
ਸ੍ਰੀਨਗਰ, 7 ਅਗੱਸਤ : ਫ਼ੌਜ ਨੇ ਅੱਜ ਮਕਬੂਜ਼ਾ ਕਸ਼ਮੀਰ ਵਿਚੋਂ ਮਛੀਲ ਸੈਕਟਰ ਵਿਚ ਘੁਸਪੈਠ ਦੀ ਅਤਿਵਾਦੀਆਂ ਦੀ ਵੱਡੀ ਕੋਸ਼ਿਸ ਨਾਕਾਮ ਕਰਦਿਆਂ ਪੰਜ ਅਤਿਵਾਦੀਆਂ ਨੂੰ ਮਾਰ ਮੁਕਾਇਆ।
ਸ੍ਰੀਨਗਰ, 7 ਅਗੱਸਤ : ਫ਼ੌਜ ਨੇ ਅੱਜ ਮਕਬੂਜ਼ਾ ਕਸ਼ਮੀਰ ਵਿਚੋਂ ਮਛੀਲ ਸੈਕਟਰ ਵਿਚ ਘੁਸਪੈਠ ਦੀ ਅਤਿਵਾਦੀਆਂ ਦੀ ਵੱਡੀ ਕੋਸ਼ਿਸ ਨਾਕਾਮ ਕਰਦਿਆਂ ਪੰਜ ਅਤਿਵਾਦੀਆਂ ਨੂੰ ਮਾਰ ਮੁਕਾਇਆ। ਰਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਅੰਤਮ ਰੀਪੋਰਟਾਂ ਆਉਣ ਤਕ ਫ਼ੌਜੀਆਂ ਵਲੋਂ ਕਾਰਵਾਈ ਜਾਰੀ ਸੀ ਅਤੇ ਕਲ ਤਕ ਹੋਰ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਲਸ਼ਕਰ Âੋ ਤੋਇਬਾ ਦਾ ਪਾਕਿਸਤਾਨੀ ਅਤਿਵਾਦੀ ਮਾਰਿਆ ਗਿਆ। ਪੁਲਿਸ ਨੇ ਦਸਿਆ ਕਿ ਅਤਿਵਾਦੀ ਦੀ ਪਛਾਣ ਉਮਰ ਵਜੋਂ ਕੀਤੀ ਗਈ ਹੈ। ਉਹ ਕਸ਼ਮੀਰ ਦੇ ਇਸਮਾਈਲ ਧੜੇ ਨਾਲ ਸਬੰਧਤ ਸੀ ਅਤੇ ਅਮਰਨਾਥ ਯਾਤਰੀਆਂ 'ਤੇ 10 ਜੁਲਾਈ ਨੂੰ ਹੋਏ ਹਮਲੇ ਪਿੱਛੇ ਇਸੇ ਧੜੇ ਦਾ ਹੱਥ ਸੀ।
ਪੁਲਿਸ ਮੁਤਾਬਕ ਸੁਰੱਖਿਆ ਬਲਾਂ ਨੇ ਸੰਬੂਰਾ ਪਿੰਡ ਵਿਚ ਅਤਿਵਾਦੀਆਂ ਦੇ ਛੁਪੇ ਹੋਣ ਦੀ ਖ਼ੁਫ਼ੀਆ ਸੂਚਨਾ ਮਿਲਣ 'ਤੇ ਪਿੰਡ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ। ਸੁਰੱਖਿਆ ਬਲਾਂ ਨੂੰ ਨੇੜੇ ਆਉਂਦਾ ਵੇਖ ਅਤਿਵਾਦੀਆਂ ਨੇ ਗੋਲੀਆਂ ਚਲਾ ਦਿਤੀਆਂ ਜਿਸ ਪਿੱਛੋਂ ਦੋਹਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਮੁਕਾਬਲੇ ਵਿਚ ਇਕ ਅਤਿਵਾਦੀ ਮਾਰਿਆ ਗਿਆ ਜਦਕਿ ਦੋ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ।
ਫ਼ੌਜ, ਸੀ.ਆਰ.ਪੀ.ਐਫ਼. ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੇ ਤੌਰ 'ਤੇ ਇਸ ਕਾਰਵਾਈ ਨੂੰ ਅੰਜਾਮ ਦਿਤਾ। ਇਥੇ ਦਸਣਾ ਬਣਦਾ ਹੇ ਕਿ ਸਨਿਚਰਵਾਰ ਨੂੰ ਲਸ਼ਕਰ ਨਾਲ ਸਬੰਧਤ ਤਿੰਨ ਅਤਿਵਾਦੀ ਮਾਰੇ ਗਏ ਸਨ ਜਦਕਿ ਇਸ ਤੋਂ ਪਹਿਲਾਂ ਜਥੇਬੰਦਾ ਦਾ ਕਮਾਂਡਰ ਅਬੂ ਦੁਜਾਣਾ ਵੀ ਮੁਕਾਬਲੇ ਵਿਚ ਹਲਾਕ ਹੋ ਗਿਆ ਸੀ। (ਪੀਟੀਆਈ)