
ਦੇਸ਼ ਭਰ ਵਿਚ CAA ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ
ਨਵੀਂ ਦਿੱਲੀ : ਫ਼ੌਜ ਮੁਖੀ ਬਿਪਿਨ ਰਾਵਤ ਵੱਲੋਂ ਨਾਗਰਿਕਤਾ ਸੋਧ ਕਾਨੂੰਨ 'ਤੇ ਹੋਈ ਹਿੰਸਾ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ ਉਸ ਦੇ ਬਾਅਦ ਰਾਜਨੀਤਿਕ ਦਲਾਂ ਨੇ ਉਨ੍ਹਾਂ ਉੱਪਰ ਆਪੋ-ਆਪਣੇ ਤਰੀਕੇ ਨਾਲ ਨਿਸ਼ਾਨਾ ਸਾਧਿਆ ਹੈ।
Photo
AIMIM ਦੇ ਮੁੱਖੀ ਓਵੈਸੀ ਨੇ ਕਿਹਾ ''ਉਨ੍ਹਾਂ ਦਾ ਬਿਆਨ ਮੋਦੀ ਸਰਕਾਰ ਨੂੰ ਕਮਜ਼ੋਰ ਕਰਨ ਵਾਲਾ ਹੈ। ਸਾਡੇ ਪ੍ਰਧਾਨਮੰਤਰੀ ਆਪਣੇ ਵੈਬਸਾਇਟ 'ਤੇ ਲਿਖਦੇ ਹਨ ਕਿ ਇਕ ਵਿਦਿਆਰਥੀ ਦੇ ਤੌਰ 'ਤੇ ਉਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ, ਉਦੋਂ ਫੌਜ ਮੁੱਖੀ ਅਨੁਸਾਰ ਉਹ ਗਲਤ ਸਨ''।
"Leaders Not Those Who Lead Masses In Arson": Army Chief On Citizenship Protests
— digvijaya singh (@digvijaya_28) December 26, 2019
I agree General Saheb but also Leaders are not those who allow their followers to indulge in Genocide of Communal Violence. Do you agree with me General Saheb? https://t.co/rOo0vFGMIf
ਜਦਕਿ ਕਾਂਗਰਸ ਦੇ ਵੱਡੇ ਲੀਡਰ ਦਿਗਵਿਜੈ ਸਿੰਘ ਨੇ ਫੌਜ ਮੁੱਖੀ ਦੇ ਇਸ ਬਿਆਨ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ''ਜਨਰਲ ਸਾਹਿਬ ਮੈ ਸਹਿਮਤ ਹਾਂ ਪਰ ਨੇਤਾ ਉਹ ਵੀ ਨਹੀਂ ਹੈ ਜੋਂ ਆਪਣੇ ਸਮੱਰਥਕਾਂ ਨੂੰ ਫਿਰਕੂ ਦੰਗਿਆ ਵਿਚ ਸ਼ਾਮਲ ਹੋਣ ਲਈ ਭੜਕਾਉਂਦੇ ਹਨ। ਕੀ ਤੁਸੀ ਮੇਰੇ ਨਾਲ ਸਹਿਮਤ ਹੋ ਜਨਰਲ ਸਾਹਿਬ''?
Photo
ਅੱਜ ਵੀਰਵਾਰ ਨੂੰ ਇਕ ਸਮਾਗਮ ਦੌਰਾਨ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨਾਂ ਤੇ ਟਿੱਪਂਣੀ ਕਰਦੇ ਹੋਏ ਕਿਹਾ ਕਿ ਜੇਕਰ ਨੇਤਾ ਸਾਡੇ ਸ਼ਹਿਰਾਂ ਵਿਚ ਅੱਗ ਅਤੇ ਹਿੰਸਾ ਲਈ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਸਮੇਤ ਜਨਤਾਂ ਨੂੰ ਭੜਕਾਉਂਦੇ ਹਨ। ਤਾਂ ਇਹ ਅਗਵਾਈ ਨਹੀਂ ਹੈ। ਲੀਡਰ ਉਹ ਹਨ, ਜੋ ਲੋਕਾਂ ਅਤੇ ਟੀਮ ਦੀ ਦੇਖਭਾਲ ਅਤੇ ਸੁਰੱਖਿਆ ਕਰਦੇ ਹਨ।
Photo
ਦੱਸ ਦਈਏ ਕਿ ਦੇਸ਼ ਵਿੱਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਦੇਸ਼ ਵਿੱਚ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਲੋਕ ਨਾਗਰਿਕਤਾ ਕਨੂੰਨ ਦੇ ਖਿਲਾਫ ਸੜਕਾਂ ‘ਤੇ ਉੱਤਰ ਆਏ ਹਨ ਅਤੇ ਹਿੰਸਾ ਨੂੰ ਵੀ ਅੰਜਾਮ ਦੇ ਰਹੇ ਹਨ। ਉਥੇ ਹੀ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਦੀ ਕਈ ਯੂਨੀਵਰਸਿਟੀਆਂ ਵਿੱਚ ਵੀ ਹਿੰਸਾਤਮਕ ਪ੍ਰਦਰਸ਼ਨ ਵੇਖਿਆ ਗਿਆ।