
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਈ ਪਰਿਵਾਰਕ ਝਗੜੇ ਦੀ ਗੱਲ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿਚ ਡਿਊਟੀ ’ਤੇ ਤੈਨਾਤ ਸਹਾਇਕ ਸਬ ਇੰਸਪੈਕਟਰ ਨੇ ਪੀਸੀਆਰ ਵੈਨ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਪਰਿਵਾਰਕ ਝਗੜੇ ਦੀ ਗੱਲ ਸਾਹਮਣੇ ਆਈ ਹੈ।
Delhi police
ਘਟਨਾ ਦਿੱਲੀ ਦੇ ਮੋਤੀ ਨਗਰ ਇਲਾਕੇ ਵਿਚ ਜਖੀਰਾ ਫਲਾਈਓਵਰ ਨੇੜੇ ਵਾਪਰੀ, ਜਿੱਥੇ ਏਐਸਆਈ ਨੇ ਪੀਸੀਆਰ ਵੈਨ ਵਿਚ ਅਪਣੇ ਆਪ ਨੂੰ ਗੋਲੀ ਮਾਰੀ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
Delhi police
ਮ੍ਰਿਤਕ ਏਐਸਆਈ ਦੀ ਪਛਾਣ 55 ਸਾਲਾ ਤੇਜਪਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜਪਾਲ ਅਪਣੇ ਪਰਿਵਾਰ ਨਾਲ ਗਾਜ਼ੀਆਬਾਦ ਵਿਚ ਰਹਿ ਰਹੇ ਸੀ। ਉਹਨਾਂ ਨੇ 1986 ਵਿਚ ਦਿੱਲੀ ਪੁਲਿਸ ਜੁਆਇਨ ਕੀਤੀ ਸੀ।
Delhi police
ਨਿਊਜ਼ ਏਜੰਸੀ ਮੁਤਾਬਕ ਅਧਿਕਾਰੀਆਂ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੇ ਕਥਿਤ ਤੌਰ ’ਤੇ ਪੀਸੀਆਰ ਵੈਨ ਵਿਚ ਖੁਦ ਨੂੰ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰੀ। ਇਸ ਦੌਰਾਨ ਉਹ ਪੱਛਮੀ ਦਿੱਲੀ ਦੇ ਫਲਾਈਓਵਰ ਉੱਤੇ ਡਿਊਟੀ ’ਤੇ ਤੈਨਾਤ ਸਨ। ਉਹਨਾਂ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਸਵੇਰੇ ਸੱਤ ਵਜੇ ਮਿਲੀ। ਘਟਨਾ ਵਾਲੀ ਥਾਂ ਤੋਂ ਕਿਸੇ ਵੀ ਤਰ੍ਹਾਂ ਦਾ ਨੋਟ ਨਹੀਂ ਮਿਲਿਆ।