੀਆਂ ਯੋਜਨਾਵਾਂ ਦੇ ਸੰਬੰਧ ਵਿਚ ਵੀ ਕੇਸੀਆਰ ਕੇਂਦਰ ਸਰਕਾਰ ਦੇ ਸਾਹਮਣੇ ਅਪਣਾ ਪੱਖ ਰੱਖਣਗੇ।