
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਦੂਜੇ 'ਤੇ ਬਿਆਨਬਾਜ਼ੀ ਹੋਈ ਸ਼ੁਰੂ
ਨਵੀਂ ਦਿੱਲੀ : ਆਉਣ ਵਾਲੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਦਲਾਂ ਵਿਚ ਇਕ ਦੂਜੇ 'ਤੇ ਆਰੋਪ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹੁਣ ਆਮ ਆਦਮੀ ਪਾਰਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਦਿੱਲੀ ਵਿਚ ਕੀਤੇ ਕੰਮਾਂ ਦੀ ਸੂਚੀ ਦਿਖਾਈ ਹੈ।
Photo
ਦਰਅਸਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਵੀਰਵਾਰ ਨੂੰ ਦਿੱਲੀ ਵਿਚ ਇਕ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਲਗਾਉਂਦਿਆ ਕਿਹਾ ਸੀ ਕਿ ਉਹ ਅਜਿਹੇ ਮੁੱਖ ਮੰਤਰੀ ਹਨ ਜੋ ਕਿਸੇ ਹੋਰ ਦੇ ਕਰੇ ਕਰਾਏ ਕੰਮਾਂ 'ਤੇ ਆਪਣੇ ਨਾਮ ਦਾ ਠੱਪਾ ਲਗਵਾ ਲੈਂਦੇ ਹਨ। ਹੁਣ ਇਸੇ ਦਾ ਜਵਾਬ ਦਿੰਦਿਆ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਆਪਣੀ ਸਰਕਾਰ ਦੇ ਕੀਤੇ ਕੰਮਾਂ ਨੂੰ ਗਣਵਾਇਆ ਹੈ ਅਤੇ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ ਹੈ।
● 24x7 subsidised electricity
— AAP (@AamAadmiParty) December 26, 2019
● Free Water
● Free & Quality Healthcare
● World-class Govt Schools
● 1.4 Lakh CCTVs
● Free Wifi
● Free Travel for women
● Door Step Delivery
यह सारे काम @ArvindKejriwal सरकार ने कराए हैं और @AmitShah चुनाव से ठीक पहले ठप्पा लगाने आए है। https://t.co/a64mOKEjjb
ਆਪ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ''24 ਘੰਟੇ ਬਿਜਲੀ, ਫਰੀ ਵਾਈ ਫਾਈ, ਫਰੀ ਅਤੇ ਗਣਵਤਾਪੂਰਨ ਸਿਹਤ ਸੇਵਾਵਾਂ, ਵਿਸ਼ਵ ਪੱਧਰੀ ਸਰਕਾਰੀ ਸਕੂਲ,1.4 ਲੱਖ ਸੀਸੀਟੀਵੀ, ਫਰੀ ਵਾਈ ਫਾਈ, ਔਰਤਾਂ ਦੇ ਲਈ ਫਰੀ ਯਾਤਰਾ ਅਤੇ ਡੋਰ ਸਟੈਪ ਡਿਲਵਰੀ ਸੇਵਾਵਾਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁਰੂ ਕਰਾਈਆਂ ਹਨ ਅਤੇ ਅਮਿਤ ਸ਼ਾਹ ਚੋਣਾਂ ਤੋਂ ਠੀਕ ਪਹਿਲਾਂ ਠੱਪਾ ਲਗਾਉਣ ਆਏ ਹਨ''।
Photo
ਦੱਸ ਦਈਏ ਕਿ ਦਿੱਲੀ ਵਿਧਾਨਸਭਾ ਚੋਣਾਂ ਦਾ ਸਮਾਂ ਨੇੜੇ ਆਉਂਦੇ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆ ਹਨ। ਆਮ ਆਦਮੀ ਪਾਰਟੀ ਨੇ ਵੀ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ ਦੂਜੇ ਪਾਸੇ ਭਾਜਪਾ ਨੇ ਵੀ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਰੈਲੀ ਕਰ ਵਿਧਾਨ ਸਭਾ ਚੋਣਾਂ ਦੇ ਬਿਗਲ ਵਜਾ ਦਿੱਤਾ ਹੈ।