
ਨਵੀਂ ਅਤੇ ਦੱਖਣ ਦਿੱਲੀ ਚੋਣ ਮੈਦਾਨ ਵਿਚ ਸਭ ਤੋਂ ਜ਼ਿਆਦਾ ਉਮੀਦਵਾਰ ਚੋਣ ਮੈਦਾਨ
ਨਵੀਂ ਦਿੱਲੀ: ਦਿੱਲੀ ਦੀਆਂ ਸੱਤ ਸੀਟਾਂ ’ਤੇ ਲੋਕ ਸਭਾ ਚੋਣਾਂ ਵਿਚ ਕੁਲ 164 ਉਮੀਦਵਾਰ ਚੋਣ ਮੈਦਾਨ ਵਿਚ ਹੋਣਗੇ। ਨਾਮ ਵਾਪਸ ਲੈਣ ਦੇ ਆਖਰੀ ਦਿਨ ਸੱਤ ਸੀਟਾਂ ’ਤੇ ਕੁਲ 9 ਉਮੀਦਵਾਰਾਂ ਨੇ ਨਾਮ ਵਾਪਸ ਲਏ ਸਨ। ਇਹਨਾਂ ਵਿਚੋਂ ਸਭ ਤੋਂ ਵਧ ਨਾਮ ਸਾਊਥ ਦਿੱਲੀ ਤੋਂ ਵਾਪਸ ਲਏ ਗਏ ਸਨ। ਇੱਥੋਂ ਤਿੰਨ ਲੋਕਾਂ ਨੇ ਨਾਮ ਵਾਪਸ ਲਏ ਸਨ ਜਦਕਿ ਨਵੀਂ ਦਿੱਲੀ ਅਤੇ ਚਾਂਦਨੀ ਚੌਕ ਸੀਟ ਤੋਂ ਕੋਈ ਵੀ ਨਾਮ ਵਾਪਸ ਨਹੀਂ ਲਿਆ ਗਿਆ।
List
ਦਿੱਲੀ ਦੇ ਚੋਣ ਦੰਗਲ ਵਿਚ ਹੁਣ ਸਭ ਤੋਂ ਵਧ ਉਮੀਦਵਾਰ ਨਵੀਂ ਦਿੱਲੀ ਅਤੇ ਸਾਊਥ ਦਿੱਲੀ ਸੀਟ ਤੋਂ ਹਨ। ਇਥੋਂ ਇਹਨਾਂ ਦੀ ਗਿਣਤੀ 27 ਹੈ, ਜਦਕਿ ਸਭ ਤੋਂ ਘੱਟ ਉਮੀਦਵਾਰ ਵੈਸਟ ਦਿੱਲੀ ਸੀਟ ਤੋਂ ਹਨ ਜਿੱਥੋਂ ਇਹਨਾਂ ਦੀ ਗਿਣਤੀ 11 ਹੈ। ਚੋਣ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਤਰ-ਪੂਰਬ ਦਿੱਲੀ ਤੋਂ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ ਮੁਹੰਮਦ ਪਰਵੇਜ਼ ਅਹਿਮਦ ਅਤੇ ਆਜ਼ਾਦ ਉਮੀਦਵਾਰ ਖ਼ਾਲਿਦ ਚੌਧਰੀ ਨੇ ਨਾਮ ਵਾਪਸ ਲਿਆ ਹੈ।
Voting
ਪੂਰਬੀ ਦਿੱਲੀ ਸੀਟ ਤੋਂ ਆ€ਜ਼ਾਦ ਉਮੀਦਵਾਰ ਸ਼ਕੀਲ ਅਹਿਮਦ ਨੇ ਨਾਮ ਵਾਪਸ ਲਿਆ ਹੈ। ਉੱਤਰ ਪੱਛਮ ਦਿੱਲੀ ਸੀਟ ਤੋਂ ਆਜ਼ਾਦ ਉਮੀਦਵਾਰ ਸੰਜੇ ਅਤੇ ਰਾਕੇਸ਼ ਕੁਮਾਰ ਨੇ ਨਾਮ ਵਾਪਸ ਲਿਆ ਹੈ। ਪੱਛਮ ਦਿੱਲੀ ਸੀਟ ਤੋਂ ਆਜ਼ਾਦ ਉਮੀਦਵਾਰ ਵੇਦ ਪ੍ਰਕਾਸ਼ ਸਿੰਘਲ ਨੇ ਨਾਮ ਵਾਪਸ ਲਿਆ ਹੈ। ਦੱਖਣ ਦਿੱਲੀ ਤੋਂ ਰਾਸ਼ਟਰੀ ਕ੍ਰਾਂਤੀਕਾਰੀ ਜਨਤਾ ਪਾਰਟੀ ਦੇ ਸੁਮੰਤ ਕੁਮਾਰ, ਆਲ ਇੰਡੀਆ ਰਾਜੀਵ ਕਾਂਗਰਸ ਪਾਰਟੀ ਦੇ ਸ਼ਿਆਮ ਕੁਮਾਰ ਅਤੇ ਭਾਰਤੀ ਪ੍ਰਭਾਤ ਪਾਰਟੀ ਦੇ ਇਮਰਾਨ ਖ਼ਾਨ ਨੇ ਨਾਮ ਵਾਪਸ ਲਿਆ ਹੈ।