ਪਹਿਲਵਾਨੀ ਲਈ ਮਸ਼ਹੂਰ ਪਿੰਡ ਬਣਿਆ ਗੈਂਗਸਟਰਾਂ ਦਾ ਅੱਡਾ, ਹੁਣ ਸੁਣਨ ਨੂੰ ਮਿਲਦੇ ਨੇ ਗੈਂਗਵਾਰ ਦੇ ਕਿੱਸੇ
Published : Jan 27, 2023, 12:47 pm IST
Updated : Jan 27, 2023, 12:47 pm IST
SHARE ARTICLE
Wrestlers' village became gangsters den
Wrestlers' village became gangsters den

ਪਿੰਡ ਵਿਚੋਂ ਹੁਣ ਪਹਿਲਵਾਨੀ ਨਾਲੋਂ ਜ਼ਿਆਦਾ ਗੈਂਗਵਾਰ ਦੇ ਕਿੱਸੇ ਸਾਹਮਣੇ ਆਉਣ ਲੱਗ ਪਏ ਹਨ।

 

ਅਲਵਰ: ਰਾਜਸਥਾਨ ਦੇ ਅਲਵਰ ਤੋਂ 13 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਜੈਨਪੁਰਬਾਸ ਕਿਸੇ ਸਮੇਂ ਪਹਿਲਵਾਨੀ ਲਈ ਕਾਫੀ ਮਸ਼ਹੂਰ ਸੀ। ਇਸ ਪਿੰਡ ਦੇ ਕਿੱਸਿਆਂ ਦੀ ਦੂਰ-ਦੂਰ ਤੱਕ ਚਰਚਾ ਹੁੰਦੀ ਸੀ। ਕਿਹਾ ਜਾਂਦਾ ਹੈ ਕਿ 1995 ਵਿਚ ਜਦੋਂ ਵੀ ਇਸ ਪਿੰਡ ਦੇ ਪਹਿਲਵਾਨ ਦੰਗਲ ਵਿਚ ਉਤਰਦੇ ਸਨ ਤਾਂ ਜਿੱਤ ਕੇ ਹੀ ਵਾਪਸ ਪਰਤਦੇ ਸਨ ਅਤੇ ਜੇਕਰ ਉਹ ਹਾਰ ਗਏ ਤਾਂ ਘਰ ਨਹੀਂ ਆਉਂਦੇ ਸੀ। 24 ਸਾਲ ਬਾਅਦ ਪਿੰਡ ਕਾਫੀ ਬਦਲ ਚੁੱਕਿਆ ਹੈ। ਹੁਣ ਇਹ ਪਿੰਡ ਪਹਿਲਵਾਨਾਂ ਦੀ ਬਜਾਏ ਗੈਂਗਸਟਰਾਂ ਕਰਕੇ ਮਸ਼ਹੂਰ ਹੈ। ਪਿੰਡ ਵਿਚੋਂ ਹੁਣ ਪਹਿਲਵਾਨੀ ਨਾਲੋਂ ਜ਼ਿਆਦਾ ਗੈਂਗਵਾਰ ਦੇ ਕਿੱਸੇ ਸਾਹਮਣੇ ਆਉਣ ਲੱਗ ਪਏ ਹਨ।  

ਇਹ ਵੀ ਪੜ੍ਹੋ: Tech Layoffs: ਤਕਨੀਕੀ ਕੰਪਨੀਆਂ ’ਚ ਛਾਂਟੀ ਦਾ ਸਿਲਸਿਲਾ ਜਾਰੀ, ਹੁਣ ਇਹਨਾਂ ਕੰਪਨੀਆਂ ਨੇ ਕੀਤਾ ਛਾਂਟੀ ਦਾ ਐਲਾਨ

6 ਜਨਵਰੀ 2019 ਤੋਂ ਬਾਅਦ ਇਹ ਪਿੰਡ ਇਕ ਨੇੜਲੇ ਪਿੰਡ ਵਿਚ ਦਿਨ ਦਿਹਾੜੇ ਗੈਂਗਸਟਰ ਲਾਦੇਨ ’ਤੇ ਹੋਈ ਫਾਈਰਿੰਗ ਕਾਰਨ ਮੁੜ ਚਰਚਾ ਵਿਚ ਆਇਆ ਸੀ। ਗੋਲੀਬਾਰੀ ਕਰਨ ਵਾਲੇ ਮੁਲਜ਼ਮ ਜਸਰਾਮ ਗੁਰਜਰ ਗੈਂਗ ਦੇ ਬਦਮਾਸ਼ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ 2014 ਤੱਕ ਸਭ ਕੁੱਝ ਸਹੀ ਚੱਲਦਾ ਆ ਰਿਹਾ ਸੀ। ਇਹਨਾਂ ਪਿਡਾਂ ਦੇ ਪਹਿਲਵਾਨਾਂ ਨੇ ਅਨੇਕਾਂ ਦੰਗਲ ਜਿੱਤੇ। ਕੁਸ਼ਤੀ ਕਾਰਨ ਖੇਲ੍ਹ ਦਾ ਮਾਹੌਲ ਬਣਿਆ ਤਾਂ ਪਿੰਡ ਤੋਂ 200 ਤੋਂ ਜ਼ਿਆਦਾ ਜਵਾਨ ਫੌਜ ਵਿਚ ਭਰਤੀ ਹੋ ਗਏ। ਪਰ 2014 ਤੋਂ ਬਾਅਦ ਵਿਕਰਮ ਉਰਫ ਲਾਦੇਨ ਅਤੇ ਜਸਰਾਮ ਗੁਰਜਰ ਵਿਚਕਾਰ ਹੋਈ ਦੁਸ਼ਮਣੀ ਨੇ ਸਭ ਬਦਲ ਦਿੱਤਾ।

ਇਹ ਵੀ ਪੜ੍ਹੋ: ਗੌਤਮ ਅਡਾਨੀ ਨੂੰ ਹਿੰਡਨਬਰਗ ਦੀ ਚੁਣੌਤੀ, ‘ਜੇ ਤੁਸੀਂ ਸੀਰੀਅਸ ਹੋ ਤਾਂ ਅਮਰੀਕੀ ਅਦਾਲਤ 'ਚ ਆਓ’

29 ਜੁਲਾਈ 2019 ਨੂੰ ਜਸਰਾਮ ਦੀ ਪਿੰਡ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦਾ ਸ਼ੱਕ ਨੇੜਲੇ ਪਿੰਡ ਦੇ ਵਿਕਰਮ ਉਰਫ ਲਾਦੇਨ ’ਤੇ ਗਿਆ। ਪੁਲਿਸ ਨੇ ਪਿੰਡ ਦੇ ਰਾਜਿੰਦਰ ਸਣੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਲਾਦੇਨ ਜੇਲ੍ਹ ਤੋਂ ਛੁੱਟ ਗਿਆ। ਇਸ ਤੋਂ ਬਾਅਦ ਜੈਨਪੁਰਬਾਸ ਦੇ ਜਸਰਾਮ ਗੁਰਜਰ ਅਤੇ ਵਿਕਰਮ ਉਰਫ ਲਾਦੇਨ ਦੇ ਬਦਮਾਸ਼ਾਂ ਦੀ ਗੈਂਗ ਖੜ੍ਹੀ ਹੋ ਗਈ। ਸਾਲ 2014 ਤੱਕ ਇੱਥੇ ਜਸਰਾਮ ਗੁਰਜਰ ਦਾ ਦਬਦਬਾ ਰਿਹਾ। ਇਹ ਪਰਿਵਾਰ ਪਿੰਡ ਦੀ ਰਾਜਨੀਤੀ ਵਿਚ ਵੀ ਹਾਵੀ ਹੈ। ਅੱਜ ਵੀ ਜਸਰਾਮ ਗੁਰਜਰ ਦੀ ਪਤਨੀ ਜੈਨਪੁਰਬਾਸ ਪਿੰਡ ਦੀ ਸਰਪੰਚ ਹੈ। ਜਸਰਾਮ ਗੁਰਜਰ ਖ਼ਿਲਾਫ਼ ਲੁੱਟ-ਖੋਹ, ਕੁੱਟਮਾਰ, ਧਮਕੀਆਂ ਅਤੇ ਜਬਰੀ ਵਸੂਲੀ ਦੇ ਵੀ ਕਈ ਕੇਸ ਦਰਜ ਹਨ।

ਇਹ ਵੀ ਪੜ੍ਹੋ: ਇਕ ਦਿਨ ਵਿਚ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੀ ‘ਪਠਾਨ’ 

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਕਿਸੇ ਸਮੇਂ 500 ਪਹਿਲਵਾਨ ਹੁੰਦੇ ਸਨ।  ਗੈਂਗਵਾਰ ਨੇ ਪਿੰਡ ਦੀ ਬਹੁਤ ਬਦਨਾਮੀ ਕੀਤੀ ਹੈ। ਹੁਣ ਵੀ ਪਿੰਡ ਵਿਚ 70 ਤੋਂ ਵੱਧ ਪਹਿਲਵਾਨ ਹਨ। ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਪਹਿਲਵਾਨ ਜਿੱਤਣ ਦੀ ਜ਼ਿੱਦ ਕਰਦੇ ਸਨ। ਕਿਸੇ ਪਹਿਲਵਾਨ ਤੋਂ ਹਾਰਨ 'ਤੇ ਉਹ ਘਰ ਛੱਡ ਕੇ ਦੂਰ ਦੂਰ ਰਹਿਣ ਲੱਗ ਪੈਂਦਾ ਸੀ। ਉਹ ਜ਼ਿੱਦ ਕਰਦਾ ਸੀ ਕਿ ਉਹ ਕੁਸ਼ਤੀ ਜਿੱਤ ਕੇ ਹੀ ਘਰ ਜਾਵੇਗਾ। ਅਜਿਹਾ ਕਈ ਵਾਰ ਹੋਇਆ। ਇੰਨਾ ਹੀ ਨਹੀਂ ਇੱਥੇ ਲੰਬੀ ਕੁਸ਼ਤੀ ਵੀ ਹੁੰਦੀ ਸੀ। ਪਹਿਲਵਾਨ ਇੱਕ ਘੰਟਾ ਕੁਸ਼ਤੀ ਕਰਦੇ ਸਨ। ਕਈ ਵਾਰ ਪਹਿਲਵਾਨ ਬੇਹੋਸ਼ ਹੋਣ ਤੱਕ ਲੜਦੇ ਰਹੇ, ਪਰ ਹਾਰ ਨਹੀਂ ਮੰਨਦੇ ਸੀ।

ਇਹ ਵੀ ਪੜ੍ਹੋ: ਬੱਚਿਆਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਭਾਜਪਾ ਆਗੂ ਨੇ ਪਰਿਵਾਰ ਸਮੇਤ ਨਿਗਲਿਆ ਜ਼ਹਿਰ

ਪਹਾੜੀ ਅਤੇ ਜੈਨਪੁਰਬਾਸ ਪਿੰਡਾਂ ਵਿਚ ਅੱਜ ਵੀ ਖੇਤਾਂ ਵਿਚ ਅਖਾੜੇ ਬਣੇ ਹੋਏ ਹਨ। ਪਹਿਲਵਾਨ ਕੁਸ਼ਤੀ ਦਾ ਅਭਿਆਸ ਕਰਦੇ ਹਨ। ਪਿੰਡ ਵਿਚ ਕੁਸ਼ਤੀ ਹੋਣ ਕਾਰਨ ਪਹਿਲਵਾਨਾਂ ਨੂੰ ਫ਼ੌਜ ਵਿਚ ਨੌਕਰੀਆਂ ਮਿਲ ਗਈਆਂ ਹਨ। ਇਹਨਾਂ ਪਿੰਡਾਂ ਦੇ ਨੌਜਵਾਨ ਆਪਣੀ ਤਾਕਤ ਦੇ ਦਮ ’ਤੇ ਦੌੜ ਵਿਚ ਪਹਿਲੇ ਨੰਬਰ ’ਤੇ ਆਉਂਦੇ ਰਹੇ ਹਨ। ਇਸੇ ਲਈ ਇੱਥੇ 200 ਤੋਂ ਵੱਧ ਫੌਜੀ ਜਵਾਨ ਹਨ। ਪਿੰਡ ਦਾ ਇਕ ਜਵਾਨ ਸ਼ਹੀਦ ਵੀ ਹੋ ਗਿਆ ਸੀ।

Location: India, Rajasthan, Alwar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM
Advertisement