
26 ਦਸੰਬਰ ਨੂੰ ਲਗਭਗ ਤਿੰਨ ਘੰਟਿਆਂ ਦਾ ਸੂਰਜ ਗ੍ਰਹਿਣ ਹੋਵੇਗਾ ਜਿਹੜਾ ਸਵੇਰੇ 8.17 ਵਜੇ ਸ਼ੁਰੂ ਹੋਵੇਗਾ,
ਨਵੀਂ ਦਿੱਲੀ: 26 ਦਸੰਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਖ਼ਾਸ ਹਾਲਤਾਂ ਵਿਚ ਹੋਵੇਗਾ। ਇਹ ਸਾਲ 2018 ਦਾ ਆਖ਼ਰੀ ਸੂਰਜ ਗ੍ਰਹਿਣ ਹੋਵੇਗਾ ਅਤੇ ਭਾਰਤ ਵਿਚ ਵੀ ਵਿਖਾਈ ਦੇਵੇਗਾ। 26 ਦਸੰਬਰ ਨੂੰ ਲਗਭਗ ਤਿੰਨ ਘੰਟਿਆਂ ਦਾ ਸੂਰਜ ਗ੍ਰਹਿਣ ਹੋਵੇਗਾ ਜਿਹੜਾ ਸਵੇਰੇ 8.17 ਵਜੇ ਸ਼ੁਰੂ ਹੋਵੇਗਾ, 9.37 ਵਜੇ ਗ੍ਰਹਿਣ ਦਾ ਮੱਧਕਾਲ ਹੋਵੇਗਾ ਅਤੇ 10.57 ਵਜੇ ਗ੍ਰਹਿਣ ਦੀ ਸਮਾਪਤੀ ਹੋਵੇਗੀ।
Solar Eclipse
ਉਘੇ ਖਗੋਲ ਵਿਗਿਆਨੀ ਦੇਵੀ ਪ੍ਰਸਾਦ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਵੇਖਣ ਵਾਲੇ ਲੋਕ ਸਾਵਧਾਨੀ ਵਰਤਣ ਅਤੇ ਸੁਰੱਖਿਅਤ ਉਪਕਰਨਾਂ ਤੇ ਢੁਕਵੀਂ ਤਕਨੀਕ ਦੀ ਵਰਤੋਂ ਕਰਨ ਕਿਉਂਕਿ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
Solar Eclipse
ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦ ਸੂਰਜ ਅਤੇ ਧਰਤੀ ਵਿਚਾਲੇ ਚੰਨ ਆ ਜਾਂਦਾ ਹੈ ਅਤੇ ਸੂਰਜ ਪੂਰੀ ਤਰ੍ਹਾਂ ਜਾਂ ਥੋੜਾ-ਬਹੁਤਾ ਢਕਿਆ ਜਾਂਦਾ ਹੈ। ਐਮ ਪੀ ਬਿੜਲਾ ਪਲੇਨੋਟੋਰੀਅਮ ਦੇ ਨਿਰਦੇਸ਼ਕ ਦੇਵੀ ਪ੍ਰਸਾਦ ਮੁਤਾਬਕ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦ ਚੰਨ ਦਾ ਘੇਰਾ ਸੂਰਜ ਤੋਂ ਛੋਟਾ ਹੁੰਦਾ ਹੈ ਅਤੇ ਸੂਰਜ ਦੀ ਬਹੁਤੀ ਰੌਸ਼ਨੀ ਨੂੰ ਢੱਕ ਲੈਂਦਾ ਹੈ।
Solar Eclipse
ਉਨ੍ਹਾਂ ਕਿਹਾ ਕਿ ਸੁਰੱਖਿਅਤ ਉਪਕਰਨਾਂ ਜਿਵੇਂ ਦੂਰਬੀਨ ਜਾਂ ਪਿਨਹੋਲ ਕੈਮਰੇ ਤੋਂ ਬਿਨਾਂ ਥੋੜੀ ਦੇਰ ਲਈ ਵੀ ਸਿੱਧਾ ਸੂਰਜ ਵਲ ਨਹੀਂ ਵੇਖਣਾ ਚਾਹੀਦਾ। ਜੇ ਸੂਰਜ ਦਾ 99 ਫਫ਼ੀ ਸਦੀ ਹਿੱਸਾ ਗ੍ਰਹਿਣ ਦੌਰਾਨ ਚੰਨ ਢੱਕ ਲੈਂਦਾ ਹੈ ਤਾਂ ਵੀ ਬਾਕੀ ਰੌਸ਼ਨੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੂਰਜ ਗ੍ਰਹਿਣ ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ, ਓਮਾਨ, ਭਾਰਤ, ਸ੍ਰੀਲੰਕਾ, ਮਲੇਸ਼ੀਆ, ਇੰਡੋਨੇਸ਼ੀਆ, ਸਿੰਗਾਪੁਰ, ਉਤਰੀ ਮਾਰੀਆਨਾ ਦੀਪ ਅਤੇ ਗੁਆਮ ਵਿਚ ਵਿਖਾਈ ਦੇਵੇਗਾ।