1 ਫ਼ਰਵਰੀ ਤੋਂ 153 ਰੁਪਏ 'ਚ ਮਿਲਣਗੇ 100 ਚੈਨਲ : ਟਰਾਈ
Published : Jan 14, 2019, 1:02 pm IST
Updated : Jan 14, 2019, 1:37 pm IST
SHARE ARTICLE
TV channels
TV channels

ਨਾਗਪੁਰ ਟੀਵੀ ਦਰਸ਼ਕਾਂ ਦਾ ਖਰਚ ਅਗਲੇ ਮਹੀਨੇ ਤੋਂ ਘੱਟ ਹੋਣ ਜਾ ਰਿਹਾ ਹੈ। ਟੈਲਿਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਆਦੇਸ਼ ਦੇ ਤਹਿਤ ਦਰਸ਼ਕ...

ਨਵੀਂ ਦਿੱਲੀ : ਨਾਗਪੁਰ ਟੀਵੀ ਦਰਸ਼ਕਾਂ ਦਾ ਖਰਚ ਅਗਲੇ ਮਹੀਨੇ ਤੋਂ ਘੱਟ ਹੋਣ ਜਾ ਰਿਹਾ ਹੈ। ਟੈਲਿਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਆਦੇਸ਼ ਦੇ ਤਹਿਤ ਦਰਸ਼ਕ 153 ਰੁਪਏ (ਜੀਐਸਟੀ ਸਮੇਤ) ਪ੍ਰਤੀ ਮਹੀਨੇ ਖਰਚ ਕਰ ਕੇ 100 ਰੁਪਏ ਦੇਵੋ ਜਾਂ 53 ਰੁਪਏ 'ਚ ਮੁਫ਼ਤ ਚੈਨਲਸ ਵੇਖ ਸਕਦੇ ਹੋ। ਟਰਾਈ ਨੇ ਗਾਹਕਾਂ ਨੂੰ 31 ਜਨਵਰੀ ਤੋਂ ਪਹਿਲਾਂ ਇਹਨਾਂ 100 ਚੈਨਲਸ ਦੀ ਚੋਣ ਕਰਨ ਨੂੰ ਕਿਹਾ ਹੈ ਕਿਉਂਕਿ ਨਵਾਂ ਸਿਸਟਮ 1 ਫਰਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ। ਗਾਹਕਾਂ ਨੂੰ ਮੋਬਾਇਲ 'ਤੇ ਐਸਐਮਐਸ ਭੇਜ ਕੇ ਇਸ ਦੀ ਜਾਣਕਾਰੀ ਦਿਤੀ ਜਾ ਰਹੀ ਹੈ।

Smart TVTV

ਟਰਾਈ ਵਲੋਂ ਜਾਰੀ 2 ਟੈਲਿਫੋਨ ਨੰਬਰ ਅਤੇ ਈਮੇਲ ਆਈਡੀ ਦੇ ਜ਼ਰੀਏ ਵੀ ਤੁਸੀਂ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਟਰਾਈ ਦੇ ਮੁਤਾਬਕ, ਬੇਸ ਪੈਕ ਵਿਚ ਐਚਡੀ ਚੈਨਲਸ ਸ਼ਾਮਿਲ ਨਹੀਂ ਹਨ। ਹਾਲਾਂਕਿ, ਕੁੱਝ ਮੀਡੀਆ ਏਜੰਸੀਆਂ ਨੇ ਖਬਰ ਦਿਤੀ ਹੈ ਕਿ ਐਚਡੀ ਚੈਨਲਸ ਵੀ ਚੁਣੇ ਜਾ ਸਕਦੇ ਹਨ। ਇਕ ਐਚਡੀ ਚੈਨਲ ਦੋ ਐਸਡੀ ਚੈਨਲਸ ਦੇ ਬਰਾਬਰ ਹੋਵੇਗਾ।

Smart TVTV

ਗਾਹਕ ਅਪਣੇ ਸਰਵਿਸ ਪ੍ਰੋਵਾਇਡਰ ਤੋਂ ਜਾਣਕਾਰੀ ਲੈ ਸਕਦੇ ਹਨ। ਗਾਹਕ 011 - 23237922 (ਏਕੇ ਭਾਰਦਵਾਜ) ਅਤੇ 011 - 23220209 (ਅਰਵਿੰਦ ਕੁਮਾਰ) ਨੰਬਰਾਂ 'ਤੇ ਕਾਲ ਕਰ ਕੇ ਜਾਂ advbcs-2@trai.gov.in ਜਾਂ arvind@gove.in 'ਤੇ ਈਮੇਲ ਭੇਜ ਕੇ ਵੀ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਅਪਣੀ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ।  

TRAITRAI

ਧਿਆਨ ਯੋਗ ਹੈ ਕਿ ਟਰਾਈ ਨੇ ਸਾਰੇ ਕੇਬਲ ਅਤੇ ਡੀਟੀਐਚ ਆਪਰੇਟਰਾਂ ਨੂੰ 1 ਫਰਵਰੀ ਤੋਂ ਨਵੇਂ ਸਿਸਟਮ ਨੂੰ ਲਾਗੂ ਕਰਨ ਦਾ ਆਦੇਸ਼ ਦਿਤਾ ਹੈ, ਜਿਸ ਹੇਠ ਗਾਹਕਾਂ ਨੂੰ ਸਿਰਫ਼ ਉਨ੍ਹਾਂ ਚੈਨਲਾਂ ਲਈ ਚਾਰਜ ਦੇਣਾ ਹੈ, ਜੋ ਉਹ ਵੇਖਣਗੇ। ਇਕ ਚੈਨਲ ਲਈ ਘੱਟੋ ਘੱਟ 0 ਅਤੇ ਵੱਧ ਤੋਂ ਵੱਧ 19 ਰੁਪਏ ਖਰਚ ਕਰਨੇ ਹੋਣਗੇ। ਚੈਨਲਸ ਵੱਖ - ਵੱਖ ਜਾਂ ਬੁਕੇ ਦੇ ਰੂਪ ਵਿਚ ਚੁਣੇ ਜਾ ਸਕਦੇ ਹਨ। ਨਵੇਂ ਸਿਸਟਮ ਦੀ ਸ਼ੁਰੂਆਤ ਪਹਿਲਾਂ 29 ਦਸੰਬਰ 2018 ਤੋਂ ਹੀ ਹੋਣੀ ਸੀ ਪਰ ਬਾਅਦ ਵਿਚ ਡੈਡਲਾਇਨ ਵਧਾ ਕੇ 1 ਫਰਵਰੀ 2019 ਕਰ ਦਿਤੀ ਗਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement