
ਕਿਹਾ ਕਿ ਮੈਂ ਸਿਰਫ਼ ਦੇਸ਼ ਦੇ ਗ਼ਰੀਬ ਲੋਕਾਂ ਲਈ ਲਾਭਦਾਇਕ ਹਾਂ ।
ਨਵੀਂ ਦਿੱਲੀ: ਸਵਾਲ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਚੰਗੀ ਹਨ ਜਾਂ ਮਾੜੇ ਹਨ, ਸਵਾਲ ਇਹ ਹੈ ਕਿ ਉਹ ਕਿੰਨਾ ਲਈ ਲਾਭਦਾਇਕ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਸਮਾਗਮ ਦੌਰਾਨ ਇਕੱਠ ਨੂੰ ਸਬੋਧਨ ਕਰਦਿਆਂ ਕੀਤਾ । ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਲਾਭਦਾਇਕ ਹੋਣ ਦਾ ਸਵਾਲ ਨਹੀਂ ਹੈ ਸਵਾਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਕਿੰਨ੍ਹਾਂ ਲੋਕਾਂ ਲਈ ਲਾਭਦਾਇਕ ਹਨ ਜਾਂ ਨਹੀਂ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਦੇਸ਼ ਦੀ ਦੋ ਲੋਕਾਂ ਲਈ ਹੀ ਲਾਭਦਾਇਕ ਹਨ।
Rahul Gandhiਉਨ੍ਹਾਂ ਕਿਹਾ ਕਿ ਮੈਂ ਸਿਰਫ਼ ਦੇਸ਼ ਦੇ ਗ਼ਰੀਬ ਲੋਕਾਂ ਲਈ ਲਾਭਦਾਇਕ ਹਾਂ, ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਕਿਸਾਨਾਂ, ਨੌਜਵਾਨਾਂ ਲਈ ਲਾਭਦਾਇਕ ਹਾਂ। ਦੇਸ਼ ਦੇ ਹਰ ਦੱਬੇ ਕੁਚਲੇ ਅਤੇ ਭੁੱਖਮਰੀ ਦੇ ਸ਼ਿਕਾਰ ਲੋਕਾਂ ਲਈ ਲਾਭਦਾਇਕ ਹਾਂ । ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਦੇਸ਼ ਦੇ ਨੌਜਵਾਨਾਂ ਲਈ ਲਾਭਦਾਇਕ ਹੈ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਦੋ ਲੋਕਾਂ ਲਈ ਹੀ ਲਾਭਦਾਇਕ ਹਨ ,
tweetਸਾਰੇ ਦੇਸ਼ ਨੂੰ ਸਿਰਫ ਦੋ ਲੋਕਾਂ ਦੇ ਹੱਥਾਂ ਵਿਚ ਸੌਪ ਰਹੇ ਹਨ । ਉਨ੍ਹਾਂ ਕਿਹਾ ਕਿ ਦੋ ਆਦਮੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਵਰਤ ਕਰ ਰਹੇ ਹਨ । ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਲੋਕਾਂ ਦੇ ਦੁੱਖਾਂ ਨੂੰ ਨਹੀਂ ਸਮਝ ਰਹੇ , ਦੇਸ਼ ਦੇ ਹਜ਼ਾਰਾਂ ਕਿਸਾਨ ਰਾਜਧਾਨੀ ਦੀਆਂ ਸੜਕਾਂ ਤੇ ਕਈ ਮਹੀਨਿਆਂ ਤੋਂ ਧਰਨੇ ਲਾ ਰਹੇ ਹਨ ਪਰ ਬੜੇ ਅਫਸੋਸ਼ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਕੋਲ ਕਿਸਾਨਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ।