ਪੰਜਾਬ ਦੀਆਂ 13 ਸੀਟਾਂ ਤੋਂ ਉਮੀਦਵਾਰਾਂ ਦੇ ਐਲਾਨ ਨਾਲ ਤਸਵੀਰ ਸਾਫ਼ ਹੋਈ
Published : Apr 24, 2019, 4:17 pm IST
Updated : Apr 24, 2019, 4:17 pm IST
SHARE ARTICLE
Lok Sabha Election : Punjab candidates picture clear with the announcement
Lok Sabha Election : Punjab candidates picture clear with the announcement

ਖਡੂਰ ਸਾਹਿਬ, ਲੁਧਿਆਣਾ, ਬਠਿੰਡਾ ਅਤੇ ਸੰਗਰੂਰ 'ਚ ਤਿਕੋਣੇ ਮੁਕਾਬਲੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਵਲੋਂ ਚਾਰ ਉਮੀਦਵਾਰਾਂ ਦਾ ਐਲਾਨ ਕਰਨ ਨਾਲ ਪੰਜਾਬ ਦੇ ਚੋਣ ਅਖਾੜੇ ਦੀ ਤਸਵੀਰ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ। ਦੁਆਬੇ ਅਤੇ ਮਾਝੇ ਵਿਚ ਤਾਂ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਵਿਚ ਸਿੱਧਾ ਮੁਕਾਬਲਾ ਹੋਵੇਗਾ। ਖਡੂਰ ਸਾਹਿਬ ਹਲਕੇ ਵਿਚ ਜ਼ਰੂਰ ਤਿਕੋਣਾ ਮੁਕਾਬਲਾ ਬਣ ਗਿਆ ਹੈ।

Punjab Lok Sabha election 2019Punjab Lok Sabha election 2019

ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਹਲਕਿਆਂ ਵਿਚ ਵੀ ਤਿਕੋਣੇ ਮੁਕਾਬਲੇ ਬਣ ਗਏ ਹਨ। ਅਨੰਦਪੁਰ ਸਾਹਿਬ, ਪਟਿਆਲਾ ਅਤੇ ਫ਼ਰੀਦਕੋਟ ਹਲਕਿਆਂ ਵਿਚ ਬੇਸ਼ਕ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚ ਹੀ ਹੈ ਪਰ ਡੈਮੋਕਰੇਟਿਕ ਗਠਜੋੜ ਅਤੇ 'ਆਪ' ਦੇ ਉਮੀਦਵਾਰਾਂ ਵਲੋਂ ਹਾਸਲ ਕੀਤੀ ਵੋਟ ਹੀ ਜਿੱਤ ਹਾਰ ਦਾ ਫ਼ੈਸਲਾ ਕਰੇਗੀ। ਆਪ ਪਾਰਟੀ ਵਿਚ ਫੁੱਟ ਪੈਣ ਕਾਰਨ ਇਸ ਪਾਰਟੀ ਨੂੰ ਬਹੁਤ ਭਾਰੀ ਨੁਕਸਾਨ ਹੋਣ ਦੇ ਆਸਾਰ ਹਨ। ਆਪ ਵਿਚੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਵਖਰੀ ਪਾਰਟੀ ਬਣਾ ਕੇ ਹੋਰ ਪਾਰਟੀਆਂ ਨਾਲ ਮਿਲ ਕੇ ਡੈਮੋਕਰੇਟਿਕ ਗਠਜੋੜ ਬਣਾ ਕੇ ਸਾਰੇ ਹਲਕਿਆਂ ਤੋਂ ਉਮੀਦਵਾਰ ਉਤਾਰ ਦਿਤੇ ਹਨ। ਇਸੀ ਕਾਰਨ ਇਸ ਪਾਰਟੀ ਨੂੰ ਹਰ ਹਲਕੇ ਵਿਚ ਨੁਕਸਾਨ ਹੋਵੇਗਾ।

Harsimrat Kaur, Sukhpal Singh, Amrinder SinghHarsimrat Kaur, Sukhpal Singh, Amrinder Singh

ਸੱਭ ਤੋਂ ਚਰਚਾ ਵਾਲੇ ਹਲਕਾ ਬਠਿੰਡਾ ਵਿਚ ਬੇਸ਼ਕ ਤਿਕੋਣਾ ਮੁਕਾਬਲਾ ਬਣ ਗਿਆ ਪਰ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚ ਹੀ ਅਸਲ ਮੁਕਾਬਲਾ ਹੋਵੇਗਾ। ਡੈਮੋਕਰੇਟਿਕ ਗਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਆਪ ਦੀ ਉਮੀਦਵਾਰ ਬੀਬੀ ਬਲਜਿੰਦਰ ਕੌਰ ਵਿਚ ਵੋਟਾਂ ਵੰਡੇ ਜਾਣ ਕਾਰਨ ਦੋਹਾਂ ਦਾ ਹੀ ਨੁਕਸਾਨ ਹੋਵੇਗਾ। ਇਸ ਤਰ੍ਹਾਂ ਮੁੱਖ  ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਵਿਚ ਹੀ ਹੋਵੇਗਾ।

Sher Singh Ghubaya & Sukhbir Singh BadalSher Singh Ghubaya & Sukhbir Singh Badal

ਦੂਜਾ ਸੱਭ ਤੋਂ ਚਰਚਿਤ ਹਲਕਾ ਫ਼ਿਰੋਜ਼ਪੁਰ ਹੈ। ਇਥੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟਿਕਟ ਮਿਲੀ ਹੈ। ਕਾਂਗਰਸ ਨੇ ਪਹਿਲਾਂ ਹੀ ਸ਼ੇਰ ਸਿੰਘ ਘੁਬਾਇਆ ਨੂੰ ਮੈਦਾਨ ਵਿਚ ਉਤਾਰ ਦਿਤਾ ਹੈ। ਇਸ ਹਲਕੇ ਵਿਚ ਆਪ ਜਾਂ ਡੈਮੋਕਰੇਟਿਕ ਗਠਜੋੜ ਦਾ ਕੋਈ ਖ਼ਾਸ ਉਮੀਦਵਾਰ ਨਹੀਂ। ਮੁੱਖ ਮੁਕਾਬਲਾ ਘੁਬਾਇਆ ਅਤੇ ਸੁਖਬੀਰ ਬਾਦਲ ਵਿਚ ਹੀ ਹੈ। ਘੁਬਾਇਆ ਕੁੱਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਏ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਦੀ ਟਿਕਟ ਮਿਲ ਗਈ। ਸ. ਘੁਬਾਇਆ ਨੂੰ ਟਿਕਟ ਮਿਲਣ ਨਾਲ ਕਾਂਗਰਸ ਪਾਰਟੀ ਵਿਚ ਫੁੱਟ ਪੈ ਗਈ ਹੈ। 

Sher Singh GhubayaSher Singh Ghubaya

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘੁਬਾਇਆ ਨੂੰ ਟਿਕਟ ਦੇਣ ਦੇ ਹੱਕ ਵਿਚ ਨਹੀਂ ਸਨ ਪ੍ਰੰਤੂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਜ਼ੋਰ ਪਾਉਣ ਕਾਰਨ ਕਾਂਰਗਸ ਹਾਈਕਮਾਨ ਨੇ ਟਿਕਟ ਸ. ਘੁਬਾਇਆ ਨੂੰ ਦੇ ਦਿਤੀ। ਉਸ ਨੂੰ ਟਿਕਟ ਮਿਲਦਿਆਂ ਹੀ ਇਸ ਹਲਕੇ ਤੇ ਸੀਨੀਅਰ ਕਾਂਗਰਸੀ ਰਾਣਾ ਗੁਰਮੀਤ ਸਿੰਘ ਸੋਢੀ, ਮਹਿੰਦਰ ਰਿਨਵਾਂ, ਜੋਸਨ ਅਤੇ ਹੋਰ ਕਈ ਕਾਂਗਰਸੀ ਨੇਤਾ ਨਰਾਜ਼ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਮਹਿੰਦਰ ਰਿਨਵਾਂ ਤਾਂ ਪਾਰਟੀ ਛੱਡਣ ਦੀ ਤਿਆਰੀ ਵਿਚ ਹਨ ਅਤੇ ਅਗਲੇ ਦੋ ਦਿਨਾਂ ਵਿਚ ਕੁੱਝ ਵੀ ਹੋ ਸਕਦਾ ਹੈ। ਘੁਬਾਇਆ ਨੂੰ ਪਾਰਟੀ ਵਿਚ ਸ਼ਾਮਲ ਕਰਨ ਅਤੇ ਫਿਰ ਟਿਕਟ ਦੇਣ ਨਾਲ ਇਸ ਹਲਕੇ ਵਿਚ ਇਕ ਪਾਸੇ ਪੁਰਾਣੇ ਕਾਂਗਰਸੀ ਅਤੇ ਦੂਜੇ ਪਾਸੇ ਘੁਬਾਇਆ ਹਨ।

Mohammad Sadiq & Gulzar Singh RanikeMohammad Sadiq & Gulzar Singh Ranike

ਫ਼ਰੀਦਕੋਟ ਹਲਕੇ ਵਿਚ ਬੇਸ਼ਕ ਕਈ ਉਮੀਦਵਾਰ ਹਨ ਪ੍ਰੰਤੂ ਮੁਕਾਬਲਾ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਅਤੇ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਵਿਚ ਹੈ।

Ravneet Bittu & Maheshinder Singh Grewal Ravneet Bittu & Maheshinder Singh Grewal

ਜਿਥੋਂ ਤਕ ਲੁਧਿਆਣਾ ਦਾ ਸਬੰਧ ਹੈ ਇਸ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਐਮ.ਪੀ. ਰਵਨੀਤ ਸਿੰਘ ਬਿੱਟੂ ਹੀ ਉਮੀਦਵਾਰ ਹਨ। ਅਕਾਲੀ ਦਲ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਉਮੀਦਵਾਰ ਬਣਾਇਆ ਹੈ ਪਰ ਸਿਮਰਜੀਤ ਸਿੰਘ ਬੈਂਸ ਡੈਮੋਕਰੇਟਿਕ ਗਠਜੋੜ ਵਲੋਂ ਉਮੀਦਵਾਰ ਹਨ ਅਤੇ ਦੋ ਤਿੰਨ ਅਸੈਂਬਲੀ ਹਲਕਿਆਂ ਵਿਚ ਉਨ੍ਹਾਂ ਦਾ ਪੂਰਾ ਜ਼ੋਰ ਹੈ। ਇਸ ਲਈ ਇਥੇ ਮੁਕਾਬਲਾ ਦਿਲਚਸਪ ਹੋਵੇਗਾ।

Prem Singh Chandumajra & Manish TiwariPrem Singh Chandumajra & Manish Tiwari

ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਬੇਸ਼ਕ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਅਕਾਲੀ ਦਲ ਟਕਸਾਲੀ ਵਲੋਂ ਉਮੀਦਵਾਰ ਹਨ। ਪਰ ਗਠਜੋੜ ਅਤੇ ਆਪ ਵਲੋਂ ਵੀ ਉਮੀਦਵਾਰ ਖੜੇ ਕੀਤੇ ਗਏ ਹਨ। ਇਸ ਲਈ ਇਸ ਹਲਕੇ ਤੋਂ ਵੀ ਅਸਲ ਮੁਕਾਬਲਾ ਕਾਂਗਰਸ ਦੇ ਮਨੀਸ਼ ਤਿਵਾੜੀ ਅਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਵਿਚ ਹੀ ਹੋਵੇਗਾ।

Dr, Amar Singh & Darbara Singh GuruDr. Amar Singh & Darbara Singh Guru

ਫ਼ਤਿਹਗੜ੍ਹ ਸਾਹਿਬ ਦੇ ਰਾਖਵੇਂ ਹਲਕੇ ਵਿਚ ਵੀ ਉਮੀਦਵਾਰ ਕਈ ਹਨ ਪਰ ਅਸਲ ਮੁਕਾਬਲਾ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਅਤੇ ਕਾਂਗਰਸ ਦੇ ਡਾ.ਅਮਰ ਸਿੰਘ ਵਿਚ ਹੋਵੇਗਾ। ਦੋਵੇਂ ਹੀ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਹਨ। ਪਟਿਆਲਾ ਤੋਂ ਕਾਂਗਰਸ ਵਲੋਂ ਸ੍ਰੀਮਤੀ ਪ੍ਰਨੀਤ ਕੌਰ ਅਤੇ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਉਮੀਦਵਾਰ ਹਨ। ਮੌਜੂਦਾ ਐਮ.ਪੀ. ਧਰਮਵੀਰ ਗਾਂਧੀ ਵੀ ਗਠਜੋੜ ਦੇ ਉਮੀਦਵਾਰ ਹਨ। ਇਸ ਵਾਰ ਆਪ ਵਿਚ ਫੁੱਟ ਪੈਣ ਕਾਰਨ ਧਰਮਵੀਰ ਗਾਂਧੀ ਦੀ ਵੀ ਉਹ ਸਥਿਤੀ ਨਹੀਂ ਰਹੀ। ਉਨ੍ਹਾਂ ਦਾ ਜ਼ਿਆਦਾ ਆਧਾਰ ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਅਸੈਂਬਲੀ ਹਲਕਿਆਂ ਤਕ ਸੀਮਤ ਹੈ। ਉਨ੍ਹਾਂ ਵਲੋਂ ਹਾਸਲ ਕੀਤੀ ਵੋਟ ਅਕਾਲੀ ਦਲ ਜਾਂ ਕਾਂਗਰਸ ਦਾ ਤਕੜਾ ਨੁਕਸਾਨ ਕਰ ਸਕਦੀ ਹੈ।

Parminder Singh, Kewal Singh, Bhagwant Mann, Jassi JasrajParminder Singh, Kewal Singh, Bhagwant Mann, Jassi Jasraj

ਸੰਗਰੂਰ ਹਲਕੇ ਵਿਚ ਤਿਕੋਣਾ ਮੁਕਾਬਲਾ ਹੈ। ਬੇਸ਼ਕ ਆਪ ਵਿਚ ਫੁੱਟ ਪੈਣ ਕਾਰਨ ਭਗਵੰਤ ਮਾਨ ਅਤੇ ਗਠਜੋੜ ਵਲੋਂ ਜਸਰਾਜ ਜੱਸੀ ਉਮੀਦਵਾਰ ਹਨ। ਅਕਾਲੀ ਦਲ ਵਲੋਂ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਕਾਂਗਰਸ ਵਲੋਂ ਕੇਵਲ ਸਿੰਘ ਢਿੱਲੋਂ ਉਮੀਦਵਾਰ ਹਨ। ਭਗਵੰਤ ਮਾਨ ਆਪ ਦੀ ਟਿਕਟ 'ਤੇ ਜਿੱਤੇ ਹੋਏ ਮੌਜੂਦਾ ਐਮਪੀ. ਹਨ। ਪਰ ਆਪ ਦੀ ਫੁੱਟ ਉਨ੍ਹਾਂ ਦਾ ਭਾਰੀ ਨੁਕਸਾਨ ਕਰੇਗੀ। ਜਲੰਧਰ ਵਿਚ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਅਤੇ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਵਿਚ ਹੀ ਸਿੱਧਾ ਮੁਕਾਬਲਾ ਹੈ।

Jagir Kaur, Paramjit Kaur Khalra, Jasbir Singh DimpaJagir Kaur, Paramjit Kaur Khalra, Jasbir Singh Dimpa

ਖਡੂਰ ਸਾਹਿਬ ਹਲਕੇ ਵਿਚ ਵੀ ਤਿਕੋਣਾ ਮੁਕਾਬਲਾ ਹੈ। ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ, ਕਾਂਗਰਸ ਵਲੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਅਤੇ ਗਠਜੋੜ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ ਉਮੀਦਵਾਰ ਹਨ। ਬੀਬੀ ਖਾਲੜਾ ਨੂੰ ਟਕਸਾਲੀ ਅਕਾਲੀਆਂ ਅਤੇ ਸਿੱਖ ਜਥੇਬੰਦੀਆਂ ਦੀ ਵੀ ਹਮਾਇਤ ਹਾਸਲ ਹੈ।
ਬਾਕੀ ਭਾਜਪਾ ਦੇ ਤਿੰਨ ਹਲਕਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਸਿੱਧਾ ਮੁਕਾਬਲਾ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਉਮੀਦਵਾਰਾਂ ਵਿਚ ਹੀ ਹੋਵੇਗਾ। ਇਨ੍ਹਾਂ ਹਲਕਿਆਂ ਵਿਚ ਬੇਸ਼ਕ ਉਮੀਦਵਾਰ ਹੋਰ ਵੀ ਹੋ ਸਕਦੇ ਹਨ ਪਰ ਸਿੱਧੀ ਟੱਕਰ ਦੋਵਾਂ ਪਾਰਟੀਆਂ ਵਿਚ ਹੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement