ਮੁਸ਼ੱਰਫ਼ ਨੇ ਇੰਟਰਵਿਊ ਦੌਰਾਨ ਜੈਸ਼ ਦੇ ਹਮਲਿਆਂ ਬਾਰੇ ਕੀਤੀ ਗੱਲਬਾਤ
Published : Mar 7, 2019, 11:32 am IST
Updated : Mar 7, 2019, 11:32 am IST
SHARE ARTICLE
 Pak President Ex.Pervez Musharraf
Pak President Ex.Pervez Musharraf

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਇੱਕ ਇੰਟਰਵਿਊ......

ਇਸਲਾਮਾਬਾਦ:  ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਇੱਕ ਇੰਟਰਵਿਊ ਦੌਰਾਨ ਸਪੱਸ਼ਟ ਆਖ ਦਿੱਤਾ ਹੈ ਕਿ," ਜਦੋਂ ਉਹ ਆਪਣੇ ਦੇਸ਼ ਦੇ ਰਾਸ਼ਟਰਪਤੀ ਸਨ, ਤਦ ਮਸੂਦ ਅਜ਼ਹਰ ਦੀ ਅਗਵਾਈ ਹੇਠਲੀ ਅੱਤਵਾਦੀ ਜੱਥੇਬੰਦੀ ‘ਜੈਸ਼–ਏ–ਮੁਹੰਮਦ’ ਨੇ ਖ਼ੁਫ਼ੀਆ ਏਜੰਸੀਆਂ ਨਾਲ ਮਿਲ ਕੇ ਭਾਰਤ ’ਚ ਜਾ ਕੇ ਹਿੰਸਕ ਦਹਿਸ਼ਤਗਰਦ ਹਮਲੇ ਕਰਵਾਏ ਸਨ।

jarnail   Ex. Pervez Musharraf

ਇਸ ਤੋਂ ਬਾਅਦ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਾਂ ਹੋਰ ਕੋਈ ਆਗੂ ਜੋ ਮਰਜ਼ੀ ਆਖੀ ਜਾਣ, ਉਹ ਭਾਰਤ ’ਚ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਸ ਹਮਲੇ ਵਿੱਚ ਸੀਆਰਪੀਐੱਫ਼ ਦੇ 45 ਜਵਾਨ ਸ਼ਹੀਦ ਹੋ ਗਏ ਸਨ।"

ਜਨਰਲ ਪਰਵੇਜ਼ ਮੁਸ਼ੱਰਫ਼ ਨੇ ਉਪਰੋਕਤ ਇੰਕਸ਼ਾਫ਼ ਪਾਕਿਸਤਾਨ ਦੇ ਹੀ ਇੱਕ ਪੱਤਰਕਾਰ ਨਦੀਮ ਮਲਿਕ ਨਾਲ ਫ਼ੋਨ ਉੱਤੇ ਕੀਤੀ ਗੱਲਬਾਤ ਦੌਰਾਨ ਕੀਤਾ ਹੈ। ਹੋਰ ਤਾਂ ਹੋਰ ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਜੈਸ਼–ਏ–ਮੁਹੰਮਦ ਖਿ਼ਲਾਫ਼ ਕੀਤੀ ਗਈ ਕਾਰਵਾਈ ਦਾ ਸੁਆਗਤ ਵੀ ਕੀਤਾ ਹੈ। ਸ੍ਰੀ ਮੁਸ਼ੱਰਫ਼ ਦੇ ਸਟੈਂਡ ਵਿਚ ਅਚਾਨਕ ਇਹ ਵੀ ਬਹੁਤ ਵੱਡੀ ਤਬਦੀਲੀ ਮੰਨੀ ਜਾ ਸਕਦੀ ਹੈ ਕਿਉਂਕਿ ਹਾਲੇ ਕੁਝ ਦਿਨ ਪਹਿਲਾਂ ਹੀ ਉਹ ਇੱਕ ਭਾਰਤੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪੁਲਵਾਮਾ ਹਮਲੇ ਦੇ ਮਾਮਲੇ ਉੱਤੇ ਪਾਕਿਸਤਾਨ ਦਾ ਬਚਾਅ ਕਰਦੇ ਵਿਖਾਈ ਦੇ ਰਹੇ ਸਨ।

jarnalEx.Pervez Musarraf

ਨਦੀਮ ਮਲਿਕ ਨੇ ਦੋ ਮਿੰਟ ਦੀ ਇੱਕ ਕਲਿੱਪ ਟਵਿਟਰ ਉੱਤੇ ਸਾਂਝੀ ਕੀਤੀ ਹੈ। ਉਸ ਵਿਚ ਜਨਰਲ ਪਰਵੇਜ਼ ਮੁਸ਼ੱਰਫ਼ ਇਹ ਆਖਦੇ ਸੁਣਦੇ ਹਨ ਕਿ,"ਉਹ ਤਾਂ ਸਦਾ ਇਹੋ ਆਖਦੇ ਰਹੇ ਹਨ ਕਿ ਜੈਸ਼–ਏ–ਮੁਹੰਮਦ ਇੱਕ ਅੱਤਵਾਦੀ ਜੱਥੇਬੰਦੀ ਹੈ ਤੇ ਉਸੇ ਨੇ ਮੇਰੇ ਉੱਤੇ ਵੀ ਕਾਤਲਾਨਾ ਹਮਲਾ ਕਰਵਾਇਆ ਸੀ। ਉਸ ਵਿਰੁੱਧ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਮੈਨੂੰ ਖ਼ੁਸ਼ੀ ਹੈ ਕਿ ਸਰਕਾਰ ਉਸ ਵਿਰੁੱਧ ਕਾਰਵਾਈ ਕਰ ਰਹੀ ਹੈ। ਚੇਤੇ ਰਹੇ ਕਿ ਜਨਰਲ ਪਰਵੇਜ਼ ਮੁਸ਼ੱਰਫ਼ ਜਦੋਂ ਰਾਸ਼ਟਰਪਤੀ ਸਨ, ਤਦ ਉਨ੍ਹਾਂ ਉੱਤੇ ਦੋ ਵਾਰ ਕਾਤਲਾਨਾ ਹਮਲੇ ਹੋਏ ਸਨ।"

ਜਨਰਲ ਮੁਸ਼ੱਰਫ਼ ਨੇ ਅੱਗੇ ਕਿਹਾ ਕਿ,"ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਤਦ ਭਾਰਤ ਤੋਂ ਬਦਲਾ ਲੈਣਾ ਚਾਹੁੰਦੀਆਂ ਸਨ ਤੇ ਉਹੀ ਭਾਰਤ ਵਿੱਚ ਬੰਬ ਧਮਾਕੇ ਕਰਵਾ ਰਹੀਆਂ ਸਨ ਕਿਉਂਕਿ ‘ਭਾਰਤ ਨੇ ਵੀ ਪਾਕਿਸਤਾਨ ਵਿੱਚ ਹਿੰਸਕ ਗੜਬੜੀਆਂ ਕਰਵਾਈਆਂ ਸਨ। ਤਦ ਅਜਿਹਾ ਵੇਲਾ ਸੀ ਕਿ ਜੈਸ਼ ਵਿਰੁੱਧ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਮੈਂ ਵੀ ਕੋਈ ਬਹੁਤਾ ਜ਼ੋਰ ਨਹੀਂ ਪਾਇਆ ਸੀ।"

ਇੱਥੇ ਵਰਨਣਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਇਮਰਾਨ ਖ਼ਾਨ ਦੀ ਸਰਕਾਰ ਨੇ ਮਸੁਦ ਅਜ਼ਹਰ ਦੇ ਭਰਾ ਅਬਦੁਲ ਰਊਫ਼ ਅਸਗ਼ਰ ਤੇ 43 ਹੋਰਨਾਂ ਨੂੰ ਹਿਰਾਸਤ ਵਿੱਚ ਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement