ਬਾੜਮੇਰ ’ਚ ਭਾਜਪਾ ਦੇ ਸੰਨੀ ਦਿਉਲ ਦਾ ਰੋਡ ਸ਼ੋਅ, ਸੜਕ ’ਤੇ ਭੀੜ ਹੀ ਭੀੜ
Published : Apr 27, 2019, 6:04 pm IST
Updated : Apr 27, 2019, 6:04 pm IST
SHARE ARTICLE
Sunny Deol's Road Show
Sunny Deol's Road Show

ਗੂੰਜਿਆ ‘ਗਦਰ’ ਫ਼ਿਲਮ ਦਾ ਡਾਇਲੌਗ

ਬਾੜਮੇਰ: ਬਾਲੀਵੁੱਡ ਐਕਟਰ ਸੰਨੀ ਦਿਉਲ ਨੇ ਲੋਕਸਭਾ ਚੋਣਾਂ 2019 ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਜੁਆਇਨ ਕਰ ਲਈ ਹੈ। ਉਹ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਚੋਣ ਲੜਨਗੇ। ਸ਼ਨਿਚਰਵਾਰ ਨੂੰ ਉਨ੍ਹਾਂ ਨੇ ਅਪਣਾ ਪਹਿਲਾ ਰੋਡ ਸ਼ੋਅ ਕੀਤਾ ਜਿਸ ਵਿਚ ਬੇਹਿਸਾਬ ਲੋਕਾਂ ਦੀ ਭੀੜ ਸੜਕਾਂ ਉਤੇ ਨਜ਼ਰ ਆਈ। ਉਨ੍ਹਾਂ ਨੇ ਇਹ ਰੋਡ ਸ਼ੋਅ ਬਾੜਮੇਰ ਤੋਂ ਲੋਕਸਭਾ ਉਮੀਦਵਾਰ ਕੈਲਾਸ਼ ਚੌਧਰੀ ਲਈ ਕੀਤਾ ਸੀ। ਕਾਂਗਰਸ ਵਲੋਂ ਮਾਨਵੇਂਦਰ ਸਿੰਘ ਇਸ ਸੀਟ ਤੋਂ ਚੋਣ ਲੜ ਰਹੇ ਹਨ।

Sunny Deol's Road ShowSunny Deol's Road Show

ਸੰਨੀ ਦਿਉਲ ਦੇ ਪਹਿਲੇ ਰੋਡ ਸ਼ੋਅ ਵਿਚ ਹਜ਼ਾਰਾਂ ਸਮਰਥਕ ਸੜਕ ਉਤੇ ਵਿਖਾਈ ਦਿਤੇ। ਸੰਨੀ ਦਿਉਲ ਨੇ ਸਫ਼ੈਦ ਸ਼ਰਟ ਤੇ ਨੀਲੀ ਜੀਨ ਤੇ ਆਰਮੀ ਕੈਪ ਪਹਿਨੀ ਹੋਈ ਸੀ। ਫ਼ੈਨਸ ਸੰਨੀ ਦਿਉਲ ਦੀ ਗੱਡੀ ਦੇ ਕੋਲ ਆ ਰਹੇ ਸਨ ਤੇ ਸੰਨੀ ਦਿਉਲ ਫ਼ੈਨਸ ਨਾਲ ਨਾ ਸਿਰਫ਼ ਹੱਥ ਮਿਲਾ ਰਹੇ ਸਨ ਬਲਕਿ ਉਨ੍ਹਾਂ ਵਲੋਂ ਦਿਤੇ ਤੋਹਫ਼ੇ ਵੀ ਸਵੀਕਾਰ ਕਰ ਰਹੇ ਸਨ।

Sunny Deol's Road ShowSunny Deol's Road Show

ਸੰਨੀ ਦਿਉਲ ਦੇ ਸਮਰਥਕ ਉਨ੍ਹਾਂ ਦੀ ਫ਼ਿਲਮ ‘ਗਦਰ’ ਦਾ ਡਾਇਲੌਗ ‘ਹਿੰਦੁਸਤਾਨ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ’ ਦੇ ਨਾਅਰੇ ਲਗਾਉਂਦੇ ਦਿਸੇ ਤੇ ਨਾਲ ਹੀ ਸਪੀਕਰ ’ਤੇ ਵੀ ਇਹ ਡਾਇਲੌਗ ਵਜਾ ਰਹੇ ਸਨ।

Sunny Deol's Road ShowSunny Deol's Road Show

ਜ਼ਿਕਰਯੋਗ ਹੈ ਕਿ 29 ਅਪ੍ਰੈਲ ਨੂੰ ਰਾਜਸਥਾਨ ਦੀਆਂ 13 ਲੋਕਸਭਾ ਸੀਟਾਂ ’ਤੇ ਵੋਟਿੰਗ ਹੋਣੀ ਹੈ। ਹਾਲ ਹੀ ਵਿਚ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਭਾਜਪਾ ਦੇ ਸਾਹਮਣੇ ਵੱਡੀ ਚੁਣੌਤੀ ਹੈ। ਉੱਥੇ ਹੀ ਸੱਤਾਧਾਰੀ ਕਾਂਗਰਸ ਇਸ ਵਾਰ ਸੂਬੇ ਦੀਆਂ 25 ਸੀਟਾਂ ’ਤੇ ਜਿੱਤ ਹਾਸਲ ਕਰਕੇ ਦਿੱਲੀ ਦੀ ਸੱਤਾ ਤੱਕ ਪਹੁੰਚਣ ਦੀ ਕੋਸ਼ਿਸ਼ ਵਿਚ ਲੱਗੀ ਹੈ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement