ਸਾਲ ਦੇ ਆਖਰ ਤੱਕ ਆ ਜਾਵੇਗੀ  ਸੈੱਟ ਟਾਪ ਬਾਕਸ ਦੀ ਪੋਰਟੇਬਿਲਟੀ ਪ੍ਰਣਾਲੀ 
Published : Jan 27, 2019, 12:28 pm IST
Updated : Jan 27, 2019, 12:28 pm IST
SHARE ARTICLE
Telecom Regulatory Authority Of India
Telecom Regulatory Authority Of India

ਟਰਾਈ ਇਸ ਸਾਲ ਦੇ ਆਖਰ ਤੱਕ ਅਜਿਹਾ ਪ੍ਰਬੰਧ ਕਰਨ ਜਾ ਰਿਹਾ ਹੈ ਜਿਸ ਨਾਲ ਸੈੱਟ ਟਾਪ ਬਾਕਸ ਵਿਚ ਵੀ ਅਪਣੀ ਮਰਜ਼ੀ ਦੀ ਕੰਪਨੀ ਦਾ ਕਾਰਡ ਲਗਾਇਆ ਜਾ ਸਕੇਗਾ।

ਨਵੀਂ ਦਿੱਲੀ : ਕੇਬਲ ਆਪਰੇਟਰ ਜਾਂ ਡੀਟੀਐਚ ਕੰਪਨੀ ਤੋਂ ਪਰੇਸ਼ਾਨ ਹੋਣ ਤੇ ਵੀ ਮੋਬਾਈਲ ਸਿਮ ਦੀ ਤਰ੍ਹਾਂ ਅਪਣੇ ਸੇਵਾ ਪ੍ਰਦਾਤਾ ਨੂੰ ਬਦਲਿਆ ਨਹੀਂ ਜਾ ਸਕਦਾ। ਪਰ ਇਹ ਹਾਲ ਹੁਣ ਜ਼ਿਆਦਾ ਦੇਰ ਨਹੀਂ ਰਹੇਗੀ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਇਸ ਸਾਲ ਦੇ ਆਖਰ ਤੱਕ ਅਜਿਹਾ ਪ੍ਰਬੰਧ ਕਰਨ ਜਾ ਰਿਹਾ ਹੈ ਜਿਸ ਨਾਲ ਸੈੱਟ ਟਾਪ ਬਾਕਸ ਵਿਚ ਵੀ ਅਪਣੀ ਮਰਜ਼ੀ ਦੀ ਕੰਪਨੀ ਦਾ ਕਾਰਡ ਲਗਾਇਆ ਜਾ ਸਕੇਗਾ।

DTH ServicesDTH Services

ਟਰਾਈ ਦੇ ਚੇਅਰਮੈਨ ਆਰ.ਐਸ.ਸ਼ਰਮਾ ਨੇ ਦੱਸਿਆ ਕਿ ਮੈਂ ਇਸ 'ਤੇ ਕੰਮ ਕਰ ਰਿਹਾ ਹਾਂ। ਯਕੀਨ ਰੱਖੋ ਇਹ ਹੋਵੇਗਾ। ਅਸੀਂ ਇੰਟਰ ਆਪਰੇਟਰ ਸੈੱਟ ਟਾਪ ਬਾਕਸ ਦੀ ਵਿਵਸਥਾ ਕਰਕੇ ਰਹਾਂਗੇ। ਡੀਟੀਐਚ ਆਪਰੇਟਰਸ ਅਤੇ ਕੇਬਲ ਸਰਵਿਸ ਦੇਣ ਵਾਲੇ ਟਰਾਈ ਦੇ ਇਸ ਕਦਮ ਦਾ ਤਿੱਖਾ ਵਿਰੋਧ ਕਰ ਰਹੇ ਹਨ। ਕੰਟੇਟ ਡਿਸਟਰੀਬਿਊਸ਼ਨ ਕੰਪਨੀਆਂ ਇਹ ਦਲੀਲ ਦਿੰਦੀਆਂ ਹਨ ਕਿ ਆਪਰੇਟਰ ਬਦਲਣ ਦੀ ਸਹੂਲਤ ਦੇਣਾ ਮੁਸ਼ਕਲ ਹੈ,

Set Top BoxSet Top Box

ਕਿਉਂਕਿ ਹਰੇਕ ਆਪਰੇਟਰ ਦੇ ਸੈੱਟ ਤਾਪ ਬਾਕਸ ਇਨਕ੍ਰਿਪਟਡ ਹੁੰਦੇ ਹਨ ਅਤੇ ਇਸ ਵਿਚ ਛੇੜਛਾੜ ਕਰਨਾ ਇਕ ਦੂਜੇ ਦੇ ਕੰਮ ਵਿਚ ਦਖਲ ਦੇਣ ਵਰਗਾ ਹੋਵੇਗਾ। ਇਸ ਸਬੰਧੀ ਦੇਸ਼ ਦੇ ਦੋ ਸੱਭ ਤੋਂ ਵੱਡੇ ਡੀਟੀਆਚ ਸੇਵਾਵਾਂ ਦੇਣ ਵਾਲੇ ਡਿਸ਼ ਟੀਵੀ ਅਤੇ ਟਾਟਾ ਸਕਾਈ ਨੂੰ ਭੇਜੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਮਿਲਿਆ। ਕੰਟੇਟ ਡਿਸਟਰੀਬਿਊਸ਼ਨ ਇੰਡਸਟਰੀ ਦੇ ਅਧਿਕਾਰੀ ਕਹਿੰਦੇ ਹਨ

Tata Sky Tata Sky

ਕਿ ਹਰੇਕ ਸੈੱਟ ਟਾਪ ਬਾਕਸ ਵਿਚ ਵੱਖ-ਵੱਖ ਸਾਫਟਵੇਅਰ ਅਤੇ ਕਨਫਿਗਰੇਸ਼ਨ ਹੰਦੇ ਹਨ, ਇਸ ਲਈ ਉਹਨਾਂ ਨੂੰ ਦੂਜੀ ਕੰਪਨੀ ਦੀਆਂ ਸੇਵਾਵਾਂ ਲਈ ਵਰਤਿਆ ਨਹੀਂ ਜਾ ਸਕਦਾ। ਟਰਾਈ ਚੇਅਰਮੈਨ ਨੇ ਕਿਹਾ ਕਿ ਸੈੱਟ ਟਾਪ ਬਾਕਸ ਨੂੰ ਪਹਿਲਾਂ ਤੋਂ ਹੀ ਕਿਸੇ ਖ਼ਾਸ ਕੰਪਨੀ ਦਾ ਸਾਫਟਵੇਅਰ ਲੋਡ ਕਰਕੇ ਵੇਚਣ ਦੀ ਥਾਂ ਅਜਿਹਾ ਤਰੀਕਾ ਅਪਣਾਇਆ ਜਾਵੇਗਾ ਜਿਸ ਨਾਲ ਬਾਕਸ ਖਰੀਦਣ ਤੋਂ ਬਾਅਦ ਸਾਫਟਵੇਅਰ ਡਾਊਨਲੋਡ ਦੀ ਇਜਾਜ਼ਤ ਹੋਵੇ।

Trai chairman RS SharmaTrai chairman RS Sharma

ਸ਼ਰਮਾ ਨੇ ਕਿਹਾ ਕਿ ਟਰਾਈ ਇਸ ਦਾ ਹੱਲ ਕੱਢਣ ਲਈ ਸਰਕਾਰੀ ਏਜੰਸੀਆਂ ਤੋਂ ਇਲਾਵਾ ਬਾਹਰਲੇ ਸਲਾਹਕਾਰਾਂ ਨਾਲ ਵੀ ਕੰਮ ਕਰ ਰਹੀ ਹੈ। ਸ਼ਰਮਾ ਮੁਤਾਬਕ ਇਹ ਤਕਨੀਕੀ ਸਮੱਸਿਆ ਹੈ। ਇਸ ਲਈ ਅਸੀਂ ਇਸ ਕੰਮ ਵਿਚ ਸੈਂਟਰ ਫਾਰ ਡਿਵਲਪਮੈਂਟ ਆਫ ਟੈਲੀਮੈਟਿਕਸ ਅਤੇ ਦੂਜੀਆਂ ਸੰਸਥਾਵਾਂ ਨੂੰ ਸ਼ਾਮਲ ਕੀਤਾ ਹੈ। ਦੱਸ ਦਈਏ ਕਿ ਦੇਸ਼ ਵਿਚ 16 ਕਰੋੜ ਪੇ-ਟੀਵੀ ਸਬਸਕ੍ਰਾਈਬਰਸ ਹਨ ਅਤੇ ਜ਼ਿਆਦਾਤਰ ਸੈੱਟ ਟੌਪ ਬਾਕਸ ਨਾਲ ਜੁੜੇ ਹੋਏ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement