
BJP-RSS ’ਤੇ ਰਾਹੁਲ ਨੇ ਸਾਧਿਆ ਨਿਸ਼ਾਨਾ ਕਿਹਾ, ‘ਮੈਂ ਭ੍ਰਿਸ਼ਟ ਨਹੀਂ ਹਾਂ ਇਸ ਕਰਕੇ ਭਾਜਪਾ ਮੈਥੋਂ ਡਰਦੀ ਹੈ’...
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੀਜੇਪੀ ਅਤੇ ਆਰਐਸਐਸ ਉਤੇ ਵੱਡਾ ਜੁਬਾਨੀ ਹਮਲਾ ਕੀਤਾ ਹੈ। ਸ਼ਨੀਵਾਰ ਨੂੰ ਤਾਮਿਲਨਾਡੂ ਦੇ ਤੂਤਕੁੜੀ ਵਿਚ ਵਕੀਲਾਂ ਦੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਤਬਾਹ ਕਰ ਦਿੱਤੀਆਂ ਗਈਆਂ ਹਨ। ਰਾਹੁਲ ਗਾਂਧੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਲਿਖਿਆ ਗਿਆ ਹੈ ਕਿ, ਸੰਸਥਾਵਾਂ ਦੇ ਵਿਚਾਲੇ ਸੰਤੁਲਨ ਵਿਗੜਦਾ ਹੈ ਤਾਂ ਰਾਸ਼ਟਰ ਅਸ਼ਾਂਤ ਹੁੰਦਾ ਹੈ।
ਪਿਛਲੇ 6 ਸਾਲਾਂ ਤੋਂ ਸਾਰੀਆਂ ਸੰਸਥਾਵਾਂ ਉਤੇ ਵਿਵਸਥਿਤ ਤਰੀਕੇ ਨਾਲ ਹਮਲਾ ਕੀਤਾ ਜਾ ਰਿਹਾ ਹੈ। ਦੁੱਖ ਹੈ ਕਿ ਭਾਰਤ ਵਿਚ ਲੋਕਤੰਤਰ ਮਰ ਗਿਆ ਹੈ ਕਿਉਂਕਿ ਆਰਐਸਐਸ ਸਾਡੇ ਦੇਸ਼ ਦੇ ਸੰਸਥਾਗਤ ਸੰਤੁਲਨ ਨੂੰ ਵਿਗਾੜ ਅਤੇ ਬਰਬਾਦ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੰਸਦ ਅਤੇ ਨਿਆਪਾਲਿਕਾ ਉਤੇ ਹੁਣ ਕਿਸੇ ਦਾ ਭਰੋਸਾ ਨਹੀਂ ਰਿਹਾ ਹੈ। ਉਨ੍ਹਾਂ ਦੇ ਮੁਤਾਬਿਕ, ਈਡੀ ਅਤੇ ਸੀਬੀਆਈ ਦਾ ਦਿਮਾਗ ਇਸਤੇਮਾਲ ਕੀਤਾ ਜਾ ਰਿਹਾ ਹੈ।
Rahul Gandhi
ਉਨ੍ਹਾਂ ਕਿਹਾ ਕਿ ਬੀਜੇਪੀ ਜਾਣਦੀ ਹੈ ਕਿ ਰਾਹੁਲ ਭ੍ਰਿਸ਼ਟ ਨਹੀਂ ਹੈ, ਇਸ ਲਈ ਉਹ ਮੈਥੋਂ ਡਰਦੀ ਹੈ। ਰਾਹੁਲ ਗਾਂਧੀ ਨੇ ਕਿਹਾ, ਮੈਂ ਨਿਆਪਾਲਿਕਾ ਦੇ ਨਾਲ-ਨਾਲ ਸੰਸਦ ਵਿਚ ਵੀ ਮਹਿਲਾ ਰਾਖਵਾਂਕਰਨ ਦਾ ਪੂਰਨ ਸਮਰਥਨ ਕਰਦਾ ਹਾਂ। ਹਰ ਇਕ ਥਾਂ ਉਤੇ, ਮਰਦਾਂ ਨੂੰ ਔਰਤਾਂ ਦੇ ਉਸ ਨਜ਼ਰੀਏ ਦੇ ਨਾਲ ਦੇਖਣ ਦੀ ਜਰੂਰਤ ਹੁੰਦੀ ਹੈ, ਜਿਸ ਨਾਲ ਉਹ ਖੁਦ ਨੂੰ ਦੇਖਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿਚ, ਚੁਣੀਆਂ ਗਈਆਂ ਸੰਸਥਾਵਾਂ ਅਤੇ ਦੇਸ਼ ਨੂੰ ਇਕ ਸਾਥ ਰੱਖਣ ਵਾਲੀ ਸਵਤੰਤਰ ਪ੍ਰੈਸ ਉਤੇ ਸੁਚੱਜੇ ਢੰਗ ਨਾਲ ਹਮਲਾ ਹੋਇਆ ਹੈ।
Rahul Gandhi
ਲੋਕਤੰਤਰ ਐਨੀ ਜਲਦੀ ਨਹੀਂ ਮਰਦਾ, ਹੌਲੀ-ਹੌਲੀ ਮਰਦਾ ਹੈ। ਆਰਐਸਐਸ ਨੇ ਸੰਸਥਾਵਾਂ ਵਿਚ ਸੰਤੁਲਨ ਨੂੰ ਖਤਮ ਕਰਨ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਸਾਡੇ ਇਤਿਹਾਸ ਅਤੇ ਸੱਭਿਆਚਾਰ ਉਤੇ ਵੀ ਹਮਲਾ ਹੈ। ਇਸਦੇ ਖਿਲਾਫ਼ ਸਾਨੂੰ ਸਭ ਨੂੰ ਮਿਲਕੇ ਲੜਨ ਦੀ ਜਰੂਰਤ ਹੈ। ਪ੍ਰੋਗਰਾਮ ਵਿਚ ਰਾਹੁਲ ਗਾਂਧੀ ਨੇ ਵੀਓਸੀ ਕਾਲਜ ਵਿਚ ਚਿਦੰਬਰਮ ਦੀ ਮੂਰਤੀ ਉਤੇ ਫੁੱਲਾਂ ਦੀ ਮਾਲਾ ਚੜਾਈ। ਦੱਸ ਦਈਏ ਕਿ ਰਾਹੁਲ ਗਾਂਧੀ ਤਿੰਨ ਦਿਨਾਂ ਤਾਮਿਲਨਾਡੂ ਦੌਰੇ ‘ਤੇ ਹਨ।
Rahul Gandhi
ਜ਼ਿਕਰਯੋਗ ਹੈ ਕਿ ਅਸਾਮ, ਬੰਗਾਲ, ਕੇਰਲ, ਪੁਡੂਚੇਰੀ ਅਤੇ ਤਾਮਿਲਨਾਡੂ ਚੋਣਾਂ ਰਾਹੁਲ ਗਾਂਧੀ ਦੇ ਲਈ ਇਸ ਲਈ ਅਹਿਮ ਹਨ ਕਿਉਂਕਿ ਜੇਕਰ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ ਕਾਮਯਾਬੀ ਮਿਲਦੀ ਹੈ। ਤਾਂ ਕਾਂਗਰਸ ਪ੍ਰਧਾਨ ਬਨਣ ਦਾ ਰਾਹ ਪੱਧਰਾ ਹੋ ਜਾਵੇਗਾ। ਕਾਂਗਰਸ ਦੇ ਹਲਕਿਆਂ ਵਿਚ ਇਹ ਗੱਲ ਜੱਗ ਜਾਹਰ ਹੈ ਕਿ ਰਾਹੁਲ ਗਾਂਧੀ ਚੋਣਾਂ ਵਿਚ ਜਿੱਤ ਦੀ ਭਾਲ ਕਰ ਰਹੇ ਹਨ।
Rahul Gandhi
ਖਾਸ ਕਰਕੇ ਕੇਰਲ ਵਿਚ ਜਿੱਥੇ ਸੀਐਮ ਵਿਜੇਅਨ ਇਕ ਤਰ੍ਹਾਂ ਦੇ ਪੋਸਟਰ ਬੁਆਏ ਬਣ ਗਏ ਹਨ। ਜੇਕਰ ਕਾਂਗਰਸ ਦੇ ਅਧੀਨ ਯੂਡੀਐਫ਼ ਵਿਜੇਅਨ ਨੂੰ ਹਰਾਉਂਦਾ ਹੈ ਤਾਂ ਰਾਹੁਲ ਗਾਂਧੀ ਦੀ ਪਾਰਟੀ ਪ੍ਰਧਾਨ ਦੇ ਰੂਪ ਵਿਚ ਵਾਪਸੀ ਮੁਸ਼ਕਿਲ ਨਹੀਂ ਹੋਵੇਗੀ।