
ਜਾਣੋ ਕੀ ਹੋਇਆ ਲੈਂਬਰਗਿੰਨੀ ਦਾ ਹਸ਼ਰ
ਨਵੀ ਦਿੱਲੀ: ਸਪੋਰਟਸ ਕਾਰ ਡਰਾਈਵਰ ਦੀ ਇਕ ਗਲਤੀ ਤੋਂ 2.2 ਕਰੋੜ ਦੀ ਲੈਂਬਰਗਿੰਨੀ ਹੁਰੈਕਨ ਪਰਫਾਰਮੈਂਟ ਸਪੋਰਟਸ ਕਾਰ ਬੂਰੀ ਤਰ੍ਹਾਂ ਟੁੱਟ ਗਈ। ਸੋਸ਼ਲ ਮੀਡੀਆ ਤੇ ਇਸਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇੰਟਰਨੈਟ ਤੇ ਇਹ ਵੀਡੀਓ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਕਾਰ ਨੇ ਲਾਂਚ ਇਵੈਂਟ ਵਿਚ ਸਪੋਰਟਸ ਡਰਾਈਵਰ 2 ਕਰੋੜ 28 ਲੱਖ ਦੀ ਸਪੋਰਟਸ ਕਾਰ ਨਾਲ ਕਰਤਬ ਦਿਖਾ ਕੇ ਲੋਕਾਂ ਦਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਸੀ।
Lamborgini
ਜਿਵੇਂ ਹੀ ਡਰਾਈਵਰ ਨੇ ਕਾਰ ਸਟਾਰਟ ਕੀਤੀ ਉਸ ਦੇ ਇਕ ਮਿੰਟ ਅੰਦਰ ਹੀ ਡਰਾਈਵਰ ਦਾ ਕੰਟਰੋਲ ਨਾ ਰਿਹਾ। ਪਹਿਲਾਂ ਕਾਰ ਦਰੱਖ਼ਤ ਨਾਲ ਟਕਰਾਈ ਅਤੇ ਫਿਰ ਦੀਵਾਰ ਵਿਚ ਵੱਜੀ। ਗੱਡੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ। ਇਸ ਨਾਲ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ।
'ਸੁਪਰਕਾਰ ਆਨ ਦ ਸਟਰੀਸ' ਨਾਮ ਦੇ ਯੂਟਿਊਬ ਚੈਨਲ ਨੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਉਹਨਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਮੈਂ ਉਸ ਵਕਤ ਉੱਥੇ ਹੀ ਸੀ ਅਤੇ ਵੀਡੀਓ ਸ਼ੂਟ ਕਰ ਰਿਹਾ ਸੀ। ਡਰਾਈਵਰ ਕਾਰ ਨੂੰ ਕੰਟਰੋਲ ਨਾ ਕਰ ਸਕਿਆ ਅਤੇ ਜਿਸ ਕਰਕੇ ਦੁਰਘਟਨਾ ਹੋ ਗਈ। ਡਰਾਈਵਿੰਗ ਬਿਲਕੁਲ ਠੀਕ ਹੈ ਪਰ ਗੱਡੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਕਰੈਸ਼ ਹੋਣ ਕਾਰਨ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਕਾਰ ਦੀਆਂ ਹੋਰ ਵੀ ਕਈ ਚੀਜਾਂ ਖਰਾਬ ਹੋ ਚੁੱਕੀਆਂ ਹਨ।