
ਕਈ ਹਿੱਸਿਆਂ ਵਿਚ ਲਗਾਏ ਗਏ ਹਮਲਿਆਂ ਦੇ ਪੋਸਟਰ
ਨਵੀਂ ਦਿੱਲੀ: ਇਸਲਾਮਿਕ ਸਟੇਟ ਨੇ ਸ਼੍ਰੀਲੰਕਾ ਵਿਚ ਅਤਿਵਾਦੀ ਹਮਲਿਆਂ ਤੋਂ ਬਾਅਦ ਹੁਣ ਭਾਰਤ ਵਿਚ ਵੀ ਅਜਿਹੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਆਈਐਸ ਸਮਰਥਿਤ ਇਕ ਟੈਲੀਗ੍ਰਾਮ ਚੈਨਲ ਨੇ ਬੰਗਲਾ ਵਿਚ ਜਲਦ ਆ ਰਹੇ ਹਾਂ ਸੰਦੇਸ਼ ਨਾਲ ਪੋਸਟਰ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਤਰ੍ਹਾਂ ਦੇ ਹੋਰ ਵੀ ਪੋਸਟਰ ਮਿਲੇ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਵੀਰਵਾਰ ਦੀ ਰਾਤ ਰਿਲੀਜ਼ ਕੀਤੇ ਗਏ ਪੋਸਟਰ ਵਿਚ.. ਜਲਦ ਆ ਰਹੇ ਹਾਂ ਦਾ ਸੰਦੇਸ਼ ਸੀ।
Islamic State
ਪੋਸਟਰ ’ਤੇ ਅਲ ਮੁਰਸਾਲਾਤ ਦਾ ਲੋਗੋ ਵੀ ਸੀ। ਸੁਰੱਖਿਆ ਏਜੰਸੀਆਂ ਨੇ ਪੋਸਟਰ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਕਿਉਂਕਿ ਇਸਟਰ ਦੇ ਦਿਨ ਆਈਐਸ ਨੇ ਸ਼੍ਰੀਲੰਕਾ ਵਿਚ ਕਈ ਧਮਾਕੇ ਕੀਤੇ ਹਨ। ਸ਼੍ਰੀਲੰਕਾ ਦੇ ਸਥਾਨਕ ਅਤਿਵਾਦੀ ਸੰਗਠਨ ਤੌਹੀਦ ਜ਼ਮਾਤ ਦੇ ਜ਼ਰੀਏ ਆਈਐਸ ਨੇ ਇਹ ਧਮਾਕੇ ਕੀਤੇ ਸਨ। ਬੰਗਲਾਦੇਸ਼ ਵਿਚ ਵੀ ਇਸ ਤਰ੍ਹਾਂ ਦਾ ਇਕ ਸੰਗਠਨ ਜ਼ਮਾਤੁਲ ਮੁਜ਼ਾਹਿਦੀਨ ਵੀ ਹੈ, ਇਹ ਸੰਗਠਨ ਵੀ ਆਈਐਸ ਨਾਲ ਜੁੜਿਆ ਹੋਇਆ ਹੈ।
ਜ਼ਮਾਤ-ਉਲ-ਮੁਜ਼ਾਹਿਦੀਨ ਦਾ ਆਈਐਸ ਨਾਲ ਸਬੰਧ ਹੈ ਅਤੇ ਇਸ ਅਤਿਵਾਦੀ ਸੰਗਠਨ ਦੇ ਕਈ ਮੈਂਬਰ ਲਗਾਤਾਰ ਕੋਲਕਾਤਾ ਆਉਂਦੇ ਜਾਂਦੇ ਰਹੇ ਹਨ। ਕੋਲਕਾਤਾ ਨਾਲ ਪੱਛਮ ਬੰਗਾਲ ਦੇ ਕਈ ਹੋਰ ਹਿੱਸਿਆਂ ਵਿਚ ਭਰਤੀ ਅਤੇ ਅਤਿਵਾਦੀ ਦੇ ਲੁਕਣ ਲਈ ਸੰਗਠਨ ਦੇ ਅਤਿਵਾਦੀ ਆਉਂਦੇ ਜਾਂਦੇ ਰਹਿੰਦੇ ਹਨ। ਕੋਲਕਾਤਾ ਦੇ ਬਾਬੂਘਾਟ ਤੋਂ ਜੇਐਮਬੀ ਦਾ ਇਕ ਅਤਿਵਾਦੀ ਅਰਫੁਲ ਇਸਲਾਮ ਇਸ ਸਾਲ ਫਰਵਰੀ ਵਿਚ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
Islamic State
ਬੋਧਗਯਾ ਵਿਚ ਹੋਏ ਹਮਲੇ ਵਿਚ ਅਰਿਫੁਲ ਵੀ ਸ਼ਾਮਲ ਸੀ। ਉਸ ਨੇ ਪੁੱਛਗਿਛ ਵਿਚ ਦਸਿਆ ਸੀ ਕਿ ਅਤਿਵਾਦੀ ਸੰਗਠਨ ਅਸਾਮ ਵਿਚ ਵੀ ਅਪਣਾ ਪੈਰ ਜਮਾਈ ਬੈਠਾ ਹੈ ਅਤੇ ਚਿਰਾਗ ਅਸਾਮ ਵਿਚ ਸੰਗਠਨ ਦੇ ਕਈ ਅਤਿਵਾਦੀ ਹਨ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਚਿਰਾਗ ਵਿਚ ਜੇਐਮਬੀ ਦੇ ਟ੍ਰੇਨਿੰਗ ਕੈਂਪ ਬਣਾਉਣ ਦਾ ਖੁਲਾਸਾ ਵੀ ਅਰਿਫੁਲ ਨੇ ਕੀਤਾ ਸੀ।
ਪਿਛਲੇ ਸਾਲ ਜੁਲਾਈ ਵਿਚ ਅਮਰੀਕਾ ਏਜੰਸੀ ਐਫਬੀਆਈ ਨੇ ਆਈਐਸ-ਜੇਐਮਬੀ ਅਤਿਵਾਦੀ ਮੁਹੰਮਦ ਮੁਸੀਰੂਦੀਨ ਉਰਫ ਮੂਸਾ ਤੋਂ ਪੁੱਛਗਿਛ ਕੀਤੀ ਗਈ ਸੀ। ਮੂਸਾ ਨੂੰ ਸੀਆਈਡੀ ਨੇ ਬਰਦਬਾਨ ਸਟੇਸ਼ਨ ’ਤੇ ਇਕ ਟ੍ਰੇਨ ਵਿਚੋਂ ਫੜਿਆ ਸੀ। ਮੂਸਾ ਲੰਬੇ ਸਮੇਂ ਤੋਂ ਤਮਿਲਨਾਡੂ ਦੇ ਤ੍ਰਿਪੁਰਾ ਜ਼ਿਲ੍ਹੇ ਵਿਚ ਲੁਕਿਆ ਹੋਇਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਜੇਐਮਬੀ ਦੇ ਅਤਿਵਾਦੀ ਅਮਜ਼ਦ ਸ਼ੇਖ਼ ਨਾਲ ਜੁੜੇ ਹੋਣ ਦੀ ਪੁਸ਼ਟੀ ਕੀਤੀ ਸੀ।
ਖਾਗਰਾਗੜ ਟਵਿਨ ਬਲਾਸਟ ਕੇਸ ਵਿਚ 2014 ਵਿਚ ਅਮਜ਼ਦ ਨੂੰ ਸੁਰੱਖਿਆ ਏਜੰਸੀਆਂ ਨੇ ਗ੍ਰਿਫ਼ਤਾਰ ਕੀਤਾ ਸੀ। 3 ਸਾਲ ਪਹਿਲਾਂ ਜੇਏਬੀ ਨੇ ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਪੋਸਟਰ ਲਗਾ ਕੇ ਸਥਾਨਕ ਨੌਜਵਾਨਾਂ ਨੂੰ ਅਤਿਵਾਦੀ ਸੰਗਠਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।