
ਸੁਨੀਲ ਜਾਖੜ ਨੇ ਗੁਰਦਾਸਪੁਰ ਤੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ
ਗੁਰਦਾਸਪੁਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅੱਜ ਆਪਣੇ ਨਾਮਜ਼ਦਗੀ ਕਾਗ਼ਜ਼ ਭਰੇ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਨਾਮਜ਼ਦਗੀ ਕਾਗ਼ਜ਼ ਭਰਨ ਤੋਂ ਪਹਿਲਾਂ ਉਨ੍ਹਾਂ ਗੁਰਦਾਸਪੁਰ 'ਚ ਰੋਡ ਸ਼ੋਅ ਕੀਤਾ।
Sunil Jakhar filed nomination from Gurdaspur
ਸੁਨੀਲ ਜਾਖੜ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਨਾਮਜ਼ਦਗੀ ਦਾਖ਼ਲ ਕਰਵਾਉਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਸੰਨੀ ਦਿਓਲ ਨਾਲ ਨਹੀਂ ਨਰਿੰਦਰ ਮੋਦੀ ਨਾਲ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੰਕਾਰੀ ਵਿਅਕਤੀ ਹੈ ਅਤੇ ਉਸ ਦੇ ਹੰਕਾਰ ਦੀ ਰੱਸੀ ਸੜ ਚੁੱਕੀ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ।
Sunil Jakhar filed nomination from Gurdaspur
ਕੈਪਟਨ ਨੇ ਕਿਹਾ ਕਿ ਸੰਨੀ ਦਿਓਲ ਫ਼ਿਲਮੀ ਫ਼ੌਜੀ ਹੈ ਅਤੇ ਮੈਂ ਅਸਲੀ ਫ਼ੌਜੀ ਹਾਂ। ਸੰਨੀ ਦਿਓਲ ਨੇ ਸਿਆਸਤ 'ਚ ਆ ਕੇ ਗਲਤੀ ਕੀਤੀ ਹੈ। ਲੋਕ ਉਸ ਨੂੰ ਫ਼ਿਲਮੀ ਪਰਦੇ 'ਤੇ ਹੀ ਪਸੰਦ ਕਰਦੇ ਹਨ। ਸੰਨੀ ਦਿਓਲ ਨੇ 'ਬਾਰਡਰ' ਫ਼ਿਲਮ 'ਚ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਕਿਰਦਾਰ ਨਿਭਾਇਆ ਸੀ, ਜਦਕਿ ਮੈਂ ਕਈ ਸਾਲ ਸਰਹੱਦ 'ਤੇ ਦੇਸ਼ ਦੀ ਰੱਖਿਆ ਕੀਤੀ।
Sunil Jakhar filed nomination from Gurdaspur
ਕੈਪਟਨ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਹੈ। ਕਾਂਗਰਸ ਦਾ ਕਿਸੇ ਵੀ ਹੋਰ ਸਿਆਸੀ ਧਿਰ ਨਾਲ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ 'ਚ 13 ਦੀਆਂ 13 ਸੀਟਾਂ ਜਿੱਤੇਗੀ। ਨਾਲ ਹੀ ਕੈਪਟਨ ਨੇ ਕਿਹਾ ਕਿ ਪੰਜਾਬ ਵਿਚ ਅਤੇ ਦੇਸ਼ ਵਿਚ ਹੁਣ ਕੋਈ ਮੋਦੀ ਦੀ ਲਹਿਰ ਵੀ ਨਹੀਂ ਬਚੀ ਹੈ। ਇਸ ਕਰ ਕੇ ਪੂਰੇ ਦੇਸ਼ ਵਿਚ ਵੀ ਕਾਂਗਰਸ ਦਾ ਹੀ ਝੰਡਾ ਲਹਿਰਾ ਰਿਹਾ ਹੈ।