
ਪੁਲਿਸ ਨੇ ਪਿਤਾ ਨੂੰ ਕੀਤਾ ਗ੍ਰਿਫ਼ਤਾਰ
ਜੈਪੁਰ: ਪਤਨੀ ਨੇ ਸਹੁਰੇ ਘਰ ਜਾਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਗੁੱਸੇ ਵਿਚ ਆ ਕੇ 15 ਮਹੀਨਿਆਂ ਦੀ ਧੀ ਨੂੰ ਚੁੱਕ ਕੇ ਕੰਧ ਨਾਲ ਮਾਰਿਆ। ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਝੁੰਝਨੂ ਦੇ ਨਵਲਗੜ੍ਹ ਦਾ ਹੈ। ਨਵਲਗੜ੍ਹ ਸੀਆਈ ਸੁਨੀਲ ਸ਼ਰਮਾ ਨੇ ਦੱਸਿਆ ਕਿ ਕੈਲਾਸ਼ (38) ਝੁੰਝਨੂ ਦੇ ਉਦੈਪੁਰਵਤੀ ਸਥਿਤ ਨਵਲਗੜ੍ਹ ਥਾਣਾ ਖੇਤਰ ਦੇ ਗਿਰਧਰਪੁਰਾ ਪਿੰਡ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਓਮਾਨ 'ਚ ਫਸੀ ਪੰਜਾਬੀ ਮਹਿਲਾ ਨੂੰ ਭਾਰਤ ਲਿਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ
ਕੈਲਾਸ਼ ਅਤੇ ਉਸ ਦੇ ਭਰਾ ਜੀਵਨ (35) ਦਾ ਵਿਆਹ 2021 ਵਿਚ ਪਰਸਰਾਮਪੁਰਾ ਪਿੰਡ ਦੀਆਂ ਸਕੀਆ ਭੈਣਾਂ ਕਵਿਤਾ (23) ਅਤੇ ਭਾਰਤੀ (21) ਨਾਲ ਹੋਇਆ ਸੀ। ਭਾਰਤੀ ਦਾ ਆਪਣੇ ਪਤੀ ਜੀਵਨ ਨਾਲ ਝਗੜਾ ਚੱਲ ਰਿਹਾ ਸੀ। ਭਾਰਤੀ ਦਾ ਕਹਿਣਾ ਸੀ ਜੀਵਨ ਸ਼ਰਾਬ ਪੀਂਦਾ ਹੈ ਅਤੇ ਉਸ ਦੀ ਕੁੱਟਮਾਰ ਕਰਦਾ ਹੈ। ਇਸ ਲਈ ਉਹ ਉਸ ਨੂੰ ਛੱਡ ਕੇ ਆਪਣੇ ਪੇਕੇ ਆ ਗਈ। ਉਸ ਦੀ ਭੈਣ ਕਵਿਤਾ 10 ਦਿਨ ਪਹਿਲਾਂ ਆਪਣੇ ਪੇਕੇ ਪਿੰਡ ਆਈ ਸੀ। ਕੈਲਾਸ਼ ਐਤਵਾਰ ਨੂੰ ਆਪਣੀ ਪਤਨੀ ਨੂੰ ਲੈਣ ਪਹੁੰਚਿਆ। ਕਵਿਤਾ ਨੇ ਵੀ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀਆਂ ਸਹੇਲੀਆਂ ਨਾਲ ਘਰੋਂ ਬਾਹਰ ਚਲੀ ਗਈ।
ਇਹ ਵੀ ਪੜ੍ਹੋ: ਤਿੱਬਤ ਦਾ ਤੀਜਾ ਧਰਮਗੁਰੂ ਹੋਵੇਗਾ 8 ਸਾਲਾ ਅਮਰੀਕੀ ਮੰਗੋਲੀਆਈ ਬੱਚਾ, ਦਲਾਈ ਲਾਮਾ ਨੇ ਹਿਮਾਚਲ ਵਿਚ ਪੂਰੀ ਕੀਤੀ ਰਸਮ
ਕਵਿਤਾ ਦੀ ਨਾਨੀ ਨੇ ਕੈਲਾਸ਼ ਨੂੰ ਪਹਿਲਾਂ ਭਾਰਤੀ ਅਤੇ ਉਸ ਦੇ ਪਤੀ ਜੀਵਨ ਵਿਚਕਾਰ ਝਗੜਾ ਖਤਮ ਕਰਨ ਲਈ ਕਿਹਾ। ਇਸ ਤੋਂ ਬਾਅਦ ਦੋਵੇਂ ਭੈਣਾਂ ਨੂੰ ਇਕੱਠਿਆਂ ਭੇਜਿਆ ਜਾਵੇਗਾ। ਇਸ ਨਾਲ ਕੈਲਾਸ਼ ਨੂੰ ਗੁੱਸਾ ਆ ਗਿਆ। ਸਵੇਰੇ ਕਰੀਬ 10 ਵਜੇ ਉਸ ਨੇ ਆਪਣੀ ਧੀ ਓਜਸਵੀ (15 ਮਹੀਨੇ) ਨੂੰ ਚੁੱਕ ਲਿਆ। ਕਵਿਤਾ ਦੇ ਪਿਤਾ ਵਿਜੇਪਾਲ ਨੇ ਬੱਚੀ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬੱਚੀ ਨੂੰ ਨਹੀਂ ਛੱਡਿਆ ਅਤੇ ਉਸ ਨੂੰ ਕੰਧ ਨਾਲ ਮਾਰਿਆ। ਇਸ ਸਭ ਤੋਂ ਬਾਅਦ ਕੈਲਾਸ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਮੌਕੇ 'ਤੇ ਹੀ ਫੜ ਲਿਆ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।