ਫਰਿੱਜ 'ਚੋਂ ਕੱਟੀਆਂ ਲੱਤਾਂ ਬਰਾਮਦ, ਸਰੀਰ ਦੇ ਬਾਕੀ ਅੰਗਾਂ ਦੀ ਭਾਲ ਜਾਰੀ
ਨਵੀਂ ਦਿੱਲੀ : ਦਿੱਲੀ ਦੀ ਸ਼ਰਧਾ ਵਰਗਾ ਹੀ ਇੱਕ ਕਤਲ ਦਾ ਮਾਮਲਾ ਹਾਂਗਕਾਂਗ ਵਿੱਚ ਸਾਹਮਣੇ ਆਇਆ ਹੈ। ਇੱਥੇ ਮਸ਼ਹੂਰ ਮਾਡਲ ਏਬੀ ਚੋਈ ਦੇ ਸਾਬਕਾ ਪਤੀ ਨੇ ਉਸਦੀ ਹੱਤਿਆ ਕਰਨ ਤੋਂ ਬਾਅਦ ਉਸਦੀ ਲਾਸ਼ ਦੇ ਟੁਕੜੇ ਕਰ ਦਿੱਤੇ। ਪੁਲਿਸ ਨੇ ਘਰ ਦੇ ਫਰਿੱਜ ਵਿੱਚੋਂ ਏਬੀ ਦੀ ਕੱਟੀ ਹੋਈ ਲੱਤ ਬਰਾਮਦ ਕੀਤੀ ਹੈ। ਸਰੀਰ ਦੇ ਬਾਕੀ ਅੰਗਾਂ ਦੀ ਭਾਲ ਕੀਤੀ ਜਾ ਰਹੀ ਹੈ। ਮੀਟ ਸਲਾਈਸਰ, ਇਲੈਕਟ੍ਰਿਕ ਕਟਰ ਅਤੇ ਕੁਝ ਕੱਪੜੇ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਅਸਾਮ ਪੁਲਿਸ ਨੇ 8 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ
28 ਸਾਲਾ ਚੋਈ 22 ਫਰਵਰੀ ਤੋਂ ਲਾਪਤਾ ਸੀ। ਪੁਲਿਸ ਨੇ 24 ਫਰਵਰੀ ਨੂੰ ਉਸਦੇ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਉਸ ਦੀਆਂ ਕੱਟੀਆਂ ਲੱਤਾਂ ਫਰਿੱਜ ਵਿੱਚੋਂ ਮਿਲੀਆਂ। ਐਬੀ ਦੇ ਸਾਬਕਾ ਪਤੀ ਨੂੰ ਕਤਲ ਦੇ ਦੋਸ਼ 'ਚ 25 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਸਰੀਰ ਦੇ ਬਾਕੀ ਅੰਗਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਵਾਰੀਆਂ ਨਾਲ ਭਰੀ ਬੱਸ ਨਾ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟੀ
ਪੁਲਿਸ ਨੇ ਕਿਹਾ ਕਿ ਐਬੀ ਦੇ ਸਾਬਕਾ ਪਤੀ ਐਲੇਕਸ ਕਵਾਂਗ ਦੇ ਨਾਲ ਉਸ ਦੇ ਮਾਤਾ-ਪਿਤਾ ਅਤੇ ਛੋਟੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸੁਪਰਡੈਂਟ ਐਲਨ ਚੁੰਗ ਨੇ ਕਿਹਾ- ਅਸੀਂ ਸ਼ਹਿਰ ਦੇ ਬਾਹਰਵਾਰ ਸਥਿਤ ਇੱਕ ਘਰ ਦੀ ਤਲਾਸ਼ੀ ਲੈਣ ਪਹੁੰਚੇ ਸੀ। ਇੱਥੇ ਸਾਨੂੰ ਏਬੀ ਦਾ ਪਛਾਣ ਪੱਤਰ, ਕ੍ਰੈਡਿਟ ਕਾਰਡ ਅਤੇ ਉਸ ਦਾ ਸਮਾਨ ਮਿਲਿਆ। ਜਦੋਂ ਅਸੀਂ ਹੋਰ ਖੋਜ ਕੀਤੀ ਤਾਂ ਸਾਨੂੰ ਫਰਿੱਜ ਵਿਚ ਉਸ ਦੀਆਂ ਕੱਟੀਆਂ ਲੱਤਾਂ ਮਿਲੀਆਂ।
ਪੁਲਿਸ ਨੇ ਦੱਸਿਆ ਕਿ ਇਹ ਕਤਲ ਬਹੁਤ ਯੋਜਨਾਬੰਦੀ ਨਾਲ ਕੀਤਾ ਗਿਆ ਹੈ। ਪੁਲਿਸ ਸੁਪਰਡੈਂਟ ਐਲਨ ਚੁੰਗ ਨੇ ਕਿਹਾ - ਜਿਵੇਂ ਹੀ ਅਸੀਂ ਘਰ ਵਿਚ ਦਾਖਲ ਹੋਏ, ਅਸੀਂ ਸਮਝ ਗਏ ਕਿ ਅਸੀਂ ਅਪਰਾਧ ਵਾਲੀ ਥਾਂ 'ਤੇ ਹਾਂ। ਘਰ 'ਚੋਂ ਸਾਨੂੰ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਹਨ, ਜਿਸ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਇਕ ਯੋਜਨਾਬੱਧ ਕਤਲ ਸੀ। ਘਰ ਦੀਆਂ ਕੰਧਾਂ ਨੂੰ ਕੱਪੜੇ ਨਾਲ ਢੱਕਿਆ ਹੋਇਆ ਸੀ, ਤਾਂ ਜੋ ਕੰਧ 'ਤੇ ਖੂਨ ਦੇ ਨਿਸ਼ਾਨ ਨਾ ਪੈਣ।