
12 ਫਰਵਰੀ ਨੂੰ ਹੋਣਾ ਸੀ ਵਿਆਹ
ਕਰਨਾਲ: ਹਰਿਆਣਾ ਦੇ ਕਰਨਾਲ ਦੇ ਸੈਕਟਰ-4 ਸਥਿਤ ਇੰਸਟੀਚਿਊਟ 'ਚ ਤਿਰੰਗਾ ਝੰਡਾ ਉਤਾਰਦੇ ਸਮੇਂ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਆਪਣੇ ਮਾਪਿਆਂ ਦੀਆਂ ਪੰਜ ਧੀਆਂ ਵਿੱਚੋਂ ਇਕਲੌਤਾ ਪੁੱਤਰ ਸੀ। ਮ੍ਰਿਤਕ ਦਾ ਅਗਲੇ ਮਹੀਨੇ ਵਿਆਹ ਹੋਣਾ ਸੀ। ਪੁੱਤਰ ਦੀ ਮੌਤ ਕਾਰਨ ਪਰਿਵਾਰ ਦਾ ਬੁਰਾ ਹਾਲ ਹੈ।
ਪੜ੍ਹੋ ਇਹ ਵੀ :ਪੰਜਾਬ ਸਰਕਾਰ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ‘ਤੇ ਰੱਖਿਆ ਇਸ ਸੜਕ ਦਾ ਨਾਂ
ਜਿਵੇਂ ਹੀ ਉਹ ਉੱਪਰ ਚੜ੍ਹਿਆ ਅਤੇ ਝੰਡਾ ਉਤਾਰਨ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ। ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੈਡੀਕਲ ਕਾਲਜ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਪਹਿਲੀ ਇੰਟਰਨੈਸ਼ਨਲ ਟਰਾਂਸਜੈਂਡਰ ਬਿਊਟੀ ਕੁਈਨ ਨਾਜ਼, ਲੜਕੇ ਤੋਂ ਲੜਕੀ ਬਣਨ 'ਤੇ ਪਿਤਾ ਦੇ ਨਿਕਲੇ ਹੰਝੂ
ਅਮਨ ਦੇ ਮਾਤਾ-ਪਿਤਾ ਅਪਾਹਜ ਹਨ। ਉਸ ਦੇ ਚਾਚਾ ਰਾਮਫਲ ਨੇ ਉਸ ਨੂੰ ਪਾਲਿਆ ਹੈ। ਅਮਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਅਮਨ ਦੀਆਂ 5 ਭੈਣਾਂ ਹਨ। ਅਮਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਚਾਚੇ ਰਾਮਫਲ ਨੇ ਦੱਸਿਆ ਕਿ ਅਗਲੇ ਮਹੀਨੇ 12 ਫਰਵਰੀ ਨੂੰ ਅਮਨ ਦਾ ਵਿਆਹ ਹੋਣਾ ਸੀ। ਕੱਲ੍ਹ ਉਹ ਆਪਣੀਆਂ ਭੈਣਾਂ ਨਾਲ ਖਰੀਦਦਾਰੀ ਕਰਨ ਲਈ ਬਾਜ਼ਾਰ ਗਿਆ ਸੀ। ਉਸ ਨੇ ਭੈਣਾਂ ਨੂੰ ਖਰੀਦਦਾਰੀ ਕਰਵਾ ਕੇ ਘਰ ਭੇਜ ਦਿੱਤਾ ਅਤੇ ਆਪ ਝੰਡਾ ਲਹਿਰਾਉਣ ਚਲਾ ਗਿਆ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ।