
ਵਿਆਹ ਵਿੱਚ ਲੋਕ ਸਿਲੰਡਰ ਅਤੇ ਪੈਟਰੌਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਚਰਚਾਵਾਂ ਕਰ ਰਹੇ ਹਨ।
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਚੰਡੀਗੜ੍ਹ ਦੇ 17 ਸੈਕਟਰ ਵਿਚ ਆਮ ਲੋਕਾਂ ਨੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਨਿਵੇਕਲੀ ਕਿਸਮ ਦਾ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਕ ਆਰਜ਼ੀ ਵਿਆਹ ਦਾ ਮਾਹੌਲ ਸਿਰਜ ਕੇ ਪੈਟਰੌਲ ਅਤੇ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਦੇ ਖ਼ਿਲਾਫ਼ ਵਿਅੰਗਮਈ ਪ੍ਰਦਰਸ਼ਨ ਕੀਤਾ।
photoਪ੍ਰਦਰਸ਼ਨਕਾਰੀਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਇਕ ਅਜਿਹਾ ਮਾਹੌਲ ਸਿਰਜਿਆ ਜਿਸ ਵਿਚ ਇਕ ਵਿਆਹੁਤਾ ਮੁੰਡਾ, ਉਸ ਦਾ ਪਰਿਵਾਰ ਅਤੇ ਰਿਸ਼ਤੇਦਾਰ ਬਣ ਕੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਗਿਆ । ਇਸ ਵਿਆਹ ਵਿੱਚ ਲੋਕ ਸਿਲੰਡਰ ਅਤੇ ਪੈਟਰੌਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਚਰਚਾਵਾਂ ਕਰ ਰਹੇ ਹਨ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਸਿਲੰਡਰ ਅਤੇ ਪੈਟਰੌਲ ਦੀਆਂ ਕੀਮਤਾਂ ਵਧ ਰਹੀਆਂ ਹਨ
photo
ਤਾਂ ਆਉਣ ਵਾਲੇ ਸਮੇਂ ਵਿਚ ਲੋਕ ਵਿਆਹ ਵਿੱਚ ਹੋਰ ਚੀਜ਼ਾਂ ਤੋਂ ਇਲਾਵਾ ਸਿਲੰਡਰ ਅਤੇ ਪੈਟਰੋਲ ਨੂੰ ਅਹਿਮੀਅਤ ਦੇ ਕੇ ਵਿਆਹ ਲਈ ਰਿਸ਼ਤੇ ਕਰਨਗੇ । ਉਨ੍ਹਾਂ ਨੇ ਸਰਕਾਰ ਦੇ ‘ਤੇ ਵਿਅੰਗ ਕਸਦਿਆਂ ਕਿਹਾ ਕਿ ਜਿਸ ਹਿਸਾਬ ਨਾਲ ਸਿਲੰਡਰ ਦੀਆਂ ਕੀਮਤਾਂ ਵਧ ਰਹੀਆਂ ਹਨ ਤਾਂ ਆਉਣ ਵਾਲੇ ਸਮੇਂ ਵਿਚ ਲੋਕ ਆਪਣੇ ਮੁੰਡੇ ਕੁੜੀਆਂ ਦੀ ਵਿਆਹ ਇਹ ਦੇਖ ਕੇ ਕਰਿਆ ਕਰਨਗੇ ਕਿ ਮੁੰਡੇ ਵਾਲਿਆਂ ਘਰ ਕਿੰਨੇ ਗੈਸ ਸਿਲੰਡਰ ਤੇ ਕਿੰਨੇ ਲੀਟਰ ਪੈਟਰੋਲ ਹੈ।
photo
ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਡੀਜ਼ਲ, ਪੈਟਰੋਲ ਅਤੇ ਸਿਲੰਡਰ ਦੀਆਂ ਕੀਮਤਾਂ ਵਿਚ ਕਮੀ ਨਹੀਂ ਕਰ ਸਕਦੀ ਤਾਂ ਸਰਕਾਰ ਪਾਕਿਸਤਾਨ ਵਾਲਾ ਬਾਰਡਰ ਖੋਲ੍ਹ ਦੇਵੇ ਤਾਂ ਅਸੀਂ ਲਾਹੌਰ ਜਾ ਕੇ ਪੈਟਰੋਲ ਪਵਾਕੇ ਲਿਆਇਆ ਕਰਾਂਗੇ ।
photoਉਨ੍ਹਾਂ ਕਿਹਾ ਕਿ ਜਦੋਂ ਦੂਸਰੇ ਦੇਸ਼ਾਂ ਵਿਚ ਪੈਟਰੌਲ ਦੀਆਂ ਘੱਟ ਹੋ ਸਕਦੀਆਂ ਨੇ ਫਿਰ ਸਾਡੇ ਦੇਸ਼ ਵਿਚ ਕਿਉ ਨਹੀਂ । ਉਨ੍ਹਾਂ ਕਿਹਾ ਕਿ ਪੈਟਰੌਲ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਨਾਲ ਮਹਿੰਗਾਈ ਦਰ ਵਿਚ ਆਥਾਹ ਵਾਧਾ ਹੋਵੇਗਾ , ਜਿਸ ਦੀ ਮਾਰ ਗਰੀਬ ਅਤੇ ਮੱਧ ਵਰਗ ਪਰਿਵਾਰਾਂ ‘ਤੇ ਪਵੇਗੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੇਕਰ ਮਹਿੰਗਾਈ ਨੂੰ ਘੱਟ ਕਰਨਾ ਹੈ ਤਾਂ ਪੈਟਰੌਲ, ਡੀਜ਼ਲ ਅਤੇ ਸਿਲੰਡਰ ਦੀਆਂ ਕੀਮਤਾਂ ਨੂੰ ਨੱਥ ਪਾਉਂਣੀ ਪਵੇਗੀ ।