
ਆਜਮ ਖਾਨ ਨੇ ਪ੍ਰਸ਼ਾਸ਼ਨ ਉੱਤੇ ਇਕ ਵਿਸ਼ੇਸ਼ ਵਰਗ ਦੇ ਨਾਲ ਕੁੱਟ ਮਾਰ ਦੇ ਲਗਾਏ ਦੋਸ਼
ਯੂਪੀ- ਲੋਕ ਸਭਾ ਚੋਣਾਂ ਦੇ ਦੌਰਾਨ ਸਮਾਜਵਾਦੀ ਨੇਤਾ ਅਤੇ ਰਾਮਪੁਰ ਤੋਂ ਗਠਬੰਧਨ ਉਮੀਦਵਾਰ ਆਜਮ ਖਾਨ ਲਗਾਤਾਰ ਆਪਣੇ ਵਿਵਾਦਿਤ ਬਿਆਨਾ ਨਾਲ ਘਿਰੇ ਹੋਏ ਹਨ। ਆਜਮ ਖਾਨ ਤੇ ਆਚਾਰ ਸਹਿੰਤਾ ਦੀ ਉਲੰਘਨਾ ਦਾ ਇਕ ਹੋਰ ਮਾਮਲਾ ਦਰਜ ਹੋਇਆ ਹੈ। ਜਿਲ੍ਹੇ ਵਿਚ ਆਯੋਜਿਤ ਕੀਤਾ ਗਿਆ ਡਾ ਭੀਮ ਰਾਓ ਅੰਬੇਡਕਰ ਦੇ ਸਮਾਰੋਹ ਵਿਚ ਆਜਮ ਖਾਨ ਨੇ ਜਿਲ੍ਹਾ ਪ੍ਰਸ਼ਾਸ਼ਨ ਤੇ ਕਈ ਦੋਸ਼ ਲਗਾਏ ਹਨ। ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਘੱਟ ਵੋਟਾਂ ਦੇ ਲਈ ਜਿੰਮੇਵਾਰ ਮੰਨਿਆ ਹੈ। ਆਜਮ ਖਾਨ ਨੇ ਪ੍ਰਸ਼ਾਸ਼ਨ ਉੱਤੇ ਇਕ ਵਿਸ਼ੇਸ਼ ਵਰਗ ਦੇ ਨਾਲ ਕੁੱਟ ਮਾਰ ਅਤੇ ਲੁੱਟ ਕਸੁੱਟ ਕਰਨ ਦਾ ਦੋਸ਼ ਵੀ ਲਗਾਇਆ ਹੈ।
Rampur Village In Uttar Pradesh
ਐਸਪੀ ਨੇਤਾ ਦੇ ਇਸ ਬਿਆਨ ਨੂੰ ਪ੍ਰਸ਼ਾਸ਼ਨ ਨੇ ਸਮਝ ਲਿਆ ਹੈ ਅਤੇ ਇਸ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਮੰਨਿਆ ਹੈ। ਆਜਮ ਖਾਨ ਨੇ ਕਿਹਾ ਕਿ ਇੱਥੇ ਜਿਲ੍ਹਾ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਵੋਟ ਨਾ ਦੇਣ ਦੀ ਧਮਕੀ ਦਿੱਤੀ ਹੈ। ਆਜਮ ਖਾਨ ਨੇ ਕਿਹਾ ਕਿ ਪੂਰੇ ਭਾਰਤ ਵਿਚ ਰਾਮਪੁਰ ਹੀ ਇਕ ਅਜਿਹਾ ਬਦਨਸੀਬ ਸ਼ਹਿਰ ਹੈ ਜਿੱਥੇ ਸਿਰਫ਼ ਇਕ ਇਲਾਕੇ ਦੇ ਲੇਕ ਵੋਟ ਨਾ ਪਾਉਣ ਤਾਂ ਉਨ੍ਹਾਂ ਨਾਲ ਕੁੱਟ ਮਾਰ ਕੀਤੀ ਜਾਂਦੀ ਹੈ।
Azam Khan
ਉਨ੍ਹਾਂ ਦੀਆਂ ਦੁਕਾਨਾਂ ਤੋੜ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਸਮਾਨ ਲੁੱਟ ਲਿਆ ਜਾਦਾਂ ਹੈ। ਆਜਮ ਖਾਨ ਦੇ ਬਿਆਨ ਉੱਤੇ ਜਿਲ੍ਹਾ ਅਧਿਕਾਰੀ ਸਲੋਨੀ ਅਗਰਵਾਲ ਨੇ ਦੱਸਿਆ ਕਿ ਆਜਮ ਖਾਨ ਦਾ ਬਿਆਨ ਆਦਰਸ਼ ਅਚਾਰ ਸੰਹਿਤਾ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਕਿ ਅਚਾਰ ਸੰਹਿਤਾ ਉਲੰਘਣਾ ਦੇ ਮਾਮਲੇ ਵਿਚ ਆਜਮ ਖਾਨ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।